ਜਿਹੜਾ ਡਿੱਗ ਕੇ ਖੜਾ ਹੋ ਜਾਵੇ ਉਹ ਹੈ ਅਸਲ ਪੰਜਾਬੀ, ਗੱਗੂ ਗਿੱਲ ਦੀ ਇਹ ਵੀਡੀਓ ਕਰਦੀ ਹੈ ਸਭ ਕੁਝ ਬਿਆਨ

By  Rupinder Kaler October 23rd 2019 10:49 AM

ਖਾਲਸਾ ਏਡ ਉਹਨਾਂ ਪਰਿਵਾਰਾਂ ਦੀ ਲਗਾਤਾਰ ਮਦਦ ਕਰ ਰਿਹਾ ਹੈ, ਜਿਨ੍ਹਾਂ ਦਾ ਪੰਜਾਬ ਵਿੱਚ ਆਏ ਹੜ੍ਹ ਨੇ ਸਭ ਕੁਝ ਬਰਬਾਦ ਕਰ ਦਿੱਤਾ ਸੀ । ਖਾਲਸਾ ਏਡ ਵੱਲੋਂ ਇਹਨਾਂ ਪਰਿਵਾਰਾਂ ਨੂੰ ਮੁੜ ਉਹਨਾਂ ਦੇ ਪੈਰਾਂ ਤੇ ਖੜਾ ਕਰਨ ਲਈ ਲਗਾਤਾਰ ਮਦਦ ਕੀਤੀ ਜਾ ਰਹੀ ਹੈ । ਪਿਛਲੇ ਦਿਨੀਂ ਸੰਸਥਾ ਵੱਲੋਂ ਉਹਨਾਂ ਕਿਸਾਨਾਂ ਨੂੰ ਮੱਝਾਂ ਦਿੱਤੀ ਜਾ ਰਹੀਆਂ ਸਨ, ਜਿਨ੍ਹਾਂ ਦੇ ਪਸ਼ੂ ਹੜ੍ਹ ਵਿੱਚ ਰੁੜ ਗਏ ਸਨ ।

https://www.facebook.com/khalsaaidint/videos/516237959216528/

ਪਰ ਹੁਣ ਖਾਲਸਾ ਏਡ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਟਰੈਕਟਰ ਤੇ ਵਾਹੀ ਲਈ ਸੰਦ ਮੁਹੱਈਆ ਕਰਵਾਏ ਜਾ ਰਹੇ ਹਨ । ਇਹਨਾਂ ਟਰੈਕਟਰਾਂ ਰਾਹੀਂ ਕਿਸਾਨਾਂ ਦੇ ਖੇਤ ਬਿਲਕੁਲ ਮੁਫਤ ਵਾਹੇ ਜਾਣਗੇ, ਇੱਥੋਂ ਤੱਕ ਕਿ ਟਰੈਕਟਰਾਂ ਵਿੱਚ ਤੇਲ ਵੀ ਖਾਲਸਾ ਏਡ ਵੱਲੋਂ ਭਰਵਾਇਆ ਜਾਵੇਗਾ । ਖਾਲਸਾ ਏਡ ਦੀ ਇਸ ਮੁਹਿੰਮ ਦੌਰਾਨ ਪਾਲੀਵੁੱਡ ਅਦਾਕਾਰ ਗੱਗੂ ਗਿੱਲ ਵੀ ਮੌਜੂਦ ਰਹੇ ।

https://www.facebook.com/khalsaaidint/videos/478973059495445/UzpfSTEwMDAzMzUwNzAwMDM3NjoxNjgwMDM0MzcyMTI3ODEx/

ਇਸ ਮੌਕੇ ਗੱਗੂ ਗਿੱਲ ਨੇ ਕਿਹਾ ਕਿ ਖਾਲਸਾ ਏਡ ਦਾ ਇਹ ਉਪਰਾਲਾ ਬਹੁਤ ਵਧੀਆ ਹੈ ਜਿਸ ਨਾਲ ਹੜ੍ਹ ਨਾਲ ਝੰਬੇ ਕਿਸਾਨ ਇੱਕ ਵਾਰ ਫਿਰ ਆਪਣੇ ਪੈਰਾਂ ਤੇ ਖੜੇ ਹੋ ਸਕਣਗੇ ।

ਇਸ ਦੇ ਨਾਲ ਹੀ ਉਹਨਾਂ ਨੇ ਪ੍ਰਵਾਸੀ ਪੰਜਾਬੀਆਂ ਦਾ ਵੀ ਧੰਨਵਾਦ ਕੀਤਾ ਜਿਹੜੇ ਲਗਾਤਾਰ ਲੋਕਾਂ ਨੂੰ ਮਦਦ ਭੇਜ ਰਹੇ ਹਨ । ਗੱਗੂ ਗਿੱਲ ਨੇ ਕਿਹਾ ਕਿ ਜਿਹੜਾ ਡਿੱਗ ਕੇ ਖੜਾ ਹੋ ਜਾਵੇ ਉਹ ਹੀ ਅਸਲ ਪੰਜਾਬੀ ਹੈ ਕਿਉਂਕਿ ਪੰਜਾਬੀ ਹਰ ਮੁਸ਼ਕਿਲ ਨਾਲ ਲੜਨਾ ਜਾਣਦੇ ਹਨ ।

Related Post