ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਦੀ ਫਿਲਮ ਜਿੰਦੇ ਮੇਰੀਏ ਦਾ ਸ਼ੂਟ ਹੋਇਆ ਸ਼ੁਰੂ, ਸੈੱਟ ਤੋਂ ਸਾਹਮਣੇ ਆਈ ਤਸਵੀਰ
ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਦੀ ਫਿਲਮ ਜਿੰਦੇ ਮੇਰੀਏ ਦਾ ਸ਼ੂਟ ਹੋਇਆ ਸ਼ੁਰੂ, ਸੈੱਟ ਤੋਂ ਸਾਹਮਣੇ ਆਈ ਤਸਵੀਰ : ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਜਿੰਨ੍ਹਾਂ ਦੀਆਂ ਇਸ ਸਾਲ ਬੈਕ ਟੂ ਬੈਕ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। 3 ਮਈ ਨੂੰ ਵਾਮਿਕਾ ਗੱਬੀ ਨਾਲ ਫਿਲਮ ਦਿਲ ਦੀਆਂ ਗੱਲਾਂ ਅਤੇ 9 ਅਗਸਤ ਨੂੰ ਹਿੰਦੀ ਫਿਲਮ ਸਿੰਘਮ ਦੀ ਰੀਮੇਕ ਪੰਜਾਬੀ ਸਿੰਘਮ ਰਿਲੀਜ਼ ਹੋਣ ਜਾ ਰਹੀ ਹੈ।
View this post on Instagram
ਉੱਥੇ ਹੀ ਪਰਮੀਸ਼ ਵਰਮਾ ਅਤੇ ਸੋਨਮ ਬਾਜਵਾ ਦੀ ਅਗਲੀ ਫਿਲਮ 'ਜਿੰਦੇ ਮੇਰੀਏ' ਦਾ ਸ਼ੂਟ ਵੀ ਸ਼ੁਰੂ ਹੋ ਚੁੱਕਿਆ ਹੈ ਜਿਸ ਦੇ ਸੈੱਟ ਤੋਂ ਤਸਵੀਰ ਸਾਹਮਣੇ ਆਈ ਹੈ। ਤਸਵੀਰ 'ਚ ਪਰਮੀਸ਼ ਵਰਮਾ ਅਤੇ ਫਿਲਮ ਦੇ ਡਾਇਰੈਕਟਰ ਪੰਕਜ ਬੱਤਰਾ ਖੜੇ ਨਜ਼ਰ ਆ ਰਹੇ ਹਨ। ਫਿਲਮ ਨੂੰ ਪੰਕਜ ਬੱਤਰਾ ਅਤੇ ਓਮਜੀ ਗਰੁੱਪ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।
View this post on Instagram
ਦੱਸ ਦਈਏ ਫਿਲਮ ਦੇ ਜਿੰਦੇ ਮੇਰੀਏ ਦੇ ਸੈੱਟ ਦੀ ਇਹ ਤਸਵੀਰ ਸਕੌਟਲੈਂਡ ਦੀ ਹੈ ਜਿੱਥੇ ਫਿਲਮ ਦੇ ਪਹਿਲੇ ਚਰਨ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਫਿਲਮ ਜਿੰਦੇ ਮੇਰੀਏ 'ਚ ਪਰਮੀਸ਼ ਵਰਮਾ ਦੇ ਨਾਲ ਸੋਨਮ ਬਾਜਵਾ ਲੀਡ ਰੋਲ 'ਚ ਹਨ ਅਤੇ ਇਹ ਫਿਲਮ ਇਸੇ ਸਾਲ 25 ਅਕਤੂਬਰ ਦਿਵਾਲੀ ਦੇ ਮੌਕੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਪਰਮੀਸ਼ ਵਰਮਾ ਦਾ ਨਵਾਂ ਗੀਤ 'ਜਾ ਵੇ ਜਾ' 14 ਮਾਰਚ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।