ਅੱਜ ਹੈ ਅਦਾਕਾਰਾ ਭੂਮੀ ਪੇਡਨੇਕਰ ਦਾ ਜਨਮ ਦਿਨ, 18 ਸਾਲ ਦੀ ਉਮਰ ’ਚ ਪਿਤਾ ਦਾ ਹੋ ਗਿਆ ਸੀ ਦਿਹਾਂਤ, ਇਸ ਤਰ੍ਹਾਂ ਹੋਈ ਫ਼ਿਲਮਾਂ ’ਚ ਐਂਟਰੀ

By  Rupinder Kaler July 18th 2020 02:13 PM

ਬਾਲੀਵੁੱਡ ਅਦਾਕਾਰ ਭੂਮੀ ਪੇਡਨੇਕਰ ਅੱਜ ਆਪਣਾ 31ਵਾਂ ਜਨਮ ਦਿਨ ਮਨਾ ਰਹੀ ਹੈ । ਸਿਰਫ਼ 6 ਸਾਲਾਂ ਦੇ ਕਰੀਅਰ ਵਿੱਚ ਭੂਮੀ ਨੇ ਇੰਡਸਟਰੀ ਵਿੱਚ ਵੱਡਾ ਨਾਂਅ ਬਣਾ ਲਿਆ ਹੈ । ਭੂਮੀ ਨੂੰ ਬਾਲੀਵੁੱਡ ਵਿੱਚ ਐਕਸਪੇਰੀਮੈਂਟ ਅਦਾਕਾਰਾ ਕਿਹਾ ਜਾਂਦਾ ਹੈ, ਕਿਉਂਕਿ ਉਹ ਅਕਸਰ ਆਪਣੇ ਰੋਲ ਨੂੰ ਲੈ ਕੇ ਤਜਰਬੇ ਕਰਦੀ ਰਹਿੰਦੀ ਹੈ । ਇਹ ਹੀ ਕਾਰਨ ਹੈ ਕਿ ਉਸ ਨੇ ਇੰਡਸਟਰੀ ਵਿੱਚ ਵੱਖਰਾ ਮੁਕਾਮ ਹਾਸਲ ਕੀਤਾ ਹੈ ।

https://www.instagram.com/p/CCxcSIbpLMP/

https://www.instagram.com/p/CBPkj_WJhfA/

ਭੂਮੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ 18 ਜੁਲਾਈ 1989 ਨੂੰ ਮੁੰਬਈ ਵਿੱਚ ਜਨਮੀ ਭੂਮੀ ਦੇ ਪਰਿਵਾਰ ਵਿੱਚ ਉਸ ਦੀ ਛੋਟੀ ਭੈਣ ਤੇ ਮਾਂ ਹੈ । ਭੂਮੀ ਦੀ ਭੈਣ ਵੀ ਉਹਨਾਂ ਵਾਂਗ ਹੀ ਦਿਖਾਈ ਦਿੰਦੀ ਹੈ । ਭੂਮੀ ਅਕਸਰ ਆਪਣੀ ਭੈਣ ਨਾਲ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੀ ਹੈ । ਭੂਮੀ ਦੇ ਪਿਤਾ ਦੇ ਦਿਹਾਂਤ ਤੋਂ ਬਾਅਦ ਉਸ ਦੀ ਮਾਂ ਤੰਬਾਕੂ ਵਿਰੋਧੀ ਕਾਰਜ ਕਰਤਾ ਦੇ ਤੌਰ ਤੇ ਕੰਮ ਕਰਨ ਲੱਗੀ ਸੀ ।

https://www.instagram.com/p/CCGvzMnJGQG/

ਸਿਰਫ਼ 18 ਸਾਲਾਂ ਦੀ ਉਮਰ ਵਿੱਚ ਭੂਮੀ ਨੇ ਆਪਣੇ ਪਿਤਾ ਨੂੰ ਖੋ ਦਿੱਤਾ ਸੀ । ਭੂਮੀ ਦੇ ਪਿਤਾ ਸਤੀਸ਼ ਪੇਡਨੇਕਰ ਮਹਾਰਾਸ਼ਟਰ ਸਰਕਾਰ ਵਿੱਚ ਗ੍ਰਹਿ ਮੰਤਰੀ ਸਨ । ਭੂਮੀ ਦੇ ਪਿਤਾ ਦਾ ਦਿਹਾਂਤ ਮੂੰਹ ਦੇ ਕੈਂਸਰ ਕਰਕੇ ਹੋਇਆ ਸੀ ।

https://www.instagram.com/p/CAW5jFsJVOQ/?utm_source=ig_embed

ਭੂਮੀ ਨੇ ਸਹਾਇਕ ਡਾਇਰੈਕਟਰ ਦੇ ਤੌਰ ਤੇ ਯਸ਼ਰਾਜ ਫ਼ਿਲਮਸ ਵਿੱਚ ਕੰਮ ਕੀਤਾ । ਇੱਥੇ ਉਸ ਨੇ 6 ਸਾਲ ਤੱਕ ਕੰਮ ਕੀਤਾ । 2015 ਵਿੱਚ ਭੂਮੀ ਨੇ ਯਸ਼ਰਾਜ ਬੈਨਰ ਹੇਠ ਬਣੀ ਫ਼ਿਲਮ ‘ਦਮ ਲਗਾਕੇ ਹਈਸ਼ਾ’ ਵਿੱਚ ਕੰਮ ਕੀਤਾ ਸੀ । ਇਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ ।

https://www.instagram.com/p/B-ENchkJU6z/

Related Post