ਆਪਣੇ ਹੀ ਮੁਲਕ ਦੇ ਲੋਕਾਂ ਨੂੰ ਆਹ ਕੀ ਕਹਿ ਗਏ ਗੁਰਪ੍ਰੀਤ ਘੁੱਗੀ, ਵੀਡੀਓ ਕੀਤਾ ਸਾਂਝਾ

By  Shaminder May 22nd 2020 01:11 PM

ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਪ੍ਰੀਤ ਘੁੱਗੀ ਆਪਣੇ ਦੇਸ਼ ਦੇ ਲੋਕਾਂ ਦੀ ਆਦਤ ਤੋਂ ਜਾਣੂ ਕਰਵਾ ਰਹੇ ਹਨ ।ਉਹ ਵੀਡੀਓ ‘ਚ ਕਹਿ ਰਹੇ ਨੇ ਕਿ ਹੁਣ ਲਾਕਡਾਊਨ ਖੁੱਲ ਗਿਆ ਹੈ ਮੇਰੇ ਮੁਲਕ ਦੇ ਲੋਕੋ ਹੁਣ ਬਾਹਰ ਨਿਕਲੋ ਅਤੇ ਹੁਣ ਚਿੜੀਆਂ ਨੇ ਬਹੁਤ ਚਹਿ ਚਿਹਾ ਲਿਆ ਅਤੇ ਮੋਰ ਵੀ ਕੂਕ ਕੇ ਹਟ ਗਏ ਨੇ ।

https://www.instagram.com/p/CAczXu-gwj_/

ਹੁਣ ਮੁੜ ਤੋਂ ਤੁਸੀਂ ਬਾਹਰ ਨਿਕਲੋ ਅਤੇ ਗੰਦ ਪਾਉਣਾ ਸ਼ੁਰੂ ਕਰੋ । ਇਸ ਦੇ ਨਾਲ ਹੀ ਬਾਹਰੋਂ ਗੰਦੇ ਤਰੀਕੇ ਨਾਲ ਬਣਾਇਆ ਗਿਆ ਖਾਣਾ ਖਾਓ । ਇੱਕ ਤਰ੍ਹਾਂ ਇਸ ਵੀਡੀਓ ‘ਚ ਉਹ ਆਪਣੇ ਮੁਲਕ ਦੇ ਲੋਕਾਂ ਦੀਆਂ ਆਦਤਾਂ ਬਾਰੇ ਦੱਸ ਰਹੇ ਹਨ ਕਿ ਇਨਸਾਨ ਨਾਲ ਜੋ ਮਰਜ਼ੀ ਹੋ ਜਾਵੇ ਪਰ ਉਹ ਆਪਣੀਆਂ ਆਦਤਾਂ ਤੋਂ ਕਦੇ ਵੀ ਬਾਜ਼ ਨਹੀਂ ਆਉਂਦਾ ।ਇਸ ਵੀਡੀਓ ‘ਤੇ ਗੁਰਪ੍ਰੀਤ ਘੁੱਗੀ ਦੇ ਸਾਥੀ ਕਲਾਕਾਰਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਨੇ ।

https://www.instagram.com/p/CAZUhcuAErX/

ਅਦਾਕਾਰ ਨਵ ਬਾਜਵਾ ਨੇ ਵੀ ਗੁਰਪ੍ਰੀਤ ਘੁੱਗੀ ਦੀ ਤਾਰੀਫ ਕਰਦਿਆਂ ਕਿਹਾ ਕਿ ‘ਵਾਹ ਭਾਜੀ ਕਯਾ ਬਾਤ ਹੈ, ਬਿਲਕੁਲ ਸੱਚ’।ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਨੇ ਵੀ ਗੁਰਪ੍ਰੀਤ ਘੁੱਗੀ ਦੇ ਇਸ ਵੀਡੀਓ ‘ਤੇ ਕਮੈਂਟ ਕੀਤਾ ਹੈ । ਇਸ ਦੇ ਨਾਲ ਹੀ ਪੀਟਰ ਵਿਰਦੀ ਨੇ ਵੀ ਇਸ ਵੀਡੀਓ ਦੀ ਸ਼ਲਾਘਾ ਕੀਤੀ ਹੈ ।

Related Post