ਦੋਸਤ ਦੇ ਮੋਢਿਆਂ 'ਤੇ ਬੈਠੇ ਇਸ ਪੰਜਾਬੀ ਸਟਾਰ ਨੇ ਗੀਤਾਂ ਦੇ ਨਾਲ ਨਾਲ ਦਿੱਤੀਆਂ ਕਈ ਹਿੱਟ ਫ਼ਿਲਮਾਂ, ਕੀ ਤੁਸੀਂ ਪਹਿਚਾਣਿਆ ?
ਅਕਸਰ ਸੋਸ਼ਲ ਮੀਡੀਆ 'ਤੇ ਅਜਿਹੀਆਂ ਤਸਵੀਰਾਂ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿੰਨ੍ਹਾਂ 'ਚ ਪਾਲੀਵੁੱਡ ਬਾਲੀਵੁੱਡ ਸਿਤਾਰੇ ਮੌਜੂਦ ਤਾਂ ਹੁੰਦੇ ਹਨ ਪਰ ਉਹਨਾਂ ਨੂੰ ਪਹਿਚਾਨਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ 'ਤੇ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਨ ਦਾ ਕਾਫੀ ਟਰੈਂਡ ਵੀ ਚੱਲ ਰਿਹਾ ਹੈ। ਅਜਿਹੀ ਤਸਵੀਰ ਸਾਹਮਣੇ ਆਈ ਹੈ ਅਜਿਹੇ ਪੰਜਾਬੀ ਗਾਇਕ ਦੀ ਜਿਹੜਾ ਟੌਹਰ ਨਾਲ ਛੜਾ ਰਹਿੰਦਾ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪਰਮੀਸ਼ ਵਰਮਾ ਦੀ ਜਿੰਨ੍ਹਾਂ ਨੇ ਅਜੀਬੋ ਗਰੀਬ ਤਸਵੀਰ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।
View this post on Instagram
ਦੱਸ ਦਈਏ ਇਹ ਤਸਵੀਰ ਪਰਮੀਸ਼ ਵਰਮਾ ਨੇ ਆਪਣੇ ਦੋਸਤ ਬਰਾੜ ਦੇ ਜਨਮਦਿਨ 'ਤੇ ਸਾਂਝੀ ਕਰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਪਰਮੀਸ਼ ਵਰਮਾ ਇਸ ਤਸਵੀਰ 'ਚ ਆਪਣੇ ਦੋਸਤ ਦੇ ਮੋਢਿਆਂ 'ਤੇ ਚੜੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ਦੀ ਕੈਪਸ਼ਨ ਪਰਮੀਸ਼ ਵਰਮਾ ਨੇ ਕਾਫੀ ਰੋਚਕ ਦਿੱਤੀ ਹੈ। ਉਹਨਾਂ ਲਿਖਿਆ,'ਮੁੱਢ ਤੋਂ ਜੋ ਖੜ੍ਹੇ ਨਾਲ ਯਾਰ ਉਹੀ ਰਹਿਣਗੇ, ਉਹੀ ਸਕੂਟਰਾਂ ਵਾਲੇ ਜੀ ਵੈਗਨਾਂ 'ਚ ਬਹਿਣਗੇ'।
View this post on Instagram
ਦੱਸ ਦਈਏ ਪਰਮੀਸ਼ ਵਰਮਾ ਦੀ ਤਸਵੀਰ 2012 ਦੇ ਮਾਰਚ ਮਹੀਨੇ ਦੀ ਹੈ ਜਿਸ ਦੀ ਜਾਣਕਾਰੀ ਤਸਵੀਰ 'ਚ ਹੀ ਦਿੱਤੀ ਗਈ ਹੈ। ਉਹਨਾਂ ਦੇ ਫੈਨਸ ਵੱਲੋਂ ਵੀ ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਪਰਮੀਸ਼ ਦਾ ਨਵਾਂ ਗੀਤ '4 ਯਾਰ' 25 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਇੰਤਜ਼ਾਰ ਉਹਨਾਂ ਦੇ ਫੈਨਸ ਵੱਲੋਂ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਹੈ।