ਫੇਸਬੁੱਕ ਨੇ ਬਦਲੀ ਸੀ ਇਸ ਕੁੜੀ ਦੀ ਕਿਸਮਤ, ਰਾਤੋ ਰਾਤ ਇਸ ਤਰ੍ਹਾਂ ਬਣ ਗਈ ਸਟਾਰ 

By  Rupinder Kaler April 11th 2019 12:36 PM

ਪਾਰੁਲ ਗੁਲਾਟੀ ਨੇ ਛੋਟੀ ਉਮਰ ਵਿੱਚ ਵੱਡੀ ਛਲਾਂਗ ਲਗਾਈ ਹੈ । 24 ਸਾਲ ਦੀ ਇਸ ਕੁੜੀ ਫਿਲਮਾਂ ਤੇ ਵੈੱਬਸੀਰੀਜ਼ ਲਈ ਕੰਮ ਕਰ ਰਹੀ ਹੈ। ਰੋਹਤਕ ਦੀ ਰਹਿਣ ਵਾਲੀ ਇਸ ਕੁੜੀ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਬਾਲੀਵੁੱਡ ਦੀਆਂ ਫ਼ਿਲਮਾਂ ਤੇ ਅਦਾਕਾਰੀ ਦੇ ਖੇਤਰ ਵਿੱਚ  ਕੰਮ ਕਰੇਗੀ । ਜੇਕਰ ਦੇਖਿਆ ਜਾਵੇ ਤਾਂ ਪਾਰੁਲ ਗੁਲਾਟੀ ਨੂੰ ਵੀ ਸੋਸ਼ਲ ਮੀਡੀਆ ਨੇ ਹੀ ਸਟਾਰ ਬਣਾਇਆ ਹੈ ।

parul-gulati parul-gulati

ਪਾਰੁਲ ਅਕਸਰ ਆਪਣੀਆਂ ਤਸਵੀਰਾਂ ਫੇਸਬੁੱਕ ਤੇ ਪੋਸਟ ਕਰਦੀ ਰਹਿੰਦੀ ਸੀ । 17  ਸਾਲਾਂ ਦੀ ਉਮਰ ਵਿੱਚ ਫੇਸਬੁੱਕ ਤੇ ਉਸ ਦੀਆਂ ਕੁਝ ਤਸਵੀਰਾਂ ਮਾਡਲਿੰਗ ਏਜੰਸੀ ਨੇ ਦੇਖੀਆਂ ਸਨ । ਇਹਨਾਂ ਤਸਵੀਰਾਂ ਨੂੰ ਦੇਖਕੇ ਉਸ ਨੂੰ ਇੱਕ ਫੋਨ ਆਇਆ, ਇਸ ਫੋਨ ਕਾਲ ਨੇ ਉਸ ਦੀ ਕਿਸਮਤ ਚਮਕਾ ਦਿੱਤੀ ਸੀ ਕਿਉਂਕਿ ਪਾਰੁਲ ਨੂੰ ਐਡ ਫਿਲਮ ਦਾ ਆਫਰ ਮਿਲ ਗਿਆ ਸੀ । ਇਸ ਤਰ੍ਹਾਂ ਪਾਰੁਲ ਨੇ ਅਦਾਕਾਰੀ ਦੇ ਖੇਤਰ ਵਿੱਚ ਆਪਣਾ ਪਹਿਲਾ ਕਦਮ ਰੱਖਿਆ।

parul-gulati parul-gulati

ਜਿਸ ਸਮੇਂ ਉਸ ਨੂੰ ਇਸ ਐਡ ਫ਼ਿਲਮ ਦਾ ਆਫਰ ਮਿਲਿਆ ਉਸ ਸਮੇਂ ਪਾਰੁਲ ਆਪਣੀ ਪੜ੍ਹਾਈ 'ਤੇ ਫੋਕਸ ਕਰ ਰਹੀ ਸੀ। ਉਸ ਦੇ ਦਿਮਾਗ ਵਿੱਚ ਬਿਲਕੁਲ ਨਹੀਂ ਸੀ ਕਿ ਉਹ ਮਾਡਲਿੰਗ ਜਾਂ ਐਕਟਿੰਗ ਦੀ ਦੁਨੀਆ ਵਿੱਚ ਕਦਮ ਰੱਖੇਗੀ।

parul-gulati parul-gulati

ਪੜ੍ਹਾਈ ਤੇ ਮਾਡਲਿੰਗ ਵਿਚਾਲੇ ਤਾਲਮੇਲ ਬਿਠਾਉਂਦਿਆਂ ਹੋਇਆਂ ਪਾਰੁਲ ਨੂੰ ਪੰਜਾਬੀ ਫ਼ਿਲਮ ਕਰਨ ਦਾ ਮੌਕਾ ਮਿਲਿਆ। ਉਸ ਨੇ 2012  ਵਿੱਚ ਪੰਜਾਬੀ ਫ਼ਿਲਮ 'ਬੁਰਾਹ' ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਪਾਰੁਲ ਨੇ ਆਪਣੇ ਕਰੀਅਰ ਨੂੰ ਗੰਭੀਰਤਾ ਨਾਲ ਲਿਆ ਤੇ ਰੌਇਲ ਅਕੈਡਮੀ ਆਫ ਲੰਦਨ ਤੋਂ ਐਕਟਿੰਗ ਦੀ ਸਿਖਲਾਈ ਲਈ। ਇਸ ਪਿੱਛੋਂ ਉਸ ਨੇ 'ਰੋਮੀਓ ਰਾਂਝਾ', ਜ਼ੋਰਾਵਰ ਵਿੱਚ ਯੋਯੋ ਹਨੀ ਸਿੰਘ ਨਾਲ ਕੰਮ ਕੀਤਾ। ਇਸ ਦੇ ਬਾਅਦ ਪਾਰੁਲ ਨੂੰ ਟੀਵੀ ਸੀਰੀਜ਼ ਤੇ ਵੱੈਬ ਸੀਰੀਜ਼ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।

Related Post