ਅਦਾਕਾਰਾ ਨੀਰੂ ਬਾਜਵਾ ਨੇ ਪ੍ਰਸ਼ੰਸਕਾਂ ਨੂੰ ਦਿੱਤੀਆਂ ਦੀਵਾਲੀ ਦੀਆਂ ਵਧਾਈਆਂ

By  Shaminder October 26th 2019 01:11 PM

ਪਾਲੀਵੁੱਡ ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਚਾਹੁਣ ਵਾਲਿਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਹਨ । ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਸਾਂਝੀ ਕਰਦਿਆਂ ਹੋਇਆਂ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਹਨ ।ਦੀਵਾਲੀ ਦੀਵਿਆਂ ਦਾ ਤਿਉਹਾਰ ਹੈ ਅਤੇ ਇਸ ਤਿਉਹਾਰ ਨੂੰ ਲੈ ਕੇ ਜਿੱਥੇ ਬਾਲੀਵੁੱਡ 'ਚ ਪਾਰਟੀਆਂ ਦਾ ਦੌਰ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ,ਉੱਥੇ ਹੀ ਪਾਲੀਵੁੱਡ ਅਦਾਕਾਰਾਂ ਵੱਲੋਂ ਵੀ ਇਸ ਤਿਉਹਾਰ ਨੂੰ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ।

ਹੋਰ ਵੇਖੋ:ਲੋਕਾਂ ਨੇ ਨੀਰੂ ਬਾਜਵਾ ਦੇ ਪਿਤਾ ਨੂੰ ਕਿਹਾ ਸੀ ਕੁੜੀਆਂ ਨਹੀਂ ਕਰਦੀਆਂ ਕੰਮ, ਪਰ ਪਿਤਾ ਨੇ ਇੰਝ ਦਿੱਤਾ ਸੀ ਸਾਥ, ਦੇਖੋ ਵੀਡੀਓ

https://www.instagram.com/p/B4DSnFzh8cY/

ਅਦਾਕਾਰਾਂ ਵੱਲੋਂ ਦੀਵਾਲੀ ਦੇ ਸ਼ੁਭ ਦਿਹਾੜੇ ਨੂੰ ਧਿਆਨ 'ਚ ਰੱਖਦੇ ਹੋਏ ਵਧਾਈਆਂ ਦੇ ਸੁਨੇਹੇ ਦਿੱਤੇ ਜਾ ਰਹੇ ਨੇ । ਨੀਰੂ ਬਾਜਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪਾਲੀਵੁੱਡ ਨੂੰ ਦਿੱਤੀਆਂ । ਉਨ੍ਹਾਂ ਦੀ ਹਾਲ 'ਚ ਹੀ ਆਈ ਫ਼ਿਲਮ ਛੜਾ ਨੇ ਵੀ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ ।ਸਭ ਤੋਂ ਪਹਿਲਾਂ ਉਹ ਗਾਇਕ ਕਮਲ ਹੀਰ ਦੇ ਇੱਕ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਈ ਸੀ।

ਉਸ ਨੂੰ ਪਹਿਲੀ ਬ੍ਰੇਕ ਹਰਭਜਨ ਮਾਨ ਦੀ ਫ਼ਿਲਮ ਅਸਾਂ ਨੂੰ ਮਾਣ ਵਤਨਾਂ’ ਦਾ ਜ਼ਰੀਏ ਮਿਲੀ ਸੀ।ਨੀਰੂ ਬਾਜਵਾ ਦਾ ਕਹਿਣਾ ਹੈ ਕਿ ਤੁਸੀਂ ਕਿੰਨੇ ਵੀ ਵੱਡੇ ਸਟਾਰ ਬਣ ਜਾਓ ਪਰ ਆਪਣੇ ਆਪ ‘ਚ ਕਦੇ ਵੀ ਹੰਕਾਰ ਨਹੀਂ ਆਉਣਾ ਚਾਹੀਦਾ ।

https://www.instagram.com/p/B37piThBv-e/

ਨੀਰੂ ਬਾਜਵਾ ਬਾਲੀਵੁੱਡ ‘ਚ ਕੰਮ ਕਰਦੇ ਰਹੇ ਹਨ ਪਰ ਹੁਣ ਉਹ ਬਾਲੀਵੁੱਡ ‘ਚ ਕੰਮ ਨਹੀਂ ਕਰਨਾ ਚਾਹੁੰਦੇ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਾਲੀਵੁੱਡ ‘ਚ ਹੀ ਖ਼ੁਸ਼ ਹਨ । ਕਿਉਂਕਿ ਨੀਰੂ ਬਾਜਵਾ ਨੂੰ ਬਾਲੀਵੁੱਡ ‘ਚ ਕੁਝ ਕੌੜੇ ਅਨੁਭਵਾਂ ਦਾ ਸਾਹਮਣਾ ਕਰਨਾ ਪਿਆ ਸੀ । ਉਨ੍ਹਾਂ ਨੇ ਬਾਲੀਵੁੱਡ ਤੋਂ ਤੌਬਾ ਕਰ ਲਈ ਅਤੇ ਸਹੁੰ ਖਾ ਲਈ ਹੈ ਕਿ ਉਹ ਦੁਬਾਰਾ ਕਦੇ ਵੀ ਬਾਲੀਵੁੱਡ ਦਾ ਰੁਖ ਨਹੀਂ ਕਰਨਗੇ। । ਇਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਸੀ।

 

Related Post