ਫ਼ਿਲਮਾਂ 'ਚ ਖਲਨਾਇਕ ਅਤੇ ਸੰਜੀਦਾ ਕਿਰਦਾਰ ਨਿਭਾਉਣ ਵਾਲੇ ਹੌਬੀ ਧਾਲੀਵਾਲ ਦਾ ਇੱਕ ਰੂਪ ਅਜਿਹਾ ਵੀ

By  Shaminder May 16th 2019 12:43 PM

ਹੌਬੀ ਧਾਲੀਵਾਲ ਨੂੰ ਅਕਸਰ ਤੁਸੀਂ ਫ਼ਿਲਮਾਂ 'ਚ ਵਿਲੇਨ ਜਾਂ ਫਿਰ ਕਿਸੇ ਸੰਜੀਦਾ ਕਿਰਦਾਰ 'ਚ ਵੇਖਿਆ ਹੋਵੇਗਾ । ਪਰ ਅੱਜ ਅਸੀਂ ਤੁਹਾਨੂੰ ਹੌਬੀ ਧਾਲੀਵਾਲ ਦੇ ਇੱਕ ਹੋਰ ਰੂਪ ਨੂੰ ਵਿਖਾਉਣ ਜਾ ਰਹੇ ਹਾਂ । ਜੀ ਹਾਂ ਉਹ ਇੱਕ ਅਦਾਕਾਰ ਹੋਣ ਦੇ ਨਾਲ-ਨਾਲ ਗਾਇਕੀ ਦਾ ਵੀ ਸੌਕ ਰੱਖਦੇ ਨੇ ।

ਹੋਰ ਵੇਖੋ :ਜਾਣੋ ਸੰਗਰੂਰ ਦੇ ਛੋਟੇ ਜਿਹੇ ਪਿੰਡ ਚਪਰੌੜਾ ਤੋਂ ਉੱਠਕੇ ਕਿਵੇਂ ਬਣੇ ਹੌਬੀ ਧਾਲੀਵਾਲ ਪੰਜਾਬੀ ਇੰਡਟਸਰੀ ਦੇ ਰੌਅਬਦਾਰ ਅਦਾਕਾਰ

https://www.instagram.com/p/Bm54CXeAxmT/

ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ।ਜਿਸ 'ਚ ਉਹ ਇੱਕ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਹੌਬੀ ਧਾਲੀਵਾਲ ਬਹੁਤ ਹੀ ਸੰਜੀਦਾ ਕਿਸਮ ਦਾ ਗੀਤ ਗਾ ਰਹੇ ਨੇ ।

https://www.instagram.com/p/BxeegwVgbLi/

ਜਿਸ ਦੇ ਬੋਲ ਕੁਝ ਇਸ ਤਰ੍ਹਾਂ ਹਨ "ਫ਼ਿਕਰ ਨਾ ਕਰ ਦੋਸਤਾ ਮੈਂ ਠੀਕ ਹੁੰਦਾ ਜਾ ਰਿਹਾ ਹੌਲੀ ਹੌਲੀ ਮੌਤ ਦੇ ਨਜ਼ਦੀਕ ਹੁੰਦਾ ਜਾ ਰਿਹਾ" ਇਸ ਗੀਤ ਨੂੰ ਸੁਣ ਕੇ ਹੁਣ ਤਾਂ ਸਭ ਸਮਝ ਹੀ ਗਏ ਹੋਣਗੇ ਕਿ ਪਾਲੀਵੁੱਡ 'ਚ ਵਿਲੇਨ ਅਤੇ ਹੋਰ ਸੰਜੀਦਾ ਕਰਨ ਵਾਲੇ ਹੌਬੀ ਧਾਲੀਵਾਲ ਦਿਲੋਂ ਬਹੁਤ ਹੀ ਨਰਮ ਹਨ ਅਤੇ ਕਿਤੇ ਨਾ ਕਿਤੇ ਉਨ੍ਹਾਂ 'ਚ ਇੱਕ ਗਾਇਕ ਛੁਪਿਆ ਹੋਇਆ ਹੈ ।

Related Post