ਕਿਸ ਨੂੰ ਦੇਖ ਕੇ ਲੱਗ ਜਾਂਦੇ ਹਨ ਨਾਕੇ ਮੋੜਾਂ ’ਤੇ, ਸ਼ਿਪਰਾ ਗੋਇਲ ਨੇ ਕੁਝ ਇਸ ਤਰ੍ਹਾਂ ਕੀਤਾ ਖੁਲਾਸਾ

By  Rupinder Kaler February 4th 2020 11:40 AM -- Updated: February 4th 2020 11:41 AM

ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇਣ ਵਾਲੀ ਗਾਇਕਾ ਸ਼ਿਪਰਾ ਗੋਇਲ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਪਟੋਲਾ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਦੇ ਹਰ ਪਾਸੇ ਚਰਚੇ ਹਨ । ਇਸ ਗਾਣੇ ਨੂੰ ਸ਼ਿਪਰਾ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗਾਣੇ ਵਿੱਚ ਪੰਜਾਬੀ ਪੁਟਿਆਰਾਂ ਦੇ ਹੁਸਨ ਦੀ ਤਾਰੀਫ ਕੀਤੀ ਗਈ ਹੈ ।

https://www.instagram.com/p/B8GrBRsnqcZ/

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਵੀਤ ਬਲਜੀਤ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ Intense ਨੇ ਤਿਆਰ ਕੀਤਾ ਹੈ । ਗੀਤ ਦੀ ਵੀਡੀਓ ਬਲਜੀਤ ਸਿੰਘ ਦਿਓ ਦੇ ਨਿਰਦੇਸ਼ਨ ਹੇਠ ਤਿਆਰ ਕੀਤੀ ਗਈ ਹੈ ।

https://www.instagram.com/p/B8IcVukHbQx/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼ਿਪਰਾ ਗੋਇਲ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ਜਿਹੜੇ ਕਿ ਅਕਸਰ ਹਰ ਡੀਜੇ ਤੇ ਵੱਜਦੇ ਸੁਣਾਈ ਦੇ ਜਾਂਦੇ ਹਨ ।

https://www.instagram.com/p/B6Xf9fQnR5j/

Related Post