ਗਿੱਪੀ ਗਰੇਵਾਲ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਫ਼ਿਲਮ 'ਫੱਟੇ ਦਿੰਦੇ ਚੱਕ ਪੰਜਾਬੀ' 'ਚ ਜ਼ਰੀਨ ਖ਼ਾਨ ਤੇ ਬਿਨੂੰ ਢਿੱਲੋਂ ਦੀ ਬਣੇਗੀ ਜੋੜੀ
ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਆਪਣੀ ਫ਼ਿਲਮ 'ਡਾਕਾ' ਦੀ ਪ੍ਰਮੋਸ਼ਨ 'ਚ ਜੀ ਜਾਨ ਨਾਲ ਲੱਗੇ ਹੋਏ ਹਨ ਉੱਥੇ ਹੀ ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ 'ਚ ਬਣਨ ਵਾਲੀ ਫ਼ਿਲਮ ਫੱਟੇ ਦਿੰਦੇ ਚੱਕ ਪੰਜਾਬੀ ਦੀ ਸਟਾਰਕਾਸਟ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਗਿੱਪੀ ਗਰੇਵਾਲ ਤੋਂ ਬਾਅਦ ਹੁਣ ਜ਼ਰੀਨ ਖ਼ਾਨ ਦੀ ਜੋੜੀ ਬਿਨੂੰ ਢਿੱਲੋਂ ਨਾਲ ਬਣਨ ਜਾ ਰਹੀ ਹੈ। ਇਸ ਨਵੀਂ ਫ਼ਿਲਮ ਨੂੰ ਸਮੀਪ ਕੰਗ ਡਾਇਰੈਕਟ ਕਰਨਗੇ ਅਤੇ ਗਿੱਪੀ ਗਰੇਵਾਲ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।
View this post on Instagram

ਹਮਬਲ ਮੋਸ਼ਨ ਪਿਕਚਰਸ ਦੇ ਲੇਬਲ ਹੇਠ 'ਫੱਟੇ ਦਿੰਦੇ ਚੱਕ ਪੰਜਾਬੀ' ਨਾਮ ਦੀ ਇਹ ਫ਼ਿਲਮ ਅਗਲੇ ਸਾਲ ਯਾਨੀ 17 ਜੁਲਾਈ 2020 'ਚ ਵੱਡੇ ਪਰਦੇ 'ਤੇ ਸਭ ਨੂੰ ਹਸਾਉਣ ਆ ਰਹੇ ਹੀ। ਗਿੱਪੀ ਗਰੇਵਾਲ ਤੋਂ ਬਾਅਦ ਬਿਨੂੰ ਢਿੱਲੋਂ ਹੁਣ ਪੰਜਾਬੀ ਇੰਡਸਟਰੀ 'ਚ ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਨਾਲ ਸਕਰੀਨ ਸਾਂਝੀ ਕਰਨ ਜਾ ਰਹੇ ਹਨ।
ਹੋਰ ਵੇਖੋ : ਜਸਵਿੰਦਰ ਭੱਲਾ ਤੇ ਉਪਾਸਨਾ ਸਿੰਘ ਨੇ ਦੱਸਿਆ ਕਰਵਾ ਚੌਥ ਦੇ ਦਿਨ ਕਿਉਂ ਵਧੀ ਇੰਟਰਨੈੱਟ ਸਪੀਡ, ਨਹੀਂ ਰੋਕ ਪਾਓਗੇ ਹਾਸਾ
View this post on Instagram
ਫਿਲਹਾਲ 1 ਨਵੰਬਰ ਨੂੰ ਸਿਨੇਮਾ ਘਰਾਂ 'ਤੇ ਡਾਕਾ ਪੈਣ ਵਾਲਾ ਹੈ ਕਿਉਂਕਿ ਡਾਕਾ ਫ਼ਿਲਮ ਇਸ ਦਿਨ ਰਿਲੀਜ਼ ਹੋਣ ਜਾ ਰਹੀ ਹੈ। ਜੱਟ ਜੇਮਸ ਤੋਂ ਬਾਅਦ ਜ਼ਰੀਨ ਅਤੇ ਗਿੱਪੀ ਪਰਦੇ 'ਤੇ ਵਾਪਸੀ ਕਰ ਰਹੇ ਹਨ। ਫ਼ਿਲਮ ਦੇ ਗਾਣੇ ਅਤੇ ਟਰੇਲਰ ਤਾਂ ਦਰਸ਼ਕਾਂ ਦਾ ਬਾਖੂਬੀ ਦਿਲ ਜਿੱਤ ਰਹੇ ਹਨ ਦੇਖਣਾ ਹੋਵੇਗਾ ਬਲਜੀਤ ਸਿੰਘ ਦਿਓ ਦਾ ਨਿਰਦੇਸ਼ਨ ਅਤੇ ਗਿੱਪੀ ਗਰੇਵਾਲ ਦੀ ਕਹਾਣੀ ਅਤੇ ਅਦਾਕਾਰੀ ਦਿਲ ਜਿੱਤਣ 'ਚ ਕਾਮਯਾਬ ਹੁੰਦੀ ਹੈ ਜਾਂ ਨਹੀਂ।