ਸਿਰਫ਼ ਤਸਵੀਰਾਂ ਹੀ ਨਹੀਂ ਸੋਚ ਵੀ ਸੁੰਦਰ ਹੈ ਨਿਮਰਤ ਖੈਰਾ ਦੀ, ਜਾਣੋ ਕਿਉਂ

By  Gourav Kochhar April 21st 2018 12:08 PM

ਪਿਛਲੇ ਕੁੱਝ ਹਫ਼ਤਿਆਂ ਤੋਂ, ਪੂਰਾ ਰਾਸ਼ਟਰ ਕਠੂਆ ਬਲਾਤਕਾਰ ਦੇ ਬਲਾਤਕਾਰ ਪੀੜਤਾਂ ਨੂੰ ਨਿਆਂ ਬਾਰੇ ਗੱਲ ਕਰ ਰਿਹਾ ਹੈ | ਲੋਕਾਂ ਨੇ ਇਕ ਵਾਰ ਫਿਰ ਤੋਂ ਔਰਤਾਂ ਦੇ ਹੱਕਾਂ ਤੇ ਸਨਮਾਨ ਬਾਰੇ ਬੋਲਣਾ ਸ਼ੁਰੂ ਕਰ ਦਿੱਤਾ ਹੈ | ਇੰਨ੍ਹਾਂ ਲੋਕਾਂ ਵਿਚ ਕਈ ਮਸ਼ਹੂਰ ਹਸਤੀਆਂ ਵੀ ਇਸ ਬਾਰੇ ਗੱਲ ਕਰਨ ਲਈ ਬਾਹਰ ਆਏ ਹਨ | ਕੁਝ ਦਿਨ ਪਹਿਲਾਂ ਨਿਮਰਤ ਖੈਰਾ Nimrat Khaira ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਔਰਤਾਂ ਦਾ ਸਤਿਕਾਰ ਕਰਨ ਬਾਰੇ ਇੱਕ ਪੋਸਟ ਸਾਂਝਾ ਕੀਤੀ ਸੀ |

nimrat khaira

ਪੋਸਟ ਵਿਚ ਨਿਮਰਤ Nimrat Khaira ਨੇ ਗੱਲ ਕੀਤੀ ਕਿ ਪੁਰਾਣੇ ਦਿਨਾਂ ਦੌਰਾਨ ਔਰਤਾਂ ਕਿਵੇਂ ਸਮਝੀਆਂ ਗਈਆਂ ਸਨ | ਉਨ੍ਹਾਂ ਨੇ ਦਸਿਆ ਕਿ ਗੁਰੂ ਨਾਨਕ ਦੇਵ ਨੇ ਪ੍ਰਚਾਰ ਕੀਤਾ ਸੀ ਕਿ ਔਰਤਾਂ ਉਸਤਤ ਦੇ ਯੋਗ ਹਨ ਅਤੇ ਪੁਰਸ਼ਾਂ ਦੇ ਬਰਾਬਰ ਹਨ | ਨਾਲ ਹੀ ਉਨ੍ਹਾਂ ਨੇ ਕਿਹਾ ਕਿ

ਸਾਰੀ ਪਵਿੱਤਰ ਕਿਤਾਬਾਂ ਸਾਨੂੰ ਔਰਤਾਂ ਦਾ ਸਤਿਕਾਰ ਕਰਨ ਲਈ ਵੀ ਸਿਖਾਉਂਦੀਆਂ ਹਨ | ਉਨ੍ਹਾਂ ਨੇ ਲਿਖਿਆ :

nimrat khaira

"Sanu sareyan nu respect karni chahidi aa women di , sade religions vi aahi sikhaunde aa sanu ,asi gal gal te religions nu vich leone aa fir jo religions kehnde aa ohna te amal karna vi jruri aa ,har aurat di respect karo bhave ohnu jande o jan nhi jande even on social media?and aurat nu vi aurat di respect karni chahidi aa eh vi bhut jruri e j aurat e aurat da satikar nhi karu te apa dujeya ton ki expect karan ge?"

ਹਾਲ ਹੀ 'ਚ ਨਿਮਰਤ ਇਕ ਵਾਰ ਫਿਰ ਸੋਸ਼ਲ ਮੀਡੀਆ ਤੇ ਲੜਕੀਆਂ ਤੇ ਔਰਤਾਂ ਨੂੰ ਪਿਆਰ ਕਰਨ ਲਈ ਅਤੇ ਉਨ੍ਹਾਂ ਦਾ ਸਤਿਕਾਰ ਕਰਨ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ | ਨਾਲ ਹੀ ਉਨ੍ਹਾਂ ਨੇ ਸਿੱਖਿਆ ਅਤੇ ਸਵੈ-ਜਾਗਰੂਕਤਾ ਲਈ ਇਕ ਸੰਦੇਸ਼ ਵੀ ਦਿੱਤਾ ਹੈ | ਉਨ੍ਹਾਂ ਨੇ ਲਿਖਿਆ ਕਿ ਹਰ ਇਕ ਲੜਕੀ ਲਈ ਸਿੱਖਿਆ ਲੈਣਾ ਬਹੁਤ ਜ਼ਰੂਰੀ ਹੈ, ਆਪਣੇ ਆਪ ਨੂੰ ਸੁਚੇਤ ਕਰਨ ਲਈ, ਮਜ਼ਬੂਤ ਹੋਣ ਲਈ ਤੇ ਜਦੋਂ ਵੀ ਲੋੜ ਹੋਵੇ, ਆਪਣੇ ਪੈਰਾਂ ਤੇ ਖੜੇ ਹੋਣ ਲਈ |

"Bhut sariyan kudian nu hale vi education lean da mauka nhi milda but jinu jinu eh opportunity mildi aa oh pure focused hoke apnia studies complete karan eh bhut jruri aa it will help you to be economically independent jisnal tuci apni life de decisions khud lae sakde o stand up for yourself"

nimrat khaira

ਨਾਲ ਹੀ ਉਨ੍ਹਾਂ ਨੇ ਲਿਖਿਆ :

"Girls have all the rights to get educated. Empowerment of girls and women is necessary to fight against majority of the problems)

#stopdomesticviolenceandrapes

#stopacidattacks#stopbullyingonsocialmedia "

ਅਸੀਂ ਵੀ ਨਿਮਰਤ ਖੈਰਾ Nimrat Khaira ਨਾਲ ਪੂਰੀ ਤਰਾਂ ਤੋਂ ਸਹਿਮਤ ਹਾਂ | ਤੇ ਉਮੀਦ ਕਰਦੇ ਹਾਂ ਕਿ ਉਹ ਕੁੜੀਆਂ ਤੇ ਔਰਤਾਂ ਨੂੰ ਆਪਣੇ ਹੱਕ ਤੇ ਸਨਮਾਨ ਵਾਸਤੇ ਲਾਡਾਂ ਲਈ ਪ੍ਰੇਰਿਤ ਕਰਦੀ ਰਹਿਣਗੀ |

nimrat khaira

Related Post