ਸ਼ਿਲਪਾ ਸ਼ੈੱਟੀ ਦੀਆਂ ਧੀ ਦੇ ਨਾਲ ਤਸਵੀਰਾਂ ਵਾਇਰਲ, ਸੋਸ਼ਲ ਮੀਡੀਆ ‘ਤੇ ਕੀਤੀਆਂ ਜਾ ਰਹੀਆਂ ਪਸੰਦ

By  Shaminder November 27th 2020 10:55 AM

ਸ਼ਿਲਪਾ ਸ਼ੈੱਟੀ ਦੀ ਇੱਕ ਤਸਵੀਰ ਆਪਣੀ ਧੀ ਦੇ ਨਾਲ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਉਹ ਆਪਣੀ ਬੇਟੀ ਸਮੀਸ਼ਾ ਦੇ ਨਾਲ ਵਿਖਾਈ ਦੇ ਰਹੀ ਹੈ । ਦੋਨਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ।

shilpashetty-samisha

ਦੋਵਾਂ ਦੀ ਤਸਵੀਰ ਲੈਣ ਲਈ ਮੀਡੀਆ ਕਰਮੀਆਂ ‘ਚ ਵੀ ਹਫੜਾ ਦਫੜੀ ਵੇਖਣ ਨੂੰ ਮਿਲੀ। ਸ਼ਿਲਪਾ ਸ਼ੈੱਟੀ ਦੀ ਧੀ ਬਹੁਤ ਹੀ ਕਿਊਟ ਨਜ਼ਰ ਆ ਰਹੀ ਸੀ ।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਆਪਣੇ ਕਿਚਨ ਗਾਰਡਨ ‘ਚ ਉਗਾਏ ਹਨ ਨਿੰਬੂ, ਵੀਡੀਓ ਕੀਤਾ ਸਾਂਝਾ

shilpa shetty with family

ਸਮੀਸ਼ਾ ਨੇ ਗੁਲਾਬੀ ਰੰਗ ਦਾ ਟੌਪ ਅਤੇ ਗਰੇ ਰੰਗ ਦੀ ਪੈਂਟ ਪਾਈ ਹੋਈ ਹੈ ਅਤੇ ਇਸ ਦੇ ਨਾਲ ਹੀ ਬਹੁਤ ਹੀ ਪਿਆਰਾ ਰੋਜ਼ ਵਾਲਾ ਹੇਅਰ ਬੈਂਡ ਵੀ ਲਗਾਇਆ ਹੋਇਆ ਹੈ । ਸ਼ਿਲਪਾ ਸ਼ੈੱਟੀ ਵੀ ਇਸ ਦੌਰਾਨ ਬਹੁਤ ਹੀ ਖੂਬਸੂਰਤ ਵਿਖਾਈ ਦੇ ਰਹੀ ਸੀ ।

shilpa shetty with family

ਦੋਵਾਂ ਮਾਂ ਧੀ ਦਾ ਇਹ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ । ਦੱਸ ਦਈਏ ਕਿ ਬੀਤੇ ਦਿਨ ਵੀ ਉਹ ਆਪਣੀ ਧੀ ਦੇ ਨਾਲ ਨਜ਼ਰ ਆਈ ਸੀ ਅਤੇ ਇਨ੍ਹਾਂ ਤਸਵੀਰਾਂ ਨੂੰ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਗਿਆ ਸੀ ।

 

View this post on Instagram

 

A post shared by Viral Bhayani (@viralbhayani)

Related Post