ਨੀਰੂ ਬਾਜਵਾ ਨੇ ਆਪਣੇ ਭਰਾ ਨੂੰ ਲੈ ਕੇ ਰੱਖੜੀ ਦੇ ਤਿਉਹਾਰ ‘ਤੇ ਪਾਈ ਭਾਵੁਕ ਪੋਸਟ ਕਿਹਾ ‘ਅਸੀਂ ਸਾਰੇ ਤੈਨੂੰ ਬਹੁਤ ਯਾਦ ਕਰਦੇ ਹਾਂ’

By  Shaminder August 4th 2020 01:09 PM

ਬੀਤੇ ਦਿਨ ਰੱਖੜੀ ਦਾ ਤਿਉਹਾਰ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ । ਇਸ ਮੌਕੇ ‘ਤੇ ਦੇਸ਼ ਭਰ ‘ਚ ਭੈਣਾਂ ਨੇ ਆਪਣੇ ਭਰਾਵਾਂ ਨੂੰ ਰੱਖੜੀ ਬੰਨੀ ‘ਤੇ ਭਰਾਵਾਂ ਲਈ ਲੰਮੀ ਉਮਰ ਦੀ ਦੁਆ ਕੀਤੀ । ਪਰ ਇਸ ਮੌਕੇ ਉਹ ਭੈਣਾਂ ਜਿਨ੍ਹਾਂ ਦੇ ਭਰਾ ਉਨ੍ਹਾਂ ਤੋਂ ਹਮੇਸ਼ਾ ਲਈ ਦੂਰ ਚਲੇ ਗਏ ਹਨ ਉਨ੍ਹਾਂ ਦੇ ਦਿਲ ਦਾ ਦਰਦ ਵੀ ਸਾਹਮਣੇ ਆਇਆ । ਨੀਰੂ ਬਾਜਵਾ ਨੇ ਵੀ ਰੱਖੜੀ ਦੇ ਮੌਕੇ ‘ਤੇ ਆਪਣੇ ਭਰਾ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਅਸੀਂ ਸਾਰੇ ਤੁਹਾਨੂੰ ਬਹੁਤ ਮਿਸ ਕਰਦੇ ਹਾਂ’।

https://www.instagram.com/p/CDcYwcuh7Ge/

ਨੀਰੂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਇਸ ਮੌਕੇ ਹੌਸਲਾ ਦਿੰਦੇ ਹੋਏ ਨਜ਼ਰ ਆਏ ਅਤੇ ਕਮੈਂਟ ਕਰਕੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਅਤੇ ਤਕੜੇ ਬਣਨ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਦੀ ਭੈਣ ਰੁਬੀਨਾ ਨੇ ਵੀ ਰੱਖੜੀ ਦੇ ਮੌਕੇ ‘ਤੇ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ । ਰੱਖੜੀ ਦਾ ਪਵਿੱਤਰ ਤਿਉਹਾਰ ਜਿੱਥੇ ਭੈਣ ਭਰਾ ਦੇ ਰਿਸ਼ਤੇ ਅਤੇ ਪ੍ਰੇਮ ਨੂੰ ਦਰਸਾਉਂਦਾ ਹੈ ।

https://www.instagram.com/p/CDaiTaBhLLL/

ਉੱਥੇ ਹੀ ਭੈਣਾਂ ਆਪਣੇ ਭਰਾਵਾਂ ਦੀ ਸੁੱਖ ਮੰਗਦੀਆਂ ਨਹੀਂ ਥੱਕਦੀਆਂ । ਕਿਉਂਕਿ ਮਾਪਿਆਂ ਤੋਂ ਬਾਅਦ ਭਰਾ ਹੀ ਹੁੰਦੇ ਹਨ ਜਿਸ ਨਾਲ ਭੈਣ ਦੀ ਸਾਂਝ ਸਦੀਵੀ ਰਹਿੰਦੀ ਹੈ । ਪਰ ਜਿਨ੍ਹਾਂ ਭੈਣਾਂ ਦੇ ਭਰਾ ਨਹੀਂ ਹੁੰਦੇ ਉਨ੍ਹਾਂ ਦੀ ਸਾਂਝ ਵੀ ਕਿਸੇ ਨਾਲ ਹੁੰਦੀ ਇਸੇ ਲਈ ਤਾਂ ਲੋਕ ਬੋਲੀਆਂ ‘ਚ ਅਕਸਰ ਗਾਇਆ ਵੀ ਜਾਂਦਾ ਹੈ । ਇੱਕ ਵੀਰ ਦੇਈਂ ਵੇ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ।

https://www.instagram.com/p/CDb2-TMhyII/

Related Post