ਬੜੀ ਬੇਸਬਰੀ ਨਾਲ ਹੋ ਰਹੀ ਹੈ ਅਸ਼ਕੇ ਫ਼ਿਲਮ ਦੇ ਟ੍ਰੇਲਰ ਦੀ ਉਡੀਕ ਪੜੋ ਕੀ ਹੈ ਖਾਸ
Anmol Sandhu
July 23rd 2018 10:30 AM
ਪੰਜਾਬੀ ਗਾਇਕੀ ਅਤੇ ਫ਼ਿਲਮਾਂ ਵਿੱਚ ਉੱਚਾ ਨਾਂ ਹਾਸਿਲ ਕਰ ਚੁੱਕੇ ਅਮਰਿੰਦਰ ਗਿੱਲ ਦੀ ਇੱਕ ਹੋਰ ਨਵੀਂ ਫ਼ਿਲਮ " ਅਸ਼ਕੇ " ਆ ਰਹੀ ਹੈ ਜੋ ਕਿ 27 ਜੁਲਾਈ ਨੂੰ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋ ਰਹੀ ਹੈ | ਫ਼ਿਲਮ ਰਿਲੀਜ਼ ਹੋਣ ਵਿੱਚ ਸਿਰਫ 4 ਦਿਨ ਰਹਿ ਗਏ ਹਨ ਪਰ ਅਜੇ ਤੱਕ ਇਸਦਾ ਟ੍ਰੇਲਰ ਰਿਲੀਜ਼ ਨਹੀਂ ਹੋਇਆ ਪਰ ਲੋਕਾਂ ਵੱਲੋਂ ਇਸਦੇ ਟ੍ਰੇਲਰ ਨੂੰ ਬਹੁਤ ਹੀ ਸ਼ਿੱਦਤ ਨਾਲ ਉਡੀਕਿਆ ਜਾ ਰਿਹਾ ਹੈ | ਇਸ ਫ਼ਿਲਮ ਵਿੱਚ ਅਮਰਿੰਦਰ ਗਿੱਲ ਤੋਂ ਇਲਾਵਾ ਜਵਿੰਦਰ ਭੱਲਾ,ਸੰਜੀਦਾ ਸ਼ੇਖ, ਹੌਬੀ ਧਾਲੀਵਾਲ, ਵੰਦਨਾ ਚੋਪੜਾ, ਸਰਬਜੀਤ ਚੀਮਾ ਅਤੇ ਹੋਰ ਕਈ ਪ੍ਰਸਿੱਧ ਅਦਾਕਾਰਾ ਨੇਂ ਆਪਣੀ ਭੂਮਿਕਾ ਨਿਭਾਈ ਹੈ | ਦੱਸ ਦਈਏ ਕਿ ਇਸ ਫਿਲਮ ਦੀ ਕਹਾਣੀ ਪੰਜਾਬੀ ਦੇ ਲੋਕ ਨਾਚ " ਭੰਗੜੇ " ਤੇ ਅਧਾਰਿਤ ਹੈ |