ਪਰਮੀਸ਼ ਵਰਮਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਸੁਰੱਖਿਆ ਲਈ ਕਿੱਤਾ ਸਖ਼ਤ ਪ੍ਰਬੰਧ

By  Gourav Kochhar April 19th 2018 09:37 AM -- Updated: April 19th 2018 09:39 AM

ਬੀਤੇ ਦਿਨੀਂ ਸੈਕਟਰ-91 ਵਿਚ ਗੋਲੀਆਂ ਦਾ ਸ਼ਿਕਾਰ ਹੋਏ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਇਕ ਨਿੱਜੀ ਹਸਪਤਾਲ ਤੋਂ ਇਲਾਜ ਉਪਰੰਤ ਅੱਜ ਛੁੱਟੀ ਮਿਲ ਗਈ ਹੈ। ਮੰਗਲਵਾਰ ਦੀ ਅੱਧੀ ਰਾਤ ਨੂੰ ਪੁਲਸ ਦੇ ਸਖਤ ਸੁਰੱਖਿਆ ਪ੍ਰਬੰਧਾਂ ਵਿਚ ਉਸ ਨੂੰ ਹਸਪਤਾਲ ਤੋਂ ਘਰ ਲਈ ਰਵਾਨਾ ਕੀਤਾ ਗਿਆ। ਭਾਵੇਂ ਪੁਲਸ ਨੇ ਇਸ ਬਾਰੇ ਕਿਸੇ ਨੂੰ ਖਬਰ ਨਹੀਂ ਹੋਣ ਦਿੱਤੀ ਪਰ ਪਤਾ ਲੱਗਾ ਹੈ ਕਿ ਪਰਮੀਸ਼ Parmish Verma ਨੂੰ ਉਸ ਦੇ ਘਰ ਭੇਜ ਦਿੱਤਾ ਗਿਆ ਹੈ ਤੇ ਪੁਲਸ ਵੱਲੋਂ ਉਸ ਦੀ ਸਕਿਓਰਿਟੀ ਵਧਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਪਰਮੀਸ਼ ਵਰਮਾ 'ਤੇ ਗੋਲੀਆਂ ਚਲਾਉਣ ਦੇ ਦੋਸ਼ 'ਚ ਪੁਲਸ ਨੇ ਹਿਮਾਚਲ ਦੇ ਸੋਲਨ ਜ਼ਿਲੇ ਦੇ ਬੱਦੀ ਤੋਂ ਬੀਤੇ ਦਿਨੀਂ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

parmish verma

ਇਸ ਤੋਂ ਪਹਿਲਾਂ ਵੀ ਬੱਦੀ ਤੋਂ ਇਕ ਜਵਾਨ ਨੂੰ ਪਰਮੀਸ਼ ਵਰਮਾ Parmish Verma 'ਤੇ ਗੋਲੀਆਂ ਚਲਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਬੀਤੇ ਸ਼ੁੱਕਰਵਾਰ ਦੇਰ ਰਾਤ ਪਰਮੀਸ਼ ਵਰਮਾ 'Parmish Verma ਤੇ ਕਾਰ 'ਚ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਸਨ। ਗੋਲੀਆਂ ਲੱਗਣ ਕਾਰਨ ਪਰਮੀਸ਼ ਵਰਮਾ Parmish Verma ਨੂੰ ਮੋਹਾਲੀ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਮੋਹਾਲੀ ਪੁਲਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ। ਹਮਲੇ ਤੋਂ ਬਾਅਦ ਫੇਸਬੁੱਕ 'ਤੇ ਇਕ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਨੇ ਇਸ ਦੀ ਜਿੰਮੇਦਾਰੀ ਲਈ ਸੀ। ਪੋਸਟ 'ਚ ਉਸ ਨੇ ਲਿਖਿਆ ਸੀ ਕਿ ਪਰਮੀਸ਼ ਵਰਮਾ ਇਸ ਵਾਰ ਤਾਂ ਤੂੰ ਬਚ ਗਿਆ ਪਰ ਅਗਲੀ ਵਾਰ ਨਹੀਂ ਬੱਚੇਗਾ।

parmish verma

Related Post