ਪਰਮੀਸ਼ ਵਰਮਾ ਨੂੰ ਅਦਾਕਾਰੀ ਆਪਣੇ ਪਿਤਾ ਸਤੀਸ਼ ਵਰਮਾ ਤੋਂ ਗੁੜਤੀ 'ਚ ਮਿਲੀ ! 

By  Rupinder Kaler June 3rd 2019 06:07 PM

ਚੰਗਾ ਐਕਟਰ, ਡਾਇਰੈਕਟਰ ਤੇ ਵਧੀਆ ਗਾਇਕ ਇਹ ਸਾਰੇ ਗੁਣ ਹਨ ਪਰਮੀਸ਼ ਵਰਮਾ ਵਿੱਚ, ਜਿਸ ਨੇ ਅਪਣੇ ਇਹਨਾਂ ਗੁਣਾ ਕਰਕੇ ਪੰਜਾਬੀ ਇੰਡਸਟਰੀ ਵਿੱਚ ਵੱਖਰੀ ਪਹਿਚਾਣ ਬਣਾ ਲਈ ਹੈ । ਪਰਮੀਸ਼ ਵਰਮਾ ਦੀ ਥੋੜਾ ਚਿਰ ਪਹਿਲਾਂ ਹੀ ਦਿਲ ਦੀਆਂ ਗੱਲਾਂ ਫ਼ਿਲਮ ਰਿਲੀਜ਼ ਹੋਈ ਹੈ । ਇਸ ਫ਼ਿਲਮ ਵਿੱਚ ਪਰਮੀਸ਼ ਵਰਮਾ ਨੇ ਅਦਾਕਾਰੀ ਕਰਨ ਦੇ ਨਾਲ ਨਾਲ ਇਸ ਫ਼ਿਲਮ ਨੂੰ ਡਾਇਰੈਕਟ ਵੀ ਕੀਤਾ ਹੈ ਤੇ ਇਸ ਦੀ ਕਹਾਣੀ ਵੀ ਲਿਖੀ ਹੈ ।

ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਕਈ ਗੁਣਾਂ ਦਾ ਧਨੀ ਹੈ । ਜੇਕਰ ਦੇਖਿਆ ਜਾਵੇ ਤਾਂ ਪਰਮੀਸ਼ ਵਰਮਾ ਨੂੰ ਇਹ ਸਭ ਕੁਝ ਗੁੜਤੀ ਵਿੱਚ ਮਿਲਿਆ ਹੈ ਕਿਉਂਕਿ ਪਰਮੀਸ਼ ਵਰਮਾ ਦੇ ਪਿਤਾ ਡਾ. ਸਤੀਸ਼ ਵਰਮਾ ਵੀ ਕਈ ਗੁਣਾਂ ਦੇ ਮਾਲਕ ਹਨ । ਉਹ ਵੀ ਚੰਗੇ ਅਧਿਆਪਕ, ਲੇਖਕ ਤੇ ਅਦਾਕਾਰ ਹਨ । ਡਾ. ਸਤੀਸ਼ ਵਰਮਾ ਪੰਜਾਬੀ ਯੁਨੀਵਰਸਿਟੀ ਪਟਿਆਲਾ ਵਿੱਚ ਪ੍ਰੋਫੈਸਰ ਹੋਣ ਦੇ ਨਾਲ ਨਾਲ ਚੰਗੇ ਲੇਖਕ ਵੀ ਹਨ । ਉਹਨਾਂ ਨੇ ਕਈ ਨਾਟਕ ਤੇ ਕਿਤਾਬਾਂ ਲਿਖੀਆਂ ਹਨ ।

ਇਸ ਤੋਂ ਇਲਾਵਾਂ ਉਹਨਾਂ ਨੇ ਰੇਡੀਓ ਤੇ ਵੀ ਕੰਮ ਕੀਤਾ ਹੈ । ਉਹਨਾਂ ਨੇ ਨੀਰੂ ਬਾਜਵਾ ਦੀ ਫ਼ਿਲਮ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ ਵਿੱਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਡਾ. ਸਤੀਸ਼ ਵਰਮਾ ਸਰਬਜੀਤ ਚੀਮਾ ਦੀ ਫ਼ਿਲਮ ਪੰਜਾਬ ਬੋਲਦਾ ਲਿਖੀ ਹੈ । ਇਸ ਤੋਂ ਇਲਾਵਾ ਉਹਨਾਂ ਨੇ ਯਾਰ ਅਣਮੁੱਲੇ ਤੇ Burrraahh ਵਿੱਚ ਵੀ ਕੰਮ ਕੀਤਾ ਹੈ । ਸੋ ਅਸੀਂ ਕਹਿ ਸਕਦੇ ਹਾਂ ਕਿ ਪਰਮੀਸ਼ ਵਰਮਾ ਨੂੰ ਇਹ ਸਾਰੇ ਗੁਣ ਗੁੜਤੀ ਵਿੱਚ ਮਿਲੇ ਹਨ ।

Related Post