ਪਰਮੀਸ਼ ਵਰਮਾ ਬਚਪਨ 'ਚ ਇਸ ਦਿਮਾਗੀ ਬਿਮਾਰੀ ਦਾ ਸਨ ਸ਼ਿਕਾਰ,ਦੱਸਿਆ ਆਪਣੇ ਮੂੰਹੋਂ,ਦੇਖੋ ਵੀਡੀਓ

By  Aaseen Khan August 14th 2019 05:12 PM

ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਸਿੰਘਮ ਜਿੰਨ੍ਹਾਂ ਦੀ ਫ਼ਿਲਮ ਸਿੰਘਮ ਨੂੰ ਬਾਕਸ ਆਫ਼ਿਸ 'ਤੇ ਰਲਵਾਂ ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਪੀਟੀਸੀ ਸ਼ੋਅ ਕੇਸ 'ਚ ਫ਼ਿਲਮ ਦੀ ਪ੍ਰਮੋਸ਼ਨ ਲਈ ਪਹੁੰਚੇ ਪਰਮੀਸ਼ ਵਰਮਾ ਅਤੇ ਸੋਨਮ ਬਾਜਵਾ ਨੇ ਆਪਣੇ ਅਤੇ ਫ਼ਿਲਮ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ। ਪਰਮੀਸ਼ ਵਰਮਾ ਦਾ ਕਹਿਣਾ ਹੈ ਕਿ ਬਚਪਨ 'ਚ ਉਹਨਾਂ ਨੂੰ ਡਿਸਲੈਕਸੀਆ ਅਤੇ ADD (Attention Deficit Disorder) ਨਾਮ ਦਾ ਡਿਸਆਰਡਰ ਸੀ। ਦੱਸ ਦਈਏ ਇਹ ਮਾਨਸਿਕ ਡਿਸਆਰਡਰ ਹੈ ਜਿਸ 'ਚ ਬੱਚੇ ਨੂੰ ਅੱਖਰ ਅਤੇ ਸ਼ਬਦਾਂ ਨੂੰ ਪੜ੍ਹਨ ਅਤੇ ਸਮਝਣ 'ਚ ਮੁਸ਼ਿਕਲ ਆਉਂਦੀ ਹੈ।

ਨਾਲ ਹੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਦੀ ਅਜਿਹੀ ਕਿਹੜੀ ਡਿਮਾਂਡ ਹੈ ਜਿਹੜੀ ਕੇ ਹਾਲੇ ਪੂਰੀ ਨਹੀਂ ਹੋਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਆਸਟ੍ਰੇਲੀਆ ਨੂੰ ਕਾਫੀ ਯਾਦ ਕਰਦੇ ਹਨ। ਉਹਨਾਂ ਦਾ ਬਹੁਤ ਮਨ ਹੈ ਕਿ ਆਸਟ੍ਰੇਲੀਆ ਜਾਣ ਪਰ ਕੰਮ 'ਚ ਰੁੱਝੇ ਹੋਣ ਕਰਕੇ ਸਮਾਂ ਨਹੀਂ ਲੱਗਦਾ। ਪਰਮੀਸ਼ ਵਰਮਾ ਨੇ ਆਪਣੇ ਸੰਘਰਸ਼ ਦੇ ਦਿਨ ਆਸਟ੍ਰੇਲੀਆ ਤੋਂ ਹੀ ਸ਼ੁਰੂ ਕੀਤੇ ਸਨ। ਉਹ ਪੜ੍ਹਨ ਲਈ ਆਸਟ੍ਰੇਲੀਆ ਗਏ ਤੇ ਉੱਥੋਂ ਮਿਹਨਤ ਨਾਲ ਵੱਡਾ ਮੁਕਾਮ ਹਾਸਿਲ ਕੀਤਾ ਹੈ। ਸਿੰਘਮ ਸਟਾਰ ਪਰਮੀਸ਼ ਵਰਮਾ ਆਪਣੇ ਬੇਬਾਕ ਅੰਦਾਜ਼ ਲਈ ਹੀ ਜਾਣੇ ਜਾਂਦੇ ਹਨ। ਅਜਿਹੀ ਹੀ ਬੇਬਾਕੀ ਨਾਲ ਉਹਨਾਂ ਨੇ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਹੈ।

ਹੋਰ ਵੇਖੋ : ਸਿੰਘਮ ਦੇ 8 ਸਾਲ ਪੂਰੇ ਹੋਣ 'ਤੇ ਬਾਲੀਵੁੱਡ ਤੇ ਪੰਜਾਬੀ ਸਿੰਘਮ ਹੋਏ ਇਕੱਠੇ

ਸਿੰਘਮ ਫ਼ਿਲਮ ਦੀ ਗੱਲ ਕਰੀਏ ਤਾਂ 9 ਅਗਸਤ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੂੰ ਨਵਨੀਅਤ ਸਿੰਘ ਨੇ ਡਾਇਰੈਕਟ ਕੀਤਾ ਹੈ। ਸੋਨਮ ਬਾਜਵਾ ਪਰਮੀਸ਼ ਵਰਮਾ ਅਤੇ ਕਰਤਾਰ ਚੀਮਾ ਫ਼ਿਲਮ 'ਚ ਮੁੱਖ ਭੂਮਿਕਾ 'ਚ ਹਨ। ਇਹ ਫ਼ਿਲਮ ਅਜੇ ਦੇਵਗਨ ਦੀ ਬਾਲੀਵੁੱਡ ਫ਼ਿਲਮ ਸਿੰਘਮ ਦਾ ਰੀਮੇਕ ਹੈ।ਫ਼ਿਲਮ ਨੂੰ ਬਾਕਸ ਆਫ਼ਿਸ 'ਤੇ ਰਲਵਾਂ ਮਿਲਵਾਂ ਹੁੰਗਾਰਾ ਮਿਲ ਰਿਹਾ ਹੈ।

Related Post