ਨੀਰੂ ਬਾਜਵਾ ਨੇ ਆਪਣੀਆਂ ਨਵ-ਜਨਮੀਆਂ ਧੀਆਂ ਦੇ ਜਨਮ ਦੀ ਖੁਸ਼ੀ ਕੀਤੀ ਸਾਂਝੀ

By  Shaminder February 22nd 2020 10:21 AM

ਨੀਰੂ ਬਾਜਵਾ ਦੇ ਘਰ ਦੋ ਹੋਰ ਧੀਆਂ ਨੇ ਪਿਛਲੇ ਦਿਨੀਂ ਜਨਮ ਲਿਆ ਸੀ । ਪਰ ਇਸ ਦਾ ਖੁਲਾਸਾ ਨੀਰੂ ਬਾਜਵਾ ਨੇ ਨਹੀਂ ਸੀ ਕੀਤਾ,ਪਰ ਹੁਣ ਉਨ੍ਹਾਂ ਨੇ ਇਸ ਦਾ ਐਲਾਨ ਕਰ ਦਿੱਤਾ ਹੈ । ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਅਕੀਰਾ ਅਤੇ ਆਲੀਆ ਦੇ ਜਨਮ ਦੀ ਖੁਸ਼ੀ ‘ਚ ਇੱਕ ਕੇਕ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ ‘ਚ ਦੋਨਾਂ ਬੱਚਿਆਂ ਦੇ ਨਾਂਅ ਲਿਖੇ ਹੋਏ ਹਨ ।

ਹੋਰ ਵੇਖੋ:ਨੀਰੂ ਬਾਜਵਾ ਨੇ ਆਪਣੀ ਵੱਡੀ ਧੀ ਨਾਲ ਸਾਂਝਾ ਕੀਤਾ ਵੀਡੀਓ

https://www.instagram.com/p/B82rkbRFSCR/

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਨੀਰੂ ਬਾਜਵਾ ਨੇ ਲਿਖਿਆ ਕਿ “ਵਾਹਿਗੁਰੂ ਦੀ ਮੇਹਰ ਏ,…ਸਾਨੂੰ ਦੋ ਹੋਰ ਪ੍ਰਿੰਸੇਸ ਮਿਲੀਆਂ ਹਨ।ਤੁਹਾਡੀਆਂ ਸ਼ੁਭ ਕਾਮਨਾਵਾਂ ਲਈ ਧੰਨਵਾਦ ਆਲੀਆ ਅਤੇ ਅਕੀਰਾ ਕੌਰ ਜਵੰਦਾ ।ਤਾੁਹਾਡਾ ਸਭ ਦਾ ਧੰਨਵਾਦ ਏਨਾਂ ਪਿਆਰ ਦੇਣ ਲਈ ਧੰਨਵਾਦ ਅੰਟੀ ਸੋਰਾਇਆ”।

https://www.instagram.com/p/B8pmIlPBHio/

ਦੱਸ ਦਈਏ ਕਿ ਨੀਰੂ ਬਾਜਵਾ ਪਹਿਲਾਂ ਤੋਂ ਹੀ ਇਕ ਧੀ ਦੀ ਮਾਂ ਹਨ ਅਤੇ ਹੁਣ ਉਹ ਤਿੰਨ ਧੀਆਂ ਦੀ ਮਾਂ ਬਣ ਚੁੱਕੇ ਹਨ । ਨੀਰੂ ਬਾਜਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਪਿੱਛੇ ਜਿਹੇ ਆਈ ਫ਼ਿਲਮ ‘ਛੜਾ’ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ ।ਇਸ ਦੇ ਨਾਲ ਹੀ ਹੁਣ ਉਨ੍ਹਾਂ ਦੀ ਅਗਲੀ ਫ਼ਿਲਮ ‘ਬਿਊਟੀਫੁਲ ਬਿੱਲੋ’ ਵੀ ਜਲਦ ਹੀ ਆੳੇੁਣ ਵਾਲੀ ਹੈ ।

 

Related Post