ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਲਖਵਿੰਦਰ ਵਡਾਲੀ ਦਾ ਨਵਾਂ ਗਾਣਾ ‘ਰੱਬ ਮੰਨਿਆ’

By  Rupinder Kaler April 6th 2021 02:23 PM -- Updated: April 6th 2021 02:33 PM

ਆਪਣੀ ਗਾਇਕੀ ਨਾਲ ਲੋਕਾਂ ਦੇ ਦਿਲ ’ਤੇ ਰਾਜ ਕਰਨ ਵਾਲੇ ਲਖਵਿੰਦਰ ਵਡਾਲੀ ਦਾ ਨਵਾਂ ਗਾਣਾ ‘ਰੱਬ ਮੰਨਿਆ’ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਗਾਣਾ ਯੂਟਿਊਬ ’ਤੇ ਟੈ੍ਰਂਡਿੰਗ ਵਿੱਚ ਚੱਲ ਰਿਹਾ ਹੈ । ਹੁਣ ਤੱਕ ਇਸ ਗੀਤ ਨੂੰ ਲੱਖਾਂ ਲੋਕਾਂ ਨੇ ਦੇਖ ਲਿਆ ਹੈ ।

ਹੋਰ ਪੜ੍ਹੋ :

ਟੈਕਸੀ ਡਰਾਈਵਰ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਨਦੀਪ ਕੌਰ ਨਿਊਜ਼ੀਲੈਂਡ ’ਚ ਬਣੀ ਪੁਲਿਸ ਅਫ਼ਸਰ

ਇਸ ਗੀਤ ਵਿੱਚ ਲਖਵਿੰਦਰ ਵਡਾਲੀ ਦਾ ਸਾਥ ਨੀਤੀ ਮੋਹਨ ਨੇ ਦਿੱਤਾ ਹੈ । ਰੋਚਕ ਕੋਹਲੀ ਅਤੇ ਵਿਕਰਮ ਨਾਗੀ ਵੱਲੋਂ ਤਿਆਰ ਕੀਤਾ ਗਾਣੇ ਦਾ ਮਿਊਜ਼ਿਕ ਹਰ ਇੱਕ ਦੇ ਦਿਲ ਨੂੰ ਛੂਹ ਜਾਂਦਾ ਹੈ । Manoj Muntashir ਤੇ  R P Deewana ਦੀ ਕਲਮ ਵਿੱਚੋਂ ਨਿਕਲੇ ਬੋਲ ਹਰ ਇੱਕ ਨੂੰ ਕੀਲ ਕੇ ਰੱਖ ਦਿੰਦੇ ਹਨ ।

ਗੀਤ ਦਾ ਵੀਡੀਓ ਵੀ ਬਹੁਤ ਹੀ ਖੂਬਸੁਰਤ ਤਰੀਕੇ ਨਾਲ ਫਿਲਮਾਇਆ ਗਿਆ ਹੈ । ਇਸੇ ਲਈ ਲਖਵਿੰਦਰ ਵਡਾਲੀ ਦਾ ਇਹ ਗੀਤ ਸੁਪਰ ਡੂਪਰ ਹਿੱਟ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਗਾਣੇ ਨੂੰ ਵਡਾਲੀ ਬਰਦਰ ਨੇ ਕੱਵਾਲੀ ਅੰਦਾਜ਼ ਵਿੱਚ ਗਾਇਆ ਸੀ ।   ਪਰ ਹੁਣ ਲਖਵਿੰਦਰ ਵਡਾਲੀ ਨੇ ਇਸ ਗੀਤ ਨੂੰ ਨਵੇਂ ਰੂਪ ਵਿੱਚ ਗਾਇਆ ਹੈ ।   ਇਸ ਗਾਣੇ ਨੂੰ ‘ਕੋਈ ਜਾਨੇ ਨਾ’ ਫ਼ਿਲਮ ਦਾ ਹਿੱਸਾ ਬਣਾਇਆ ਗਿਆ ਹੈ ।

ਲਖਵਿੰਦਰ ਵਡਾਲੀ ਪੰਜਾਬੀ ਇੰਡਸਟਰੀ ਦੀ ਲਗਤਾਰ ਆਪਣੀ ਗਾਇਕੀ ਨਾਲ ਸੇਵਾ ਕਰਦੇ ਆ ਰਹੇ ਹਨ । ਉਹ ਹਮੇਸ਼ਾ ਸੱਭਿਆਚਾਰ  ਦੇ ਦਾਇਰੇ ਵਿੱਚ ਰਹਿ ਕੇ ਗੀਤ ਗਾਉਂਦੇ ਹਨ । ਇਸੇ ਲਈ ਉਹਨਾਂ ਦਾ ਹਰ ਗੀਤ ਹਿੱਟ ਹੁੰਦਾ ਹੈ ।

Related Post