ਧਰਮਵੀਰ ਠੰਡੀ ਤੇ ਜੋਤ ਰਣਜੀਤ ਕੌਰ ਦਾ ਨਵਾਂ ‘ਫੋਟੋ ਖਿੱਚ ਮਾਹੀਆ’ ਹਰ ਇੱਕ ਨੂੰ ਆ ਰਿਹਾ ਹੈ ਪਸੰਦ

By  Rupinder Kaler January 3rd 2020 03:24 PM

ਆਪਣੇ ਗਾਣਿਆਂ ਨਾਲ ਹਰ ਇੱਕ ਨੂੰ ਝੂਮਣ ਲਾਉਣ ਵਾਲੀ ਜੋੜੀ ਧਰਮਵੀਰ ਠੰਡੀ ਤੇ ਜੋਤ ਰਣਜੀਤ ਕੌਰ ਦਾ ਨਵਾਂ ਗਾਣਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਰਿਲੀਜ਼ ਹੋ ਗਿਆ ਹੈ । ‘ਫੋਟੋ ਖਿੱਚ ਮਾਹੀਆ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਯੂਟਿਊਬ ਤੇ ਵੀ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/B60ZklPF1nM/

ਗਾਣੇ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮਿਊਜ਼ਿਕ ਲਾਡੀ ਗਿੱਲ ਨੇ ਤਿਆਰ ਕੀਤਾ ਹੈ ਤੇ ਬੋਲ ਮੰਗਲ ਹਠੂਰ ਨੇ ਲਿਖੇ ਹਨ । ਵੀਡੀਓ ਰਾਹੁਲ ਦੱਤਾ ਨੇ ਤਿਆਰ ਕੀਤਾ ਹੈ ।

ਧਰਮਵੀਰ ਠੰਡੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਉਹਨਾਂ ਦੇ ਗਾਣੇ ਅਕਸਰ ਡੀਜੇ ਤੇ ਵੱਜਦੇ ਸੁਣਾਈ ਦੇ ਜਾਂਦੇ ਹਨ ।

Related Post