'ਮਿੰਦੋ ਤਸੀਲਦਾਰਨੀ' ਫ਼ਿਲਮ ਤੋਂ ਬਾਅਦ ਕਵਿਤਾ ਕੌਸ਼ਿਕ ਪਤੀ ਨਾਲ ਮਨਾ ਰਹੀ ਛੁੱਟੀਆਂ,ਤਸਵੀਰਾਂ ਕੀਤੀਆਂ ਸਾਂਝੀਆਂ

By  Shaminder July 27th 2019 12:57 PM

ਐੱਫ.ਆਈ.ਆਰ ਸੀਰੀਅਲ 'ਚ ਆਪਣੀ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਕਵਿਤਾ ਕੌਸ਼ਿਕ ਨੇ ਪੰਜਾਬੀ ਇੰਡਸਟਰੀ 'ਚ ਵੀ ਆਪਣੀ ਖ਼ਾਸ ਜਗ੍ਹਾ ਬਣਾ ਲਈ ਹੈ । 'ਮਿੰਦੋ ਤਸੀਲਦਾਰਨੀ' ਫ਼ਿਲਮ ਜੋ ਕਿ ਪਿੱਛੇ ਜਿਹੇ ਹੀ ਰਿਲੀਜ਼ ਹੋਈ ਸੀ ਉਸ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਆਪਣੀ ਫ਼ਿਲਮ ਤੋਂ ਵਿਹਲੇ ਹੋ ਕੇ ਉਹ ਆਪਣਾ ਕਵਾਲਿਟੀ ਟਾਈਮ ਆਪਣੇ ਪਤੀ ਨਾਲ ਬਿਤਾ ਰਹੇ ਹਨ  ।

https://www.instagram.com/p/B0ILvlXliy6/

ਉਨ੍ਹਾਂ ਨੇ ਆਪਣੇ ਪਤੀ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਉਹ ਆਪਣੇ ਪਤੀ ਨਾਲ ਸਮਾਂ ਬਿਤਾ ਰਹੇ ਹਨ ਅਤੇ ਇਨ੍ਹਾਂ ਖ਼ੂਬਸੂਰਤ ਪਲਾਂ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਵੀ ਸਾਂਝਾ ਕਰ ਰਹੇ ਹਨ ।

https://www.instagram.com/p/B0YDCcQF5nr/

ਇਸ 'ਚ ਕਈ ਵੀਡੀਓਜ਼ ਵੀ ਹਨ ਅਤੇ ਕਈ ਤਸਵੀਰਾਂ ਹਨ । ਇਨ੍ਹਾਂ ਤਸਵੀਰਾਂ 'ਚ ਕਵਿਤਾ ਕੌਸ਼ਿਕ ਬਹੁਤ ਹੀ ਖ਼ੂਬਸੂਰਤ ਲੱਗ ਰਹੇ ਹਨ । ਇਨ੍ਹਾਂ ਤਸਵੀਰਾਂ ਦੇ ਨਾਲ-ਨਾਲ ਉਨ੍ਹਾਂ ਨੇ ਬਹੁਤ ਹੀ ਖ਼ੂਬਸੂਰਤ ਸੁਨੇਹੇ ਵੀ ਲਿਖੇ ਹਨ ।

https://www.instagram.com/p/B0Iw3adlSHt/

ਦੱਸ ਦਈਏੇ ਕਿ ਕਵਿਤਾ ਕੌਸ਼ਿਕ ਪੰਜਾਬੀ ਇੰਡਸਟਰੀ 'ਚ ਲਗਾਤਾਰ ਸਰਗਰਮ ਹਨ ਅਤੇ ਕਈ ਫ਼ਿਲਮਾਂ ਉਨ੍ਹਾਂ ਨੇ ਦਿੱਤੀਆਂ ਹਨ ।

https://www.instagram.com/p/B0VGjXAFhyW/

 

Related Post