ਸਟੰਟ ਕਰਨ ਵਾਲੀਆਂ ਦੋ ਔਰਤਾਂ ਦੀ ਪੁਲਿਸ ਨੇ ਵੀਡੀਓ ਕੀਤੀ ਸਾਂਝੀ

By  Rupinder Kaler March 20th 2021 04:49 PM -- Updated: March 20th 2021 06:44 PM

ਬਾਈਕ ਨਾਲ ਸਟੰਟ ਕਰਨਾ ਭਾਵੇਂ ਕੁਝ ਲੋਕਾਂ ਦਾ ਸ਼ੌਂਕ ਹੈ ਪਰ ਪੁਲਿਸ ਦੀਆਂ ਨਜ਼ਰਾਂ ਵਿੱਚ ਇਹ ਅਪਰਾਧ ਹੈ । ਯੂਪੀ ਵਿੱਚ ਦੋ ਔਰਤਾਂ, ਇਸੇ ਤਰ੍ਹਾਂ ਦਾ ਇੱਕ ਸਟੰਟ ਕਰਕੇ ਕੂਲ ਬਣਨ ਦੀ ਕੋਸ਼ਿਸ਼ ਕਰ ਰਹੀਆਂ ਸਨ । ਪਰ ਪੁਲਿਸ ਨੇ ਨਾ ਸਿਰਫ ਇਹਨਾਂ ਔਰਤਾਂ ਦਾ ਚਲਾਨ ਕੱਟਿਆ ਬਲਕਿ ਇਹਨਾਂ ਦੀ ਵੀਡੀਓ ਬਣਾਕੇ ਮਜ਼ਾਕੀਆ ਅੰਦਾਜ਼ ਵਿੱਚ ਟਵਿੱਟਰ ਤੇ ਸ਼ੇਅਰ ਵੀ ਕੀਤਾ ।

image from UP POLICE 's twitter

ਹੋਰ ਪੜ੍ਹੋ :

ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਅੰਗੂਰ ਨੂੰ, ਇਹ ਬਿਮਾਰੀਆਂ ਰਹਿਣਗੀਆਂ ਦੂਰ

image from UP POLICE 's twitter

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੂਪੀ ਪੁਲਿਸ ਨੇ ਨਾ ਸਿਰਫ ਲੋਕਾਂ ਨੂੰ ਸਟੰਟ ਨਾ ਕਰਨ ਦੀ ਸਲਾਹ ਦਿੱਤੀ ਹੈ ਬਲਕਿ ਚੇਤਾਵਨੀ ਵੀ ਦਿੱਤੀ ਹੈ । ਯੂਪੀ ਪੁਲਿਸ ਨੇ ਲਿਖਿਆ ਹੈ ‘ਧੂਮ ਜਾਂ ਕਿਆਮਤ ?’ ਟਵਿੱਟਰ ਤੇ ਲੋਕ ਇਸ ਵੀਡੀਓ ਨੂੰ ਦੇਖ ਕੇ ਲਗਾਤਾਰ ਕਮੈਂਟ ਕਰ ਰਹੇ ਹਨ ।

image from UP POLICE 's twitter

ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕਾ ਨੇ ਦੇਖ ਲਿਆ ਹੈ । ਲੋਕ ਇਸ ਨੂੰ ਲਗਾਤਾਰ ਸ਼ੇਅਰ ਵੀ ਕਰ ਰਹੇ ਹਨ । ਇਸ ਵੀਡੀਓ ਨੂੰ ਦੇਖ ਕੇ ਲਗਦਾ ਹੈ ਕਿ ਯੂਪੀ ਪੁਲਿਸ ਦਾ ਟਵਿੱਟਰ ਕੋਈ ਕੂਲ ਬੰਦਾ ਹੈਂਡਲ ਕਰਦਾ ਹੈ ।

 

 

Related Post