ਪਿਉ-ਪੁੱਤ ਦੇ ਪਿਆਰ ਨੂੰ ਦਰਸਾਉਂਦਾ ਫਿਲਮ ਮੈਂ ਤੇ ਬਾਪੂ ਦਾ ਗੀਤ 'ਲੋਰੀ' ਜਿੱਤ ਰਿਹਾ ਦਰਸ਼ਕਾਂ ਦਾ ਦਿਲ

By  Pushp Raj April 21st 2022 04:24 PM -- Updated: April 21st 2022 06:54 PM

ਪਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਆਏ ਦਿਨ ਆਪਣੇ ਨਵੇਂ ਲੁੱਕਸ ਤੇ ਪ੍ਰੋਜੈਕਟਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਪਰਮੀਸ਼ ਵਰਮਾ ਇੱਕ ਵਾਰ ਫਿਰ ਤੋਂ ਆਪਣੀ ਅਗਲੀ ਫ਼ਿਲਮ 'ਮੈਂ ਤੇ ਬਾਪੂ' ਨੂੰ ਲੈ ਸੁਰਖੀਆਂ ਵਿੱਚ ਹਨ। ਦੱਸ ਦਈਏ ਪਰਮੀਸ਼ ਵਰਮਾ ਦੀ ਫ਼ਿਲਮ ਦਾ ਪਹਿਲਾ ਗੀਤ 'ਲੋਰੀ' ਰਿਲੀਜ਼  ਹੋ ਗਿਆ ਹੈ। ਦਰਸ਼ਕ ਇਸ ਗੀਤ ਦਾ ਆਨੰਦ ਮਾਣ ਰਹੇ ਹਨ।

ਪਰਮੀਸ਼ ਵਰਮਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਇਸ ਰਾਹੀਂ ਉਹ ਅਕਸਰ ਆਪਣੀਆਂ ਤਸਵੀਰਾਂ ਤੇ ਪ੍ਰੋਜੈਕਟਸ ਫੈਨਜ਼ ਨਾਲ ਸਾਂਝੇ ਕਰਦੇ ਰਹਿੰਦੇ ਹਨ। ਹੁਣ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੀ ਮੋਸਟ ਅਵੇਟਿਡ ਫ਼ਿਲਮ 'ਮੈਂ ਤੇ ਬਾਪੂ' ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਫ਼ਿਲਮ ਦੀ ਰਿਲੀਜ਼ਿੰਗ ਡੇਟ ਵੀ ਦੱਸੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਫਿਲਮ ਦੇ ਗੀਤ ਲੋਰੀ ਦੇ ਰਿਲੀਜ਼ ਹੋਣ ਦੀ ਜਾਣਕਾਰੀ ਸਾਂਝੀ ਕੀਤੀ।

ਗੀਤ 'ਲੋਰੀ' ਦੀ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੀਤ ਦੀ ਸ਼ੁਰੂਆਤ ਪਰਮੀਸ਼ ਵਰਮਾ ਤੋਂ ਹੁੰਦੀ ਹੈ। ਜਿਸ ਵਿੱਚ ਇੱਕ ਪੁੱਤ ਆਪਣੇ ਪਿਤਾ ਨੂੰ ਇਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਇੱਕ ਪਿਤਾ ਕਦੇ ਵੀ ਮਾਂ ਦੀ ਥਾਂ ਨਹੀਂ ਲੈ ਸਕਦਾ ਹੈ।  ਇਹ ਗੀਤ ਇੱਕ ਪਿਤਾ ਦੇ ਆਪਣੇ ਬੱਚੇ  ਪ੍ਰਤੀ ਪਿਆਰ ਭਰੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ, ਕਿ ਕਿਵੇਂ ਮਾਂ ਵਾਂਗ ਹੀ ਇੱਕ ਪਿਤਾ ਵੀ ਆਪਣੇ ਬੱਚੇ ਦੀ ਹਰ ਖੁਸ਼ੀ ਤੇ ਜ਼ਰੂਰਤ ਦਾ ਪੂਰਾ ਖਿਆਲ ਰੱਖਦਾ ਹੈ।

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਫੈਨਜ਼ ਨਾਲ ਸ਼ੇਅਰ ਕੀਤਾ ਆਪਣੀ ਅਗਲੀ ਫ਼ਿਲਮ ਮੈਂ ਤੇ ਬਾਪੂ ਦਾ ਪੋਸਟਰ

ਇਸ ਗੀਤ ਨੂੰ ਨਾਮੀ ਗੀਤਕਾਰ ਤੇ ਗਾਇਕ ਬੀਰ ਸਿੰਘ ਨੇ ਗਾਇਆ ਹੈ। ਇਸ ਗੀਤ ਦੇ ਬੋਲ ਵਿੱਕੀ ਸੰਧੂ ਨੇ ਲਿਖੇ ਤੇ ਮਿਊਜ਼ਿਕ ਗੁਰਮੋਹ ਨੇ ਦਿੱਤਾ ਹੈ। ਇਸ ਗੀਤ ਨੂੰ j just Music ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਇਸ ਫ਼ਿਲਮ ਵਿੱਚ ਅਸਲ ਜ਼ਿੰਦਗੀ ਵਿੱਚ ਪਿਉ-ਪੁੱਤਰ ਦੀ ਜੋੜੀ- ਡਾ. ਸਤੀਸ਼ ਵਰਮਾ ਅਤੇ ਪਰਮੀਸ਼ ਵਰਮਾ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ ।  ਇਹ ਫ਼ਿਲਮ 22 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Related Post