ਅਨਮੋਲ ਗਗਨ ਮਾਨ ਨੇ ਵੈਲਨਟਾਈਨ ਡੇ ਤੋਂ ਪਹਿਲਾਂ ਹੀ ਕਿਸੇ ਖਾਸ ਨੂੰ ਦਿੱਤਾ ਗਿਫਟ, ਵੀਡਿਓ ਹੋਈ ਵਾਇਰਲ

By  Rupinder Kaler February 9th 2019 02:06 PM

ਵੈਲਨਟਾਈਨ ਵੀਕ ਚੱਲ ਰਿਹਾ ਹੈ ਪਰ ਵੈਲਨਟਾਈਨ ਡੇ ਨੂੰ ਲੈ ਕੇ ਕਈ ਗਾਇਕਾਂ ਨੇ ਵੀ ਖਾਸ ਤਿਆਰੀਆਂ ਕੀਤੀਆਂ ਹੋਈਆਂ ਹਨ । ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਗਾਇਕ ਇਸ ਦਿਨ ਆਪਣੇ ਸ਼ੋਅ ਵਿੱਚ ਬਿਜੀ ਹੋਣਗੇ ਜਦੋਂ ਕਿ ਕੁਝ ਗਾਇਕ ਇਸ ਦਿਨ ਨੂੰ ਖਾਸ ਬਨਾਉਣ ਲਈ ਆਪਣੇ ਸਰੋਤਿਆਂ ਲਈ ਗਾਣਾ ਰਿਲੀਜ਼ ਕਰਨਗੇ । ਇਹਨਾਂ ਗਾਇਕਾਂ ਵਿੱਚੋਂ ਇੱਕ ਗਾਇਕਾ ਹੈ ਅਨਮੋਲ ਗਗਨ ਮਾਨ ਜਿਹੜੀ ਕਿ ਇਸ ਦਿਨ ਤੋਂ ਪਹਿਲਾਂ ਆਪਣਾ ਨਵਾਂ ਗਾਣਾ ਰਿਲੀਜ਼ ਕਰਨ ਜਾ ਰਹੀ ਹੈ।

https://www.instagram.com/p/BtpmHimFHMl/

ਅਨਮੋਲ ਗਗਨ ਮਾਨ ਭਾਵੇਂ ਇਹ ਗਾਣਾ 12  ਫਰਵਰੀ ਨੂੰ ਰਿਲੀਜ਼ ਕਰਨ ਜਾ ਰਹੀ ਹੈ ਪਰ ਉਸ ਨੇ ਆਪਣੇ ਇੰਸਟਰਗ੍ਰਾਮ ਤੇ ਇਸ ਗਾਣੇ ਦੇ ਬੋਲ ਸਾਂਝੇ ਕੀਤੇ ਹਨ । ਇਸ ਵੀਡਿਓ ਵਿੱਚ ਅਨਮੋਲ ਗਗਨ ਮਾਨ ਕਹਿੰਦੀ ਹੈ ਕਿ ਇਹ ਗਾਣਾ ਵੈਲਟਾਈਨ ਡੇ ਨੂੰ ਦੇਖਕੇ ਬਣਾਇਆ ਗਿਆ ਹੈ ਤੇ ਉਹ ਆਸ ਕਰਦੀ ਹੈ ਕਿ ਇਹ ਗਾਣਾ ਮੁੰਡੇ ਕੁੜੀਆਂ ਨੂੰ ਜ਼ਰੂਰ ਪਸੰਦ ਆਵੇਗਾ ।

https://www.instagram.com/p/BtpzxJ2lDpC/

ਲੋਕਾਂ ਨੂੰ ਅਨਮੋਲ ਗਗਨ ਮਾਨ ਦੀ ਇਹ ਵੀਡਿਓ ਕਾਫੀ ਪਸੰਦ ਆ ਰਹੀ ਹੈ । ਇਸ ਵੀਡਿਓ ਤੇ ਲੋਕ ਆਪਣੇ ਆਪਣੇ ਕਮੈਂਟ ਵੀ ਕਰ ਰਹੇ ਹਨ ।

Related Post