ਬਾਲੀਵੁੱਡ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਨਹੀਂ ਰਿਹਾ 'ਪੀਕੇ' ਸਣੇ ਕਈ ਹਿੱਟ ਫਿਲਮਾਂ ‘ਚ ਕੰਮ ਕਰਨ ਵਾਲਾ ਇਹ ਅਦਾਕਾਰ, ਕੈਂਸਰ ਦੀ ਬਿਮਾਰੀ ਨਾਲ ਲੜ ਰਹੇ ਸਨ

By  Shaminder May 14th 2020 04:50 PM -- Updated: May 14th 2020 04:53 PM

ਬਾਲੀਵੁੱਡ ‘ਚ ਇੱਕ ਤੋਂ ਬਾਅਦ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਬੀਤੇ ਦਿਨੀਂ ਬਾਲੀਵੁੱਡ ਦੇ ਸਟਾਰ ਕਲਾਕਾਰ ਇਰਫ਼ਾਨ ਖ਼ਾਨ ਅਤੇ ਉਸ ਤੋਂ ਅਗਲੇ ਹੀ ਦਿਨ ਬਾਅਦ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਦੇ ਦਿਹਾਂਤ ਕਾਰਨ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ ਲੱਗਿਆ ਹੈ । ਹਾਲੇ ਬਾਲੀਵੁੱਡ ਇਨ੍ਹਾਂ ਖ਼ਬਰਾਂ ਤੋਂ ਉੱਭਰ ਵੀ ਨਹੀਂ ਸੀ ਸਕਿਆ ਕਿ ਬਾਲੀਵੁੱਡ ‘ਚ ਇੱਕ ਹੋਰ ਅਦਾਕਾਰ ਦੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।

https://twitter.com/AnilDeshmukhNCP/status/1259401360690171904

ਹੁਣ ਬਾਲੀਵੁੱਡ ਅਦਾਕਾਰ ਸਾਈ ਗੁੰਡੇਵਰ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ । ਉਨ੍ਹਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ । ਇਸ ਦੀ ਜਾਣਕਾਰੀ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਆਪਣੇ ਟਵਿੱਟਰ ਹੈਂਡਲ ਤੇ ਸਾਂਝੀ ਕੀਤੀ ਹੈ ।ਉਨ੍ਹਾਂ ਦਾ ਲਾਸ ਏਂਜਲਸ ‘ਚ ਇਲਾਜ ਚੱਲ ਰਿਹਾ ਸੀ । ਮਰਾਠੀ ‘ਚ ਮੰਤਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ।



ਉਨ੍ਹਾਂ ਲਿਖਿਆ 'ਪੀਕੇ' ਵਰਗੀ ਫਿਲਮਾਂ ਤੋਂ ਲੋਕਾਂ ਦਾ ਦਿੱਲ ਜਿਤਣ ਵਾਲੇ ਅਦਾਕਾਰ ਸਾਈ ਪ੍ਰਸਾਦ ਗੁੰਡੇਵਾਰ ਕੈਂਸਰ ਤੋਂ ਲੰਬੀ ਲੜਾਈ ਤੋਂ ਬਾਅਦ ਆਖਿਰਕਾਰ ਹਾਰ ਗਏ। ਉਨ੍ਹਾਂ ਦੇ ਦੇਹਾਂਤ ਨਾਲ, ਭਾਰਤੀ ਫਿਲਮ ਇੰਡਸਟਰੀ ਨੇ ਇਕ ਮਹਾਨ ਅਦਾਕਾਰ ਖੋਹ ਦਿੱਤਾ ਹੈ। 42 ਸਾਲ ਦੀ ਉਮਰ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ। ਪਿਛਲੇ ਇਕ ਮਹੀਨੇ ਤੋਂ ਉਹ ਦਿਮਾਗ ਦੇ ਕੈਂਸਰ ਦੀ ਬਿਮਾਰੀ ਨਾਲ ਲੜ ਰਹੇ ਸਨ। ਇਸ ਬਿਮਾਰੀ ਦਾ ਇਲਾਜ ਉਹ ਲਾਸ ਏਂਜਲਸ 'ਚ ਕਰਵਾ ਰਹੇ ਸਨ। ਉਨ੍ਹਾਂ ਨੇ ਉੱਥੇ ਆਪਣਾ ਆਖਰੀ ਸਮਾਂ ਬਿਤਾਇਆ।

Related Post