Mr Punjab 2019 : ਫਿਜ਼ੀਕਲ ਫਿਟਨੈੱਸ ਰਾਊਂਡ 'ਚ ਕੰਟੈਸਟੇਂਟਸ ਨੇ ਸ਼ਤੀਰਾਂ ਵਰਗੇ ਸ਼ਰੀਰਾਂ ਦਾ ਕੀਤਾ ਮੁਜ਼ਾਹਿਰਾ, ਸਟੇਜ ਲਗਾਈ ਅੱਗ

By  Aaseen Khan September 8th 2019 08:08 PM -- Updated: September 9th 2019 11:28 AM

Mr Punjab 2019 ਦੇ ਗਰੈਂਡ ਫਿਨਾਲੇ 'ਚ ਜੌਰਡਨ ਸੰਧੂ ਦੀ ਸ਼ਾਨਦਾਰ ਪਰਫਾਰਮੈਂਸ ਤੋਂ ਬਾਅਦ ਸ਼ੁਰੂ ਹੋਇਆ ਫਿਜ਼ੀਕਲ ਫਿਟਨੈੱਸ ਰਾਊਂਡ ਜਿਸ 'ਚ ਇਹਨਾਂ ਫਿਨਾਲੇ ਦੇ ਪ੍ਰਤੀਭਾਗੀਆਂ ਨੇ  ਦਰਸਾ ਦਿੱਤਾ ਕਿ ਅਖੀਰ ਉਨ੍ਹਾਂ ਇਸ ਮੁਕਾਮ 'ਤੇ ਪਹੁੰਚਣ 'ਚ ਕਿੰਨੀ ਮਿਹਨਤ ਕੀਤੀ ਹੈ। ਗੱਠੇ ਹੋਏ ਮੁੰਡਿਆਂ ਦੇ ਸ਼ਰੀਰ ਪੰਜਾਬ ਦੀ ਜਵਾਨੀ ਦੀ ਤਾਕਤ ਬਿਆਨ ਕਰ ਰਹੇ ਸਨ। ਮਿਸਟਰ ਪੰਜਾਬ ਦੇ ਇਸ ਮੰਚ 'ਤੇ ਦਿਖਾਈ ਦਿੰਦਾ ਹੈ ਕਿ ਪੰਜਾਬੀ ਨੌਜਵਾਨਾਂ ਦਾ ਜੋਸ਼ ਕਿਸ ਹੱਦ ਤੱਕ ਹੁੰਦਾ ਹੈ।

Mr Punjab 2019 Mr Punjab 2019

ਇਸ ਰਾਊਂਡ ‘ਚ ਭਾਗ ਲਿਆ ਹੈ ਰਣਦੀਪ ਸਿੰਘ (ਹੁਸ਼ਿਆਰਪੁਰ), ਅਕਾਸ਼ ਸ਼ਰਮਾ (ਅਨੰਦਪੁਰ ਸਾਹਿਬ ),ਮਲਕ ਸਿੰਘ (ਚੰਡੀਗੜ੍ਹ ),ਸ਼ੋਭਿਤਾ (ਬਠਿੰਡਾ ),ਸ਼ਹਿਬਾਜ਼ ਸਿੰਘ (ਲੁਧਿਆਣਾ ),ਗੁਰਪ੍ਰੀਤ ਸਿੰਘ (ਸੰਗਰੂਰ ),ਸੁਖਮਨਪਾਲ ਸਿੰਘ (ਗੁਰਦਾਸਪੁਰ) , ਗਗਨ ਵਰਮਾ (ਮੁਹਲੀ ) ਅਤੇ ਹਿਮਾਂਸ਼ ਸੇਠ( ਅੰਮ੍ਰਿਤਸਰ)  ਨੇ ਹਰ ਕਿਸੇ ਦਾ ਦਿਲ ਜਿੱਤਿਆ। ਜੱਜਾਂ ਦੀ ਕੁਰਸੀ ਸੰਭਾਲ ਰਹੇ ਹਨ ਬਾਲੀਵੁੱਡ ਅਦਾਕਾਰਾ ਦਿਵਿਆ ਦੱਤਾ, ਕੁਲਜਿੰਦਰ ਸਿੱਧੂ, ਇਹਾਨਾ ਢਿੱਲੋਂ, ਅਤੇ ਰੀਤਿੰਦਰ ਸਿੰਘ।

Related Post