ਬਤੌਰ ਪ੍ਰੋਡਿਊਸਰ ਕਿਸੇ ਕਲਾਕਾਰ ਨੂੰ ਪਸੰਦ ਨਹੀਂ ਕਰਦੀ ਅਦਾਕਾਰਾ ਸਰਗੁਨ ਮਹਿਤਾ
ਸਰਗੁਨ ਮਹਿਤਾ (Sargun Mehta) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਜੱਟ ਨੂੰ ਚੁੜੇਲ ਟੱਕਰੀ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਗਿੱਪੀ ਗਰੇਵਾਲ ਅਤੇ ਰੁਪਿੰਦਰ ਰੂਪੀ ਵੀ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ । ਹਾਲ ਹੀ ‘ਚ ਫ਼ਿਲਮ ਦੇ ਪ੍ਰਮੋਸ਼ਨ ਦੇ ਸਿਲਸਿਲੇ ‘ਚ ਉਨ੍ਹਾਂ ਨੇ ਕਈ ਟੀਵੀ ਚੈਨਲਸ ਨੂੰ ਇੰਟਰਵਿਊ ਦਿੱਤੀ ਹੈ । ਇਸ ਇੰਟਰਵਿਊ ਦੇ ਦੌਰਾਨ ਅਦਾਕਾਰਾ ਨੇ ਬਾਲੀਵੁੱਡ ‘ਚ ਕਰੀਅਰ ਨਾ ਬਨਾਉਣ ਨੂੰ ਲੈ ਕੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ । ਉਸ ਦਾ ਕਹਿਣਾ ਹੈ ਕਿ ਇਕ ਨਿਰਮਾਤਾ ਹੋਣ ਦੇ ਨਾਤੇ ਉਹ ਕਿਸੇ ਵੀ ਅਦਾਕਾਰ ਨੂੰ ਪਸੰਦ ਨਹੀਂ ਕਰਦੀ’।
/ptc-punjabi/media/media_files/kxmJCTffQyJekpPni07u.jpg)
ਹੋਰ ਪੜ੍ਹੋ : ਫ਼ਿਲਮ ‘ਸੰਗਰਾਂਦ’ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ, ਫ਼ਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ
ਸ਼ਾਹਰੁਖ ਖ਼ਾਨ ਦੇ ਨਾਲ ਕੰਮ ਕਰਨ ਦਾ ਸੁਫ਼ਨਾ
ਸਰਗੁਨ ਮਹਿਤਾ ਦਾ ਸੁਫ਼ਨਾ ਸ਼ਾਹਰੁਖ ਖ਼ਾਨ ਦੇ ਨਾਲ ਕੰਮ ਕਰਨ ਦਾ ਹੈ ਅਤੇ ਇਸ ਸੁਫਨੇ ਨੂੰ ਉਹ ਜ਼ਰੂਰ ਪੂਰਾ ਕਰਨਾ ਚਾਹੁੰਦੀ ਹੈ। ਸਰਗੁਨ ਮਹਿਤਾ ਨੇ ਹਾਲਾਂਕਿ ਬਾਲੀਵੁੱਡ ‘ਚ ਅਕਸ਼ੇ ਕੁਮਾਰ ਦੇ ਨਾਲ ਇੱਕ ਫ਼ਿਲਮ ‘ਚ ਕੰਮ ਵੀ ਕੀਤਾ ਹੈ ਪਰ ਸਰਗੁਨ ਇਨ੍ਹੀਂ ਦਿਨੀਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ । ਹੁਣ ਤੱਕ ਉਹ ਅੰਗਰੇਜ਼, ਲਾਹੌਰੀਏ, ਸੌਂਕਣ ਸੌਂਕਣੇ, ਕਿਸਮਤ, ਕਿਸਮਤ 2, ਝੱਲੇ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਅਦਾਕਾਰਾ ਬਤੌਰ ਮਾਡਲ ਵੀ ਕਈ ਪੰਜਾਬੀ ਗੀਤਾਂ ‘ਚ ਨਜ਼ਰ ਆ ਚੁੱਕੀ ਹੈ ।
/ptc-punjabi/media/media_files/oZvjN9zKbV1zthLx4bTm.jpg)
ਰਵੀ ਦੁਬੇ ਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ
ਰਵੀ ਦੁਬੇ ਵੀ ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਨ । ਉਨ੍ਹਾਂ ਨੇ ਕਈ ਟੀਵੀ ਸੀਰੀਅਲ ‘ਚ ਕੰਮ ਕੀਤਾ ਹੈ। ਰਵੀ ਦੁਬੇ ਅਤੇ ਸਰਗੁਨ ਦੀ ਮੁਲਾਕਾਤ ਵੀ ਇੱਕ ਸ਼ੋਅ ਦੀ ਆਡੀਸ਼ਨ ਦੇ ਦੌਰਾਨ ਹੋਈ ਸੀ । ਦੋਵਾਂ ਨੇ ਕਰੋਲ ਬਾਗ ਸੀਰੀਅਲ ‘ਚ ਕੰਮ ਵੀ ਕੀਤਾ ਸੀ । ਇਸ ਸੀਰੀਅਲ ਤੋਂ ਬਾਅਦ ਹੀ ਦੋਨੋਂ ਇੱਕ ਦੂਜੇ ਦੇ ਨਜ਼ਦੀਕ ਆਏ ਸਨ ।ਜਿਸ ਤੋਂ ਬਾਅਦ ਜਲਦ ਹੀ ਦੋਵਾਂ ਨੇ ਵਿਆਹ ਕਰਵਾ ਲਿਆ ਸੀ । ਦੱਸ ਦਈਏ ਕਿ ਇਸ ਜੋੜੀ ਨੇ ਬਤੌਰ ਪ੍ਰੋਡਿਊਸਰ ਫ਼ਿਲਮ ‘ਜੱਟ ਨੂੂੰ ਚੁੜੇਲ ਟੱਕਰੀ’ ਦੇ ਰਾਹੀਂ ਪ੍ਰੋਡਕਸ਼ਨ ਦੇ ਖੇਤਰ ‘ਚ ਪੈਰ ਰੱਖਿਆ ਹੈ।
View this post on Instagram