ਗਾਇਕਾ ਸੁਨੰਦਾ ਸ਼ਰਮਾ ਨੇ ਦਿਖਾਈ ਨਿਮਰਤਾ, 'ਪਟਾਕਾ' ਗੀਤ ਲਈ ਮੰਗੀ ਮੁਆਫ਼ੀ 

By  Rupinder Kaler April 23rd 2019 01:51 PM

ਪੰਜਾਬ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਨੇ ਪੰਜਾਬੀ ਬੋਲੀ ਲਈ ਕੰਮ ਕਰਨ ਵਾਲੇ ਪੰਡਿਤ ਧਨੇਸ਼ਵਰ ਰਾਓ ਨਾਲ ਮੁਲਾਕਾਤ ਕੀਤੀ ਹੈ । ਇਸ ਮੁਲਾਕਾਤ ਦੌਰਾਨ ਦੋਹਾਂ ਨੇ ਪੰਜਾਬੀ ਸੰਗੀਤ ਤੇ ਪੰਜਾਬੀ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਮੁੱਦੇ ਤੇ ਵਿਚਾਰ ਚਰਚਾ ਕੀਤੀ ਹੈ । ਇਸ ਦੇ ਨਾਲ ਹੀ ਸੁਨੰਦਾ ਸ਼ਰਮਾ ਨੇ ਆਪਣੇ 'ਪਟਾਕਾ' ਗੀਤ ਲਈ ਲਿਖਤੀ ਰੂਪ ਵਿੱਚ ਮੁਆਫ਼ੀ ਮੰਗੀ ਹੈ ਤੇ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਉਹ ਅੱਗੇ ਤੋਂ ਪੰਜਾਬ ਦੇ ਸੱਭਿਆਚਾਰ ਨਾਲ ਜੁੜੇ ਹੋਏ ਗੀਤ ਗਾਵੇਗੀ ।

ਉਹਨਾਂ ਨੇ ਕਿਹਾ ਹੈ ਕਿ ਇਸ ਗੀਤ ਨਾਲ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮਾਫੀ ਮੰਗਦੇ ਹਨ । ਉਹਨਾਂ ਨੇ ਕਿਹਾ ਕਿ ਅੱਗੇ ਤੋਂ ਉਹ ਅਜਿਹੇ ਗੀਤ ਗਾਵੇਗੀ ਜਿਹੜੇ ਕਿ ਪੰਜਾਬੀ ਸੱਭਿਆਚਾਰ ਦੇ ਦਾਇਰੇ ਵਿੱਚ ਹੋਣਗੇ । ਇਸ ਮੁਲਾਕਾਤ ਦੌਰਾਨ ਪੰਡਿਤ ਧਨੇਸ਼ਵਰ ਰਾਓ ਦੇ ਨਾਲ ਪਿੰਕੀ ਧਾਲੀਵਾਲ, ਗੁਰਪਾਲ ਸਿੰਘ ਤੇ ਕੁਲਦੀਪ ਲੋਹਟ ਵੀ ਮੌਜੂਦ ਸਨ ।

Related Post