ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਨੇ ਭਰਾ ਨਾਲ ਸਾਂਝੀਆਂ ਕੀਤੀਆਂ ਰਿਸੈਪਸ਼ਨ ਦੀਆਂ ਤਸਵੀਰਾਂ, ਫੈਨਸ ਨੂੰ ਆ ਰਹੀਆਂ ਪਸੰਦ

By  Shaminder December 24th 2021 02:23 PM

ਗੀਤ ਗਰੇਵਾਲ ਅਤੇ ਪਰਮੀਸ਼ ਵਰਮਾ (Parmish Verma )ਦੇ ਵਿਆਹ ਦੀ ਪਟਿਆਲਾ ‘ਚ ਰਿਸੈਪਸ਼ਨ ਹੋਈ ਹੈ । ਜਿਸ ਦੀਆਂ ਤਸਵੀਰਾਂ ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ (Sukhan Verma) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਸੁਖਨ ਵਰਮਾ ਆਪਣੇ ਭਰਾ ਅਤੇ ਭਾਬੀ ਦੇ ਨਾਲ ਖੜਿਆ ਹੋਇਆ ਹੈ ਅਤੇ ਤਿੰਨੋਂ ਜਣੇ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਹਨ ।ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

geet grewal- image From instagram

ਹੋਰ ਪੜ੍ਹੋ : ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਹਰਨਾਜ਼ ਸੰਧੂ ਨੇ ਕਿਹਾ ‘ਮੁਸ਼ਕਿਲ ਦੌਰ ਤਾਂ ਹੁਣ ਸ਼ੁਰੂ ਹੋਇਆ’

ਦੱਸ ਦਈਏ ਕਿ ਪਰਮੀਸ਼ ਵਰਮਾ ਨੇ ਅਕਤੂਬਰ ‘ਚ ਵਿਆਹ ਰਚਾਇਆ ਸੀ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । ਇਸ ਦੇ ਨਾਲ ਹੀ ਵਿਆਹ ‘ਚ ਪਰਮੀਸ਼ ਵਰਮਾ ਦੇ ਖ਼ਾਸ ਦੋਸਤ ਸ਼ੈਰੀ ਮਾਨ ਵੀ ਗਏ ਸਨ ।

Parmish And geet Grewal- image From instagram

ਪਰ ਉਹ ਵਿਆਹ ‘ਚ ਉਨ੍ਹਾਂ ਦੇ ਨਾਲ ਹੋਏ ਵਰਤਾਉ ਤੋਂ ਬਹੁਤ ਨਰਾਜ਼ ਹੋਏ ਸਨ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੇ ਆਪਣੀ ਭੜਾਸ ਵੀ ਕੱਢੀ ਸੀ । ਜਿਸ ਤੋਂ ਬਾਅਦ ਪਰਮੀਸ਼ ਵਰਮਾ ਨੇ ਵੀ ਆਪਣੇ ਤਰੀਕੇ ਦੇ ਨਾਲ ਸ਼ੈਰੀ ਮਾਨ ਨੂੰ ਜਵਾਬ ਦਿੱਤਾ ਸੀ ।

 

View this post on Instagram

 

A post shared by Sukhan Verma (@sukhanvermaofficial)

ਸੋਸ਼ਲ ਮੀਡੀਆ ‘ਤੇ ਚੱਲੀ ਇਸ ਲੜਾਈ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨਾਲ ਦੋਸਤੀ ਤੋੜ ਲਈ ਸੀ ।ਜਿਸ ਦਾ ਐਲਾਨ ਵੀ ਸੋਸ਼ਲ ਮੀਡੀਆ ‘ਤੇ ਕੀਤਾ ਗਿਆ ਸੀ । ਪਰਮੀਸ਼ ਵਰਮਾ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਸ ਤੋਂ ਇਲਾਵਾ ਪਰਮੀਸ਼ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ । ਉਨ੍ਹਾਂ ਦੇ ਵੱਲੋਂ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਗਏ ਹਨ ।

 

Related Post