ਪਿੰਡ ਦੀ ਯਾਦਾਂ ਨੂੰ ਤਾਜ਼ਾ ਕਰਦਾ ਹੈ ਸਰਦੂਲ ਸਿਕੰਦਰ ਦਾ ਗੀਤ ਪਿੰਡ ਮੇਰਿਆ

By  Rajan Sharma September 24th 2018 09:35 AM

ਸਰਦੂਲ ਸਿਕੰਦਰ sardool sikander ਦਾ ਨਵਾਂ ਗੀਤ ‘ਪਿੰਡ ਮੇਰਿਆ’ punjabi song ਪ੍ਰਦੇਸਾਂ ‘ਚ ਰਹਿੰਦੇ ਪੰਜਾਬੀਆਂ ਦੀ ਕਹਾਣੀ ਨੂੰ ਦਰਸਾ ਹੈ | ਜੀ ਹਾਂ ਸਰਦੂਲ ਸਿਕੰਦਰ ਦਾ ਨਵਾਂ ਗੀਤ ‘ਪਿੰਡ ਮੇਰਿਆ’ ਰਿਲੀਜ ਹੋ ਚੁੱਕਾ ਹੈ | ਇਸ ਗੀਤ ਦੇ ਬੋਲ ਹਰਜਿੰਦਰ ਮਾਲ ਨੇ ਲਿਖੇ ਅਤੇ ਇਸ ਗੀਤ ਨੂੰ ਮਿਊਜ਼ਿਕ ” ਸਚਿਨ ਆਹੁਜਾ ” ਨੇ ਦਿੱਤਾ ਹੈ | ਇਸ ਗੀਤ ਦੇ ਜਰੀਏ ਉਹ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਆਪਣੇ ਵਤਨ ਅਤੇ ਪਿੰਡ ਤੋਂ ਦੂਰ ਹੋਏ ਪ੍ਰਦੇਸੀ ਪੰਜਾਬੀਆਂ ਨੂੰ ਰਹਿ-ਰਹਿ ਕੇ ਆਪਣੇ ਪਿੰਡ ਦੀ ਯਾਦ ਕਿਸ ਤਰ੍ਹਾਂ ਸਤਾਉਂਦੀ ਰਹਿੰਦੀ ਹੈ | ਵਿਦੇਸ਼ ‘ਚ ਰਹਿੰਦੇ ਹੋਏ ਬੇਸ਼ੱਕ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਮੁੱਹਈਆ ਹੁੰਦੀਆਂ ਨੇ ਪਰ ਆਪਣੇ ਪਿੰਡ ਅਤੇ ਆਪਣੇ ਵਤਨ ਦੀ ਮਿੱਟੀ ਦੀ ਯਾਦ ਰਹਿ ਰਹਿ ਕੇ ਉਨ੍ਹਾਂ ਨੂੰ ਸਤਾਉਂਦੀ ਹੀ ਰਹਿੰਦੀ ਹੈ ।ਕਿਉਂਕਿ ਇਨਸਾਨ ਆਪਣੀਆਂ ਜੜ੍ਹਾਂ ਨੂੰ ਕਦੇ ਨਹੀਂ ਭੁੱਲਦਾ | ਜਿਸ ਥਾਂ ਤੇ ਉਸ ਨੇ ਆਪਣੀ ਜ਼ਿੰਦਗੀ ਦੀ ਬੁਨਿਆਦ ਰੱਖੀ ,ਜਿਸ ਥਾਂ ‘ਤੇ ਬਚਪਨ ਬਿਤਾਇਆ ਉਹ ਅਮਿੱਟ ਯਾਦਾਂ ਹਮੇਸ਼ਾ ਉਸ ਨੂੰ ਪਿੰਡ ਦੀ ਮਿੱਟੀ ਦੀ ਮਹਿਕ ਦੀ ਯਾਦ ਦਿਵਾਉਂਦੀਆਂ ਰਹਿੰਦੀਆਂ ਨੇ ਅਤੇ ਇਨ੍ਹਾਂ ਯਾਦਾਂ ਨੂੰ ਹੀ ਸਮਰਪਿਤ ਹੈ |

https://www.youtube.com/watch?v=JgpWDK19sgI

ਦੱਸ ਦੇਈਏ ਕਿ ਸਰਦੂਲ ਸਿਕੰਦਰ sardool sikander ਸ਼ੁਰੂਆਤੀ ਦੌਰ ‘ਚ ਧਾਰਮਿਕ ਪ੍ਰੋਗਰਾਮ ਕਰਦੇ ਹੁੰਦੇ ਸਨ ਅਤੇ ਉਨ੍ਹਾਂ ਦੇ ਭਰਾ ਵੀ ਉਨ੍ਹਾਂ ਨਾਲ ਗਾਇਆ ਕਰਦੇ ਸਨ | ਪੰਜਾਬ ਦੇ ਰਿਵਾਇਤੀ ਪਹਿਰਾਵੇ ਕੁੜ੍ਹਤੇ ਚਾਦਰੇ ਅਤੇ ਸਮਲੇ ਵਾਲੀ ਪੱਗ ਨਾਲ ਪੇਸ਼ਕਾਰੀਆਂ ਦੇਣ ਕਾਰਨ ਸਰੋਤਿਆਂ ਵੱਲੋਂ ਵੀ ਉਨ੍ਹਾਂ ਨੂੰ ਭਰਵਾਂ ਪਿਆਰ ਮਿਲਿਆ ਅਤੇ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ |

ਸਰਦੂਲ ਸਿਕੰਦਰ ਨੇ ਜਿੱਥੇ ਪਾਪ ਗੀਤ punjabi song ਗਾਏ ਉੱਥੇ ਹੀ ਸੂਫੀਇਜ਼ਮ ਅਤੇ ਲੋਕ ਗੀਤ ਗਾ ਕੇ ਵੀ ਸਰੋਤਿਆਂ ਦੀ ਵਾਹਵਾਹੀ ਲੁੱਟੀ ਅਤੇ ਹੁਣ ਉਹ ਮੁੜ ਤੋਂ ਆਪਣੇ ਇਸ ਨਵੇਂ ਪ੍ਰਾਜੈਕਟ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਨੇ | ਜਿਸ ‘ਚ ਉਨ੍ਹਾਂ ਦੇ ਨਾਲ ਮਿਊਜ਼ਿਕ ਡਾਇਰੈਕਟਰ ਸਚਿਨ ਆਹੁਜਾ ਅਤੇ ਡਾਇਰੈਕਸ਼ਨ ਦਿੱਤੀ ਹੈ ਮਾਨ ਸਾਹਿਬ ਨੇ |

Related Post