ਇਸ ਵਜ੍ਹਾ ਕਰਕੇ ਪਾਲੀਵੁੱਡ ਦੀ ਇਹ ਅਦਾਕਾਰਾ ਕਦੇ ਨਹੀਂ ਬਣ ਸਕੇਗੀ ਮਾਂ !

By  Shaminder May 15th 2019 11:23 AM

ਸੀਰੀਅਲ ਐੱਫਆਈਆਰ ਤੋਂ ਮਸ਼ਹੂਰ ਹੋਈ ਅਦਾਕਾਰਾ ਕਵਿਤਾ ਕੌਸ਼ਿਕ ਹੁਣ ਪਾਲੀਵੁੱਡ 'ਚ ਵੀ ਆਪਣਾ ਜਲਵਾ ਦਿਖਾ ਰਹੀ ਹੈ । ਇੱਕ ਤੋਂ ਬਾਅਦ ਇੱਕ ਕਈ ਪੰਜਾਬੀ ਫ਼ਿਲਮਾਂ 'ਚ ਉਹ ਕੰਮ ਕਰ ਰਹੀ ਹੈ । ਉਨ੍ਹਾਂ ਨੇ ਆਪਣੇ ਬੁਆਏ ਫ੍ਰੈਂਡ ਨਾਲ ਦੋ ਸਾਲ ਪਹਿਲਾਂ ਹੀ ਵਿਆਹ ਕਰਵਾਇਆ ਹੈ । ਪਰ ਹੁਣ ਇਸ ਅਦਾਕਾਰਾ ਦੀਆਂ ਖ਼ਬਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।ਦਰਅਸਲ ਕਵਿਤਾ ਕੌਸ਼ਿਕ ਆਪਣੀ ਜ਼ਿੰਦਗੀ 'ਚ ਕਦੇ ਵੀ ਮਾਂ ਨਹੀਂ ਬਣਨਾ ਚਾਹੁੰਦੀ ।

ਹੋਰ ਵੇਖੋ :ਜਦੋਂ ਕਵਿਤਾ ਕੌਸ਼ਿਕ ਨੇ ਗਾਇਆ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਗੀਤ ‘ਇੱਕ ਕੁੜੀ ਜਿਹਦਾ ਨਾਂਅ ਮੁਹੱਬਤ’

https://www.instagram.com/p/BxWiZvoFgMx/

ਮੀਡੀਆ ਰਿਪੋਰਟਾਂ ਮੁਤਾਬਕ ਕਵਿਤਾ ਕੌਸ਼ਿਕ ਤੋਂ ਕਈ ਵਾਰ ਇਹ ਸਵਾਲ ਪੁੱਛਿਆ ਜਾ ਚੁੱਕਿਆ ਹੈ ਕਿ ਉਹ ਕਦੋਂ ਮਾਂ ਬਣਨ ਵਾਲੀ ਹੈ ਅਤੇ ਪਰਿਵਾਰ ਵਧਾਉਣ ਵਾਲੀ ਹੈ ? ਇੱਕ ਇੰਟਰਵਿਊ ‘ਚ ਗੱਲਬਾਤ ਦੌਰਾਨ ਕਵਿਤਾ ਕੌਸ਼ਿਕ ਨੇ ਆਪਣੇ ਕਦੇ ਮਾਂ ਨਾ ਬਣਨ ਦੇ ਫੈਸਲੇ ਬਾਰੇ ਦੱਸਿਆ ਜੋ ਉਨ੍ਹਾਂ ਨੇ ਆਪਣੇ ਪਤੀ ਰੋਨਿਤ ਬਿਸਵਾਸ ਦੇ ਨਾਲ ਮਿਲਕੇ ਲਿਆ ਹੈ।ਕਵਿਤਾ ਨੇ ਦੱਸਿਆ, ਮੈਂ ਬੱਚੇ ਦੇ ਨਾਲ ਧੱਕਾ ਨਹੀਂ ਕਰਨਾ ਚਾਹੁੰਦੀ।

ਹੋਰ ਵੇਖੋ :ਆਪਣੀਆਂ ਕਵਿਤਾਵਾਂ ਨਾਲ ਹਸਾਉਣ ਵਾਲੇ ਪ੍ਰਦੀਪ ਚੌਬੇ ਨਹੀਂ ਰਹੇ,ਕੁਝ ਇਸ ਤਰ੍ਹਾਂ ਦੀਆਂ ਲਿਖਦੇ ਸਨ ਕਵਿਤਾਵਾਂ

https://www.instagram.com/p/BxMoKw9lQZc/

ਜੇਕਰ ਮੈਂ 40 ਦੀ ਉਮਰ ਵਿੱਚ ਮਾਂ ਬਣਦੀ ਹਾਂ ਤਾਂ ਉਦੋਂ ਤੱਕ ਮੇਰਾ ਪੁੱਤਰ 20 ਦਾ ਹੋਵੇਗਾ ਅਸੀ ਬੁਢੇਪੇ ਦੀ ਦਹਿਲੀਜ਼ ਛੂਹ ਰਹੇ ਹੋਵਾਂਗੇ। ਮੈਂ ਨਹੀਂ ਚਾਹੁੰਦੀ ਕਿ ਸਿਰਫ਼ 20 ਸਾਲ ਦੀ ਉਮਰ ਵਿੱਚ ਮੇਰਾ ਬੱਚਾ ਆਪਣੇ ਬੁੱਢੇ ਮਾਂ – ਬਾਪ ਦੀਆਂ ਜਿੰਮੇਦਾਰੀਆਂ ਚੁੱਕਣ ਲੱਗੇ। ਕਵਿਤਾ ਨੇ ਕਿਹਾ, ਅਸੀ ਦੁਨੀਆ ਨੂੰ ਸ਼ਾਂਤ ਅਤੇ ਹਲਕਾ ਰੱਖਣਾ ਚਾਹੁੰਦੇ ਹਾਂ ਅਤੇ ਨਹੀਂ ਚਾਹੁੰਦੇ ਕਿ ਅਸੀ ਪਹਿਲਾਂ ਹੀ ਭੀੜ ਨਾਲ ਭਰ ਚੁੱਕੀ ਦੁਨੀਆ ਵਿੱਚ ਉਸ ਨੂੰ ਵੱਡਾ ਕਰੀਏ ਅਤੇ ਮੁੰਬਈ ਵਿੱਚ ਧੱਕੇ ਖਾਣ ਲਈ ਛੱਡ ਦੇਈਏ।

ਹੋਰ ਵੇਖੋ:ਗਾਇਕ ਅਨੂਪ ਜਲੋਟਾ ਦੇ ਨਾਲ ਰਿਸ਼ਤੇ ਦੀਆਂ ਖਬਰਾਂ ਕਰਕੇ ਚਰਚਾ ‘ਚ ਆਈ ਸੀ ਜਸਲੀਨ, ਨਵੀਆਂ ਤਸਵੀਰਾਂ ਬਣ ਰਹੀਆਂ ਹਨ ਸੁਰਖੀਆਂ

https://www.instagram.com/p/Bw1a-r7FJzr/

ਇਕਲੌਤੀ ਬੇਟੀ ਹੋਣ ਦੇ ਨਾਤੇ ਮੈਨੂੰ ਬਹੁਤ ਮਿਹਨਤ ਕਰਨੀ ਪਈ।ਆਪਣੇ ਪਰਿਵਾਰ ਦੀ ਰੋਜੀ ਰੋਟੀ ਕਮਾਉਣ ਅਤੇ ਉਨ੍ਹਾਂ ਨੂੰ ਸਪੋਰਟ ਕਰਨ ਦੇ ਲਈ, ਕਵਿਤਾ ਨੇ ਕਿਹਾ, ਅਸੀ ਜ਼ਿੰਦਗੀ ਨੂੰ ਬੱਚਿਆਂ ਦੀ ਤਰ੍ਹਾਂ ਇੰਨਜੁਆਏ ਕਰ ਰਹੇ ਹਾਂ। ਸਫਰ ਤੈਅ ਕਰ ਰਹੇ ਹਾਂ ਅਤੇ ਕਪਲ ਗੋਲਸ ਪੂਰੇ ਕਰ ਰਹੇ ਹਾਂ। ਕਈ ਵਾਰ ਮੈਂ ਉਸ ਦੇ ਨਾਲ ਇੱਕ ਬਾਪ ਵਰਗਾ ਵਰਤਾਓ ਕਰਦੀ ਹਾਂ ਅਤੇ ਉਹ ਮੇਰੇ ਨਾਲ ਮਾਂ ਵਰਗਾ ਵਰਤਾਓ ਕਰਦਾ ਹੈ।

https://www.instagram.com/p/BwGsxHbH3Z8/

ਅਸੀ ਉਨ੍ਹਾਂ ਖਾਲੀ ਜਗ੍ਹਾਵਾਂ ਨੂੰ ਭਰਦੇ ਹਾਂ ਜੋ ਸਾਡੀ ਜ਼ਿੰਦਗੀਆਂ ਵਿੱਚ ਰਹਿ ਗਈ ਸੀ, ਇਸ ਲਈ ਸਾਨੂੰ ਬੱਚਾ ਪੈਦਾ ਕਰਨ ਦੀ ਕਮੀ ਮਹਿਸੂਸ ਨਹੀਂ ਹੁੰਦੀ ਹੈ।ਮਾਂ ਬਣਨ ਦਾ ਸੁੱਖ ਹਰ ਵਿਆਹੁਤਾ ਔਰਤ ਚਾਹੁੰਦੀ ਹੈ ਪਰ ਕਵਿਤਾ ਨੇ ਵਿਆਹ ਨਾਂ ਕਰਵਾਉਣ ਦਾ ਫ਼ੈਸਲਾ ਸਿਰਫ਼ ਇਸ ਲਈ ਲਿਆ ਹੈ ਕਿਉਂਕਿ ਉਹ ਆਪਣੇ ਮਾਪਿਆਂ ਦੀ ਜ਼ਿੰਮੇਵਾਰੀ ਨੂੰ ਨਿਭਾਉਣਾ ਆਪਣਾ ਫਰਜ਼ ਸਮਝਦੀ ਹੈ ।

 

 

 

Related Post