ਪਰਮੀਸ਼ ਵਰਮਾ ਨੇ ਰਿਸੈਪਸ਼ਨ ਪਾਰਟੀ ‘ਤੇ ਪਹੁੰਚਣ ਵਾਲੇ ਮਹਿਮਾਨਾਂ ਦਾ ਕੀਤਾ ਧੰਨਵਾਦ

By  Shaminder December 30th 2021 12:14 PM -- Updated: December 30th 2021 12:16 PM

ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ (Parmish Verma) ਸੋਸ਼ਲ ਮੀਡੀਆ ‘ਤੇ ਲਗਾਤਾਰ ਆਪਣੇ ਵਿਆਹ ਅਤੇ ਰਿਸੈਪਸ਼ਨ ਪਾਰਟੀ (reception party) ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।ਗਾਇਕ ਨੇ ਹੁਣ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਗੀਤ ਗਰੇਵਾਲ ਦੇ ਨਾਲ ਡਾਂਸ ਕਰ ਰਹੇ ਨੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਪਰਮੀਸ਼ ਵਰਮਾ ਨੇ ਲਿਖਿਆ ਕਿ ‘ਸਾਡੀ ਜ਼ਿੰਦਗੀ ਦੇ ਇਸ ਮੌਕੇ ਨੂੰ ਤੁਹਾਡੇ ਪਿਆਰ ਅਤੇ ਆਸ਼ੀਰਵਾਦ ਨਾਲ ਹੋਰ ਵੀ ਜ਼ਿਆਦਾ ਖ਼ਾਸ ਬਨਾਉਣ ਦੇ ਲਈ ਤੁਹਾਡਾ ਧੰਨਵਾਦ।

Geet Parmish Verma image From instagram

ਹੋਰ ਪੜ੍ਹੋ : ਕੜਾਕੇ ਦੀ ਠੰਡ ‘ਚ ਅਦਾਕਾਰਾ ਮੇਘਾ ਗੁਪਤਾ ਦਾ ਦਿਖਿਆ ਬੋਲਡ ਅੰਦਾਜ਼, ਆਈਸ ਬਾਥ ਲੈਂਦੀ ਆਈ ਨਜ਼ਰ, ਵੀਡੀਓ ਕੀਤਾ ਸਾਂਝਾ

ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਵੱਲੋਂ ਵੀ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਵੀ ਪਸੰਦ ਆ ਰਿਹਾ ਹੈ । ਦੱਸ ਦਈਏ ਕਿ ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਨੇ ਅਕਤੂਬਰ ‘ਚ ਕੈਨੇਡਾ ‘ਚ ਵਿਆਹ ਕਰਵਾਇਆ ਸੀ । ਜਿਸ ਤੋਂ ਬਾਅਦ ਇਹ ਜੋੜੀ ਭਾਰਤ ਪਰਤ ਆਈ ਹੈ । ਇਸ ਜੋੜੀ ਵੱਲੋਂ ਬੀਤੇ ਦਿਨੀਂ ਰਿਪੈਸ਼ਨ ਕੀਤੀ ਗਈ। ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਹਾਜ਼ਰੀ ਲਵਾਈ ।

Parmish And geet Grewal- image From instagram

ਇਸ ਦੇ ਨਾਲ ਹੀ ਇਸ ਰਿਸੈਪਸ਼ਨ ਪਾਰਟੀ ਦੀਆਂ ਕੁਝ ਤਸਵੀਰਾਂ ਗਾਇਕ ਦੇ ਭਰਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਜਿਸ ‘ਚ ਉਹ ਆਪਣੇ ਨਵ-ਵਿਆਹੇ ਭਰਾ ਅਤੇ ਭਾਬੀ ਦੇ ਨਾਲ ਦਿਖਾਈ ਦਿੱਤਾ ਸੀ । ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਗੀਤਾਂ ਦੇ ਨਾਲ-ਨਾਲ ਉਹ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ । ਹੁਣ ਤੱਕ ਉਹ ਕਈ ਪੰਜਾਬੀ ਫ਼ਿਲਮਾਂ ‘ਚ ਦਿਖਾਈ ਦੇ ਚੁੱਕੇ ਹਨ । ਉਨ੍ਹਾਂ ਨੇ ਪੰਜਾਬੀ ‘ਚ ਸਿੰਘਮ, ਜਿੰਦੇ ਮੇਰੀਏ, ਰੌਕੀ ਮੈਂਟਲ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

 

View this post on Instagram

 

A post shared by Geet Grewal Verma (@geetgrewalverma)

Related Post