ਪਰਮੀਸ਼ ਵਰਮਾ ਦੇ ਅਗਲੇ ਗੀਤ ਦਾ ਪੋਸਟਰ ਹੋਇਆ ਰਿਲੀਜ਼, ਇਹ ਹੋਵੇਗੀ ਖਾਸੀਅਤ

By  Aaseen Khan March 3rd 2019 03:39 PM

ਪਰਮੀਸ਼ ਵਰਮਾ ਦੇ ਅਗਲੇ ਗੀਤ ਦਾ ਪੋਸਟਰ ਹੋਇਆ ਰਿਲੀਜ਼, ਇਹ ਹੋਵੇਗੀ ਖਾਸੀਅਤ : ਪੰਜਾਬੀ ਇੰਡਸਟਰੀ ਦਾ ਛੜਾ ਮੁੰਡਾ ਪਰਮੀਸ਼ ਵਰਮਾ ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਗਾਣੇ ਦਾ ਨਾਮ ਹੈ 'ਜਾ ਵੇ ਜਾ'।ਸ਼ੋਸ਼ਲ ਮੀਡੀਆ 'ਤੇ ਲਗਾਤਾਰ ਆਪਣੇ ਫੈਨਜ਼ ਨਾਲ ਜੁੜੇ ਰਹਿਣ ਵਾਲੇ ਪਰਮੀਸ਼ ਵਰਮਾ ਨੇ ਇਸ ਗੀਤ ਦਾ ਪੋਸਟਰ ਵੀ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤ ਸਾਂਝਾ ਕੀਤਾ ਹੈ। ਪਰ ਪੋਸਟਰ ਸ਼ੇਅਰ ਕਰਦੇ ਹੋਏ ਪਰਮੀਸ਼ ਵਰਮਾ ਦਾ ਕਹਿਣਾ ਹੈ ਕਿ ਹੁਣ ਛੜੇ ਨੇ ਵਿਆਹ ਕਰਵਾ ਲਿਆ ਹੈ ਅਤੇ ਉਹ ਮੁਸੀਬਤ 'ਚ ਹੈ।

 

View this post on Instagram

 

#JaVeJa Coming this March ! Shada Got Married and Shada is in Trouble ! #UnromanticSong ?? Music by #Jstatic Bro and Written By #GSidhu ! Super Excited

A post shared by Parmish Verma (@parmishverma) on Mar 3, 2019 at 12:15am PST

ਗਾਣੇ ਦਾ ਮਿਊਜ਼ਿਕ 'ਜੇ ਸਟੈਟਿਕ' ਨੇ ਦਿੱਤਾ ਹੈ ਅਤੇ 'ਜਾ ਵੇ ਜਾ' ਗਾਣੇ ਦੇ ਬੋਲ ਨਾਮਵਰ ਗੀਤਕਾਰ ਜੀ ਸਿੱਧੂ ਨੇ ਲਿਖੇ ਹਨ। ਪਰਮੀਸ਼ ਵਰਮਾ ਦਾ ਇਹ ਗੀਤ ਵੀ ਲੱਗਦਾ ਹੈ ਬੀਟ ਸੌਂਗ ਹੋਣ ਵਾਲਾ ਹੈ ਕਿਉਂਕਿ ਉਹਨਾਂ ਪੋਸਟ 'ਚ ਅਨਰੋਮੈਂਟਿਕ ਦਾ ਟੈਗ ਦਿੱਤਾ ਹੈ। ਪਰਮੀਸ਼ ਵਰਮਾ ਖੁਦ ਤਾਂ ਇਸ ਗੀਤ ਲਈ ਉਤਸੁਕ ਹਨ ਹੀ ਨਾਲ ਹੀ ਉਹਨਾਂ ਦੇ ਫੈਨ ਵੀ ਕਾਫੀ ਐਕਸਾਈਟਡ ਹਨ। ਗਾਣਾ ਇਸ ਮਹੀਨੇ ਰਿਲੀਜ਼ ਹੋਵੇਗਾ ਪਰ ਕੋਈ ਪੱਕੀ ਤਾਰੀਕ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ ਹੈ।

ਹੋਰ ਵੇਖੋ : ਭਵਿੱਖ 'ਚ ਅੰਬਰ ਵਰਗੀਆਂ ਪੰਜ ਧੀਆਂ ਬਖਸ਼ੇ ਮੈਨੂੰ ਪਰਮਾਤਮਾ - ਪਰਮੀਸ਼ ਵਰਮਾ, ਦੇਖੋ ਵੀਡੀਓ

ਪਰਮੀਸ਼ ਵਰਮਾ ਦੀ ਫਿਲਮ 'ਦਿਲ ਦੀਆਂ ਗੱਲਾਂ' ਵੀ ਜਲਦ ਦੇਖਣ ਨੂੰ ਮਿਲੇਗੀ। ਇਹ ਫਿਲਮ 10 ਮਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਵਾਲੀ ਹੈ। ਫਿਲਮ ਦਿਲ ਦੀਆਂ ਗੱਲਾਂ ਨੂੰ ਲਿਖਿਆ ਅਤੇ ਡਾਇਰੈਕਟ ਖੁਦ ਪਰਮੀਸ਼ ਵਰਮਾ ਅਤੇ ਉਦਏ ਪ੍ਰਤਾਪ ਵੱਲੋਂ ਕੀਤਾ ਗਿਆ ਹੈ।ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਦਿਨੇਸ਼ ਔਲਖ,ਰੂਬੀ ਅਤੇ ਸੰਦੀਪ ਬਾਂਸਲ ਹੋਰਾਂ ਨੇ ਕੀਤਾ ਹੈ।ਫਿਲਮ 'ਚ ਵਾਮਿਕਾ ਗੱਬੀ ਫੀਮੇਲ ਲੀਡ ਰੋਲ ਨਿਭਾ ਰਹੇ ਹਨ।

Related Post