ਯੁਵਰਾਜ ਹੰਸ ਤੇ ਮਾਨਸੀ ਦੇ ਵਿਆਹ ਤੋਂ ਬਾਅਦ ਹੋਈ ਰਿਸੈਪਸ਼ਨ ਪਾਰਟੀ, ਇਹਨਾਂ ਸਿਤਾਰਿਆਂ ਨੇ ਲਗਵਾਈ ਹਾਜ਼ਰੀ, ਦੇਖੋ ਤਸਵੀਰਾਂ 

By  Rupinder Kaler February 22nd 2019 11:23 AM

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ, ਪਹਿਲਾ ਨਿੰਜਾ, ਫਿਰ ਅਲਫਾਜ਼ ਤੇ ਹੁਣ ਯੁਵਰਾਜ ਹੰਸ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਇਸ ਸਭ ਦੇ ਚਲਦੇ ਯੁਵਰਾਜ ਹੰਸ ਦੇ ਵਿਆਹ ਤੇ ਰਿਸੈਪਸ਼ਨ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ ।

Mansi Sharma And Yuvraj Hans' Wedding Mansi Sharma And Yuvraj Hans' Wedding

ਵਿਆਹ ਤੋਂ ਬਾਅਦ ਹੋਈ ਰਿਸੈਪਸ਼ਨ ਪਾਰਟੀ ਵਿੱਚ ਸੰਗੀਤ ਜਗਤ ਦੇ ਕਈ ਵੱਡੇ ਸਿਤਾਰੇ ਨਜ਼ਰ ਆਏ । ਯੁਵਰਾਜ ਦੇ ਵਿਆਹ ਨੂੰ ਲੈ ਕੇ ਉਹਨਾਂ ਦੇ ਭਰਾ ਨਵਰਾਜ ਹੰਸ ਤੇ ਉਸ ਦੇ ਪਿਤਾ ਹੰਸ ਰਾਜ ਹੰਸ ਕਾਫੀ ਖੁਸ਼ ਨਜ਼ਰ ਆ ਰਹੇ ਸਨ ।

Mansi Sharma And Yuvraj Hans' Wedding Mansi Sharma And Yuvraj Hans' Wedding

ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਕ੍ਰਿਕਟਰ ਹਰਭਜਨ ਸਿੰਘ, ਅਦਾਕਾਰਾ ਗੀਤਾ ਬਸਰਾ ਤੇ ਕਮੇਡੀਅਨ ਕਪਿਲ ਸ਼ਰਮਾ ਪਹੁੰਚੇ ਹੋਏ ਸਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਯੁਵਰਾਜ ਹੰਸ ਦੀ ਪਤਨੀ ਮਾਨਸੀ ਸ਼ਰਮਾ ਟੀਵੀ ਅਦਾਕਾਰਾ ਹੈ ।

Mansi Sharma And Yuvraj Hans' Wedding Mansi Sharma And Yuvraj Hans' Wedding

ਯੁਵਰਾਜ ਹੰਸ ਤੇ ਮਾਨਸੀ ਕਾਫੀ ਸਮੇਂ ਤੋ ਰਿਲੇਸ਼ਨਸ਼ਿਪ ਵਿੱਚ ਸਨ । ਕੁਝ ਸਮਾਂ ਪਹਿਲਾਂ ਹੀ ਦੋਵਾਂ ਦੀ ਮੰਗਣੀ ਹੋਈ ਸੀ ਤੇ ਹੁਣ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ ।

https://www.instagram.com/p/BuIyxAPFhNr/?utm_source=ig_embed

https://www.instagram.com/p/BuJCbMdFMyf/?utm_source=ig_embed

Related Post