ਇਨ੍ਹਾਂ ਫ਼ਿਲਮਾਂ ਨੂੰ ਹਿੱਟ ਕਰਵਾਇਆ ਗੱਡੀਆਂ 'ਤੇ ਬਣੇ ਗੀਤਾਂ ਨੇ !

By  Shaminder May 23rd 2019 01:31 PM

ਗੱਡੀਏ ਨੀ ਦੇਰ ਨਾਂ ਕਰੀਂ ਸਾਡੀ ਜਿੰਦੜੀ ਉਡੀਕੇ ਸਾਨੂੰ …ਗੱਡੀ ਜਾਂਦੀ ਏ ਛਲਾਂਗਾ ਮਾਰਦੀ ਮਾਰਦੀ ਮੈਨੂੰ ਯਾਦ ਆਵੇ ਮੇਰੇ ਯਾਰ ਦੀ ….ਪਿੱਛੇ ਹਟ ਜਾ ਸੋਹਣੀਏ ਸਾਡੀ ਰੇਲ ਗੱਡੀ ਆਈ। ਅਜਿਹੇ ਪਤਾ ਨਹੀਂ ਕਿੰਨੇ ਕੁ ਗੀਤ ਨੇ ਜੋ ਪੰਜਾਬੀ ਗੀਤਕਾਰਾਂ ਨੇ ਸਿਰਜੇ ਹਨ …ਜੁੱਤੀ ਝਾੜ ਕੇ ਬਹੀ ਮੁਟਿਆਰੇ ਅਤੇ ਇਹ ਗੱਡੀਆਂ ਹਮੇਸ਼ਾ ਹੀ ਪੰਜਾਬੀ ਸੰਗੀਤ  ਦਾ ਹਿੱਸਾ ਬਣੀਆਂ ਹਨ ।ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਗੀਤਾਂ ਬਾਰੇ ਦੱਸਣ ਜਾ ਰਹੇ ਹਾਂ ।

ਹੋਰ ਵੇਖੋ:ਤਾਹਿਰਾ ਕੱਸ਼ਯਪ ਨੂੰ ਗੰਜਾ ਦੇਖਕੇ ਪੁੱਤਰ ਨੇ ਕੁਝ ਇਸ ਤਰ੍ਹਾਂ ਕੀਤਾ ਰਿਐਕਟ !

https://www.youtube.com/watch?v=LLBTK1OmaYs

ਪਾਲੀਵੁੱਡ 'ਚ ਅਜਿਹੇ ਗੀਤਾਂ ਦਾ ਇਸਤੇਮਾਲ ਵੱਡੇ ਪੱਧਰ 'ਤੇ ਕੀਤਾ ਜਾਂਦਾ ਰਿਹਾ ਹੈ ਅਤੇ ਕਈ ਫ਼ਿਲਮਾਂ 'ਚ ਗੱਡੀਆਂ ਵਾਲਾ ਗੀਤ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ । ਗੁਰਦਾਸ ਮਾਨ ਦੀ ਫ਼ਿਲਮ ਸ਼ਹੀਦ-ਏ-ਮੁਹੱਬਤ 'ਚ ਗੁਰਦਾਸ ਮਾਨ ਨੇ ਗੀਤ ਗਾਇਆ ਸੀ ਜੋ ਕਿ ਦਿੱਵਿਆ ਦੱਤਾ ਅਤੇ ਗੁਰਦਾਸ ਮਾਨ 'ਤੇ ਫ਼ਿਲਮਾਇਆ ਗਿਆ ਸੀ । ਇਸ ਤੋਂ ਇਲਾਵਾ ਫ਼ਿਲਮ ਦਾਦਾ 'ਚ ਵੀ ਪੰਜਾਬੀ ਗੀਤ ਗੱਡੀ ਜਾਂਦੀ ਏ ਛਲਾਂਗਾ ਮਾਰਦੀ ਦਾ ਇਸਤੇਮਾਲ ਕੀਤਾ ਗਿਆ ਸੀ ।

ਹੋਰ ਵੇਖੋ:ਜਦੋਂ ਡਿਸਕੋ ਦਾ ਖ਼ਿਆਲ ਛੱਡ ਕੇ ਵਿਦੇਸ਼ੀ ਵੀ ਝੂਮਣ ਲੱਗੇ ਪੰਜਾਬੀ ਗੀਤਾਂ ‘ਤੇ

https://www.youtube.com/watch?v=q69ykb262CY

ਇਸ ਤੋਂ ਇਲਾਵਾ ਇੱਕ ਹੋਰ ਗੀਤ ਹੈ ਜੋ ਅੱਜ ਵੀ ਡੀਜੇ 'ਤੇ ਵੱਜਦਾ ਹੈ 'ਪਿੱਛੇ ਹੱਟ ਜਾ ਸੋਹਣੀਏ ਸਾਡੀ ਰੇਲ ਗੱਡੀ ਆਈ' ਜੀ ਹਾਂ ਇਹ ਗੀਤ ਲੋਕਾਂ 'ਚ ਅੱਜ ਵੀ ਓਨਾ ਹੀ ਹਰਮਨ ਪਿਆਰਾ ਹੈ । ਨੱਬੇ ਦੇ ਦਹਾਕੇ 'ਚ ਆਇਆ ਇਹ ਗੀਤ ਮੰਗਲ ਸਿੰਘ ਦਾ ਗਾਇਆ ਹੋਇਆ ਹੈ ।ਫਿਲਮ 'ਦੁਸ਼ਮਣੀ ਦੀ ਅੱਗ' ਦਾ ਇਹ ਗੀਤ ਅੱਜ ਵੀ ਵਿਆਹ ਸ਼ਾਦੀਆਂ 'ਚ ਖੂਬ ਵੱਜਦਾ ਹੈ ।

ਹੋਰ ਵੇਖੋ:ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੇ ਹਨ ਬਾਲੀਵੁੱਡ ਸਟਾਰ ਦੇ ਡੁਬਲੀਕੇਟ

https://www.youtube.com/watch?v=90KUrlyL0To

ਇਸ ਗੀਤ ਨੂੰ ਪ੍ਰੀਤੀ ਸਪਰੂ ਅਤੇ ਪੰਜਾਬ ਦੇ ਮਰਹੂਮ ਅਦਾਕਾਰ ਵਰਿੰਦਰ ਸਿੰਘ 'ਤੇ ਫਿਲਮਾਇਆ ਗਿਆ ਸੀ ।ਇਸ ਗੀਤ ਨੂੰ ਸੰਗੀਤਬੱਧ ਕੀਤਾ ਸੀ ਗੁਰਦਾਸ ਮਾਨ ਨੇ ।ਬਾਲੀਵੁੱਡ ਫ਼ਿਲਮਾਂ ਦੀ ਗੱਲ ਕਰੀਏ ਤਾਂ ਗੱਡੀ ਨਾਲ ਸਬੰਧਤ ਕਈ ਗੀਤ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਵੀ ਇਸਤੇਮਾਲ ਕੀਤੇ ਜਾਂਦੇ ਰਹੇ ਹਨ ।

Related Post