ਅਦਾਕਾਰ ਮਾਨਵ ਵਿੱਜ ਨੇ ਪਤਨੀ ਮਿਹਰ ਵਿੱਜ ਦੇ ਜਨਮ ਦਿਨ ‘ਤੇ ਇਸ ਤਰ੍ਹਾਂ ਕੀਤਾ ਵਿਸ਼, ਮਿਹਰ ਵਿੱਜ ‘ਅਰਦਾਸ’ ਸਣੇ ਕਈ ਪੰਜਾਬੀ ਫ਼ਿਲਮਾਂ ‘ਚ ਕਰ ਚੁੱਕੀ ਹੈ ਕੰਮ

By  Rupinder Kaler June 7th 2020 11:00 AM -- Updated: June 7th 2020 11:01 AM

ਪਾਲੀਵੁੱਡ ਅਤੇ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਜਲਵਾ ਵਿਖਾਉਣ ਵਾਲੇ ਅਦਾਕਾਰ ਮਾਨਵ ਵਿੱਜ ਦੀ ਪਤਨੀ ਮਿਹਰ ਵਿੱਜ ਦਾ ਅੱਜ ਜਨਮ ਦਿਨ ਹੈ।ਉਨ੍ਹਾਂ ਨੇ ਆਪਣੀ ਪਤਨੀ ਦੇ ਜਨਮ ਦਿਨ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ “ਇਹ ਬੰਦਾ ਘਰੇ ਸਟਡੀ ਟੇਬਲ ਦੇ ਥੱਲੇ ਬੰਟੇ ਲੱਭਦਾ ਹੋਇਆ ਪਾਇਆ ਗਿਆ ‘ਤੇ ਕਦੇ ਅਵਾਰਡ ਲੈਂਦਾ, ਮੈਨੂੰ ਤਾਂ ਇੱਕ ਗੱਲ ਏਨੇ ਸਾਲਾਂ ‘ਚ ਇਹਦੀ ਸਮਝ ਨਹੀਂ ਲੱਗਦੀ।

https://www.instagram.com/p/CBHgSjVn2mc/

ਹੈਪੀ ਬਰਥਡੇ ਟੂ ਦਿਸ ਵਿਹਲੀ ਜੀਨੀਅਸ, ਮਾਲਕ ਕਿਰਪਾ ਬਣਾਈ ਰੱਖੇ ਸਾਡੇ ਯਾਰ ‘ਤੇ”।ਦੱਸ ਦਈਏ ਕਿ ਮਿਹਰ ਵਿੱਜ ਵੀ ਇੱਕ ਵਧੀਆ ਅਦਾਕਾਰਾ ਹਨ ਅਤੇ ਪੰਜਾਬੀ ਇੰਡਸਟਰੀ ਦੀਆਂ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ ।‘ਅਰਦਾਸ’ ਫ਼ਿਲਮ ‘ਚ ਉਨ੍ਹਾਂ ਨੇ ਗੁਰਪ੍ਰੀਤ ਘੁੱਗੀ ਦੀ ਵਾਈਫ ਦਾ ਕਿਰਦਾਰ ਨਿਭਾਇਆ ਸੀ । ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ‘ਚ ਉਹ ਆਪਣੀ ਬਿਹਤਰੀਨ ਅਦਾਕਾਰੀ ਦਾ ਜਲਵਾ ਵਿਖਾ ਚੁੱਕੇ ਹਨ ।

https://www.instagram.com/p/CBFcX_CHfq7/

ਮਾਨਵ ਵਿੱਜ ਦੀ ਗੱਲ ਕਰੀਏ ਤਾਂ ਮਾਨਵ ਵਿੱਜ ਇੱਕ ਅਜਿਹਾ ਨਾਂਅ ਜਿਸ ਨੇ ਪੰਜਾਬੀ ਫ਼ਿਲਮ ਇੰਡਸਟਰੀ ਹੀ ਨਹੀਂ ਬਾਲੀਵੁੱਡ ‘ਚ ਵੀ ਆਪਣੀ ਅਦਾਕਾਰੀ ਨਾਲ ਖ਼ਾਸ ਪਛਾਣ ਬਣਾਈ ਹੈ । ਮਾਨਵ ਵਿੱਜ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 2002 ‘ਚ ਸ਼ਹੀਦ ਭਗਤ ਸਿੰਘ ‘ਤੇ ਬਣੀ ਫ਼ਿਲਮ ਸ਼ਹੀਦ-ਏ-ਆਜ਼ਮ ਤੋਂ ਕੀਤੀ ਸੀ । ਇਸ ਫ਼ਿਲਮ ‘ਚ ਉਨ੍ਹਾਂ ਨੇ ਸੁਖਦੇਵ ਦਾ ਕਿਰਦਾਰ ਨਿਭਾਇਆ ਸੀ ।

https://www.instagram.com/p/CBClsWUHnHm/

ਫ਼ਿਲਮਾਂ ‘ਚ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਮਾਨਵ ਵਿੱਜ ਦਾ ਮੰਨਣਾ ਹੈ ਕਿ ਉਹ ਭਾਵੇਂ ਕਿਸੇ ਫ਼ਿਲਮ ‘ਚ ਮੁੱਖ ਕਿਰਦਾਰ ਨਾ ਕਰਕੇ ਸਾਈਡ ਰੋਲ ਹੀ ਕਰਦੇ ਹੋਣ ਅਤੇ ਫ਼ਿਲਮ ‘ਚ ਉਨ੍ਹਾਂ ਦਾ ਛੋਟਾ ਜਿਹਾ ਕਿਰਦਾਰ ਹੀ ਕਿਉਂ ਨਾ ਹੋਵੇ ਉਹ ਆਪਣੀ ਮਾਂ ਦੇ ਕਹਿਣ ਮੁਤਾਬਿਕ ਉਸ ਕਿਰਦਾਰ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਂਦੇ ਹਨ ।

https://www.instagram.com/p/CA9TfWsH8mF/

ਇਸ ਤੋਂ ਇਲਾਵਾ ਬੁਰਾਰ 2012,ਪੰਜਾਬ 1984,ਦਿਲ ਵਿਲ ਪਿਆਰ ਵਿਆਰ,ਰੰਗੂਨ ਅਤੇ ਹੁਣ ਡੀਐੱਸਪੀ ਦੇਵ ਵਰਗੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ । ਬਾਲੀਵੁੱਡ ਦੀਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਮਾਨਵ ਵਿੱਜ ਨੇ ਨਾਮ ਸ਼ਬਾਨਾ,ਫਿਲੌਰੀ,ਇੰਦੂ ਸਰਕਾਰ ਅਤੇ ਅੰਧਾਧੁਨ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਪਸੰਦ ਕੀਤਾ ਗਿਆ ਹੈ ।

Related Post