ਸਰਦੂਲ ਸਿਕੰਦਰ ਦਾ ਹੋਇਆ ਦਿਹਾਂਤ, ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਸਮੇਤ ਸਿਆਸੀ ਆਗੂਆਂ ਨੇ ਜਤਾਇਆ ਦੁੱਖ

By  Rupinder Kaler February 24th 2021 02:33 PM

ਪੰਜਾਬੀ ਗਾਇਕ ਸਰਦੂਲ ਸਿਕੰਦਰ ਦਾ ਦੇਹਾਂਤ ਹੋ ਗਿਆ ਹੈ। ਇਸ ਮਗਰੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਨਾਲ ਦੁਨੀਆ ਭਰ ਵਿੱਚ ਬੈਠੇ ਸਰਦੂਲ ਸਿਕੰਦਰ ਦੇ ਪ੍ਰਸ਼ੰਸਕਾਂ ਨੇ ਉਹਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਰਦੂਲ ਸਿਕੰਦਰ ਬਿਮਾਰ ਚੱਲ ਰਹੇ ਸੀ ਅਤੇ ਫੌਰਟਿਸ ਹਸਪਤਾਲ ਵਿੱਚ ਦਾਖਲ ਸਨ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਰਦੂਲ ਸਿਕੰਦਰ ਦੀ ਮੌਤ ’ਤੇ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

ਹੋਰ ਪੜ੍ਹੋ :

ਕਿਸਾਨਾਂ ਤੋਂ ਸੌ ਫ਼ਿਲਮਾਂ ਕੁਰਬਾਨ, ਕਿਸਾਨ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੋਨੀਆ ਮਾਨ ਨੇ

ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸਰਦੂਰ ਸਿਕੰਦਰ ਦੀ ਮੌਤ ਤੇ ਵੀ ਦੁੱਖ ਪ੍ਰਗਟਾਇਆ ਹੈ । ਗਾਇਕ ਸਤਵਿੰਦਰ ਬੁੱਗਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਸੁਰੀਲੀ ਗਾਇਕੀ ਦਾ ਅੰਤ, ਸੁਰਾਂ ਦੇ ਬਾਦਸ਼ਾਹ ਭਾਜੀ ਸਰਦੂਲ ਸਿਕੰਦਰ ਜੀ ਨਹੀ ਰਹੇ।

 

View this post on Instagram

 

A post shared by Ranjit Bawa( Bajwa) (@ranjitbawa)

 

View this post on Instagram

 

A post shared by Jassi (@jassijasbir)

 

View this post on Instagram

 

A post shared by Rubina Bajwa (@rubina.bajwa)

ਵਾਹਿਗੁਰੂ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ’। ਇਸ ਤਰ੍ਹਾਂ ਰਣਜੀਤ ਬਾਵਾ, ਜੱਸੀ ਜਸਬੀਰ, ਹਰਸ਼ਦੀਪ ਕੌਰ, ਦਲੇਰ ਮਹਿੰਦੀ ਨੇ ਵੀ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Related Post