ਸਲਮਾਨ ਖ਼ਾਨ ਨੂੰ ਸਟਾਰ ਬਨਾਉਣ ਵਾਲੀ ਫ਼ਿਲਮ 'ਮੈਂਨੇ ਪਿਆਰ ਕੀਆ' ਦਾ ਇਹ ਖੁੰਖਾਰ ਵਿਲੇਨ ਬਣਨ ਵਾਲਾ ਸੀ ਹੀਰੋ  

By  Rupinder Kaler July 13th 2019 12:48 PM

ਸਾਲ 1989 ਵਿੱਚ ਸੁਰਜ ਬੜਜਾਤਿਆ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ 'ਮੈਂਨੇ ਪਿਆਰ ਕੀਆ' ਰਿਲੀਜ਼ ਹੋਈ ਸੀ । ਇਹ ਫ਼ਿਲਮ 8੦ ਦੇ ਦਹਾਕੇ ਦੀ ਸਭ ਤੋਂ ਹਿੱਟ ਫ਼ਿਲਮ ਸੀ । ਇਸੇ ਫ਼ਿਲਮ ਨੇ ਸਲਮਾਨ ਖ਼ਾਨ ਨੂੰ ਫ਼ਿਲਮੀ ਦੁਨੀਆਂ ਵਿੱਚ ਪਹਿਚਾਣ ਦਿਵਾਈ ਸੀ ਤੇ ਇਸੇ ਫ਼ਿਲਮ ਨੇ ਉਹਨਾਂ ਨੂੰ ਸਟਾਰ ਬਣਾਇਆ ਸੀ । ਇਸ ਤੋਂ ਪਹਿਲਾਂ ਸਲਮਾਨ ਖ਼ਾਨ 'ਬੀਵੀ ਹੋ ਤੋ ਐਸੀ' ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰ ਚੁੱਕੇ ਸਨ ।

maine_pyar_kiya maine_pyar_kiya

ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਲਮਾਨ ਖ਼ਾਨ ਫ਼ਿਲਮ 'ਮੈਂਨੇ ਪਿਆਰ ਕੀਆ' ਲਈ ਹੀਰੋ ਨਹੀਂ ਸਨ ਚੁਣੇ ਗਏ, ਤੇ ਨਾਂ ਹੀ ਫ਼ਿਲਮ ਪ੍ਰੋਡਿਊਸਰਾਂ ਨੂੰ ਸਲਮਾਨ ਇਸ ਫ਼ਿਲਮ ਲਈ ਪਸੰਦ ਸਨ । ਇਸ ਦਾ ਖੁਲਾਸਾ ਪਿਊਸ਼ ਮਿਸ਼ਰਾ ਨੇ ਕੀਤਾ ਸੀ । ਪਿਊਸ਼ ਮਿਸ਼ਰਾ ਨੇ ਇੱਕ ਪ੍ਰੋਗਰਾਮ ਦੌਰਾਨ ਖੁਲਾਸਾ ਕੀਤਾ ਸੀ ਕਿ ਫ਼ਿਲਮ 'ਮੈਂਨੇ ਪਿਆਰ ਕੀਆ' ਦੇ ਹੀਰੋ ਲਈ ਉਹਨਾਂ ਨੂੰ ਆਫ਼ਰ ਆਈ ਸੀ ।

ਇਸ ਆਫ਼ਰ ਨੂੰ ਠੁਕਰਾਉਣ ਪਿੱਛੇ ਉਹਨਾਂ ਨੇ ਪੂਰਾ ਕਿੱਸਾ ਵੀ ਦੱਸਆ ਸੀ । ਉਹਨਾਂ ਨੇ ਕਿਹਾ ਕਿ 'ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਇਹ ਫ਼ਿਲਮ ਕਿਉਂ ਨਹੀਂ ਕੀਤੀ । ਮੈਂ ਇਸ ਬਾਰੇ ਸੋਚਦਾ ਵੀ ਨਹੀਂ ਸੀ । ਦਰਅਸਲ ਹੋਇਆ ਇਹ ਸੀ ਕਿ ਮੈਂ ਨੇਸ਼ਨਲ ਸਕੂਲ ਆਫ਼ ਡਰਾਮਾ ਵਿੱਚ ਪੜ੍ਹਾਈ ਕਰ ਰਿਹਾ ਸੀ, ਉਹ ਤੀਸਰਾ ਸਾਲ ਸੀ । ਉਦੋਂ ਇੱਕ ਦਿਨ ਮੈਨੂੰ ਮੇਰੇ ਡਾਇਰੈਕਟ ਮੋਹਨ ਮਹਾਰਿਸ਼ੀ ਨੇ ਆਪਣੇ ਚੈਂਬਰ ਵਿੱਚ ਬੁਲਾਇਆ, ਉੱਥੇ ਇੱਕ ਵਿਅਕਤੀ ਬੈਠਿਆ ਹੋਇਆ ਸੀ ।

piyush-mishra piyush-mishra

ਉਸ ਨਾਲ ਮਿਲਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਮਿਸਟਰ ਰਾਜਕੁਮਾਰ ਹਨ । ਇਹ ਆਪਣੇ ਬੇਟੇ ਸੂਰਜ ਨੂੰ ਬਤੌਰ ਡਾਇਰੈਕਟਰ ਲਾਂਚ ਕਰਨ ਵਾਲੇ ਹਨ । ਹੀਰੋਇਨ ਦੀ ਤਲਾਸ਼ ਹੋ ਗਈ ਹੈ ਤੇ ਹੁਣ ਹੀਰੋ ਲੱਭਣ ਲਈ ਆਏ ਹਨ । ਰਾਜਕੁਮਾਰ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ aੁਹਨਾਂ ਨੇ ਆਪਣਾ ਕਾਰਡ ਦੇ ਕੇ ਮਿਲਣ ਲਈ ਕਿਹਾ । ਜਿਸ ਤੋਂ ਬਾਅਦ ਮੈਂ ਉਹਨਾਂ ਕੋਲ ਨਹੀਂ ਗਿਆ ਪਰ ਜਦੋਂ ਫ਼ਿਲਮ 'ਮੈਂਨੇ ਪਿਆਰ ਕੀਆ' ਰਿਲੀਜ਼ ਹੋਈ ਤਾਂ ਬਹੁਤ ਪਛਤਾਵਾ ਹੋਇਆ' ।

Related Post