ਬਤੌਰ ਪ੍ਰੋਡਿਊਸਰ ਕਿਸੇ ਕਲਾਕਾਰ ਨੂੰ ਪਸੰਦ ਨਹੀਂ ਕਰਦੀ ਅਦਾਕਾਰਾ ਸਰਗੁਨ ਮਹਿਤਾ

Written by  Shaminder   |  March 14th 2024 06:03 PM  |  Updated: March 14th 2024 06:03 PM

ਬਤੌਰ ਪ੍ਰੋਡਿਊਸਰ ਕਿਸੇ ਕਲਾਕਾਰ ਨੂੰ ਪਸੰਦ ਨਹੀਂ ਕਰਦੀ ਅਦਾਕਾਰਾ ਸਰਗੁਨ ਮਹਿਤਾ

ਸਰਗੁਨ ਮਹਿਤਾ (Sargun Mehta) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਜੱਟ ਨੂੰ ਚੁੜੇਲ ਟੱਕਰੀ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਗਿੱਪੀ ਗਰੇਵਾਲ ਅਤੇ ਰੁਪਿੰਦਰ ਰੂਪੀ ਵੀ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ । ਹਾਲ ਹੀ ‘ਚ ਫ਼ਿਲਮ ਦੇ ਪ੍ਰਮੋਸ਼ਨ ਦੇ ਸਿਲਸਿਲੇ ‘ਚ ਉਨ੍ਹਾਂ ਨੇ ਕਈ ਟੀਵੀ ਚੈਨਲਸ ਨੂੰ ਇੰਟਰਵਿਊ ਦਿੱਤੀ  ਹੈ । ਇਸ ਇੰਟਰਵਿਊ ਦੇ ਦੌਰਾਨ ਅਦਾਕਾਰਾ ਨੇ ਬਾਲੀਵੁੱਡ ‘ਚ ਕਰੀਅਰ ਨਾ ਬਨਾਉਣ ਨੂੰ ਲੈ ਕੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ । ਉਸ ਦਾ ਕਹਿਣਾ ਹੈ ਕਿ ਇਕ ਨਿਰਮਾਤਾ ਹੋਣ ਦੇ ਨਾਤੇ ਉਹ ਕਿਸੇ ਵੀ ਅਦਾਕਾਰ ਨੂੰ ਪਸੰਦ ਨਹੀਂ ਕਰਦੀ’।  

Sargun mehta and Gippy Grewal Funny Video.jpg

ਹੋਰ ਪੜ੍ਹੋ : ਫ਼ਿਲਮ ‘ਸੰਗਰਾਂਦ’ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ, ਫ਼ਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ 

ਸ਼ਾਹਰੁਖ ਖ਼ਾਨ ਦੇ ਨਾਲ ਕੰਮ ਕਰਨ ਦਾ ਸੁਫ਼ਨਾ 

ਸਰਗੁਨ ਮਹਿਤਾ ਦਾ ਸੁਫ਼ਨਾ ਸ਼ਾਹਰੁਖ ਖ਼ਾਨ ਦੇ ਨਾਲ ਕੰਮ ਕਰਨ ਦਾ ਹੈ ਅਤੇ ਇਸ ਸੁਫਨੇ ਨੂੰ ਉਹ ਜ਼ਰੂਰ ਪੂਰਾ ਕਰਨਾ ਚਾਹੁੰਦੀ ਹੈ। ਸਰਗੁਨ ਮਹਿਤਾ ਨੇ ਹਾਲਾਂਕਿ ਬਾਲੀਵੁੱਡ ‘ਚ ਅਕਸ਼ੇ ਕੁਮਾਰ ਦੇ ਨਾਲ ਇੱਕ ਫ਼ਿਲਮ ‘ਚ ਕੰਮ ਵੀ ਕੀਤਾ ਹੈ ਪਰ ਸਰਗੁਨ ਇਨ੍ਹੀਂ ਦਿਨੀਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ । ਹੁਣ ਤੱਕ ਉਹ ਅੰਗਰੇਜ਼, ਲਾਹੌਰੀਏ, ਸੌਂਕਣ ਸੌਂਕਣੇ, ਕਿਸਮਤ, ਕਿਸਮਤ 2, ਝੱਲੇ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਅਦਾਕਾਰਾ ਬਤੌਰ ਮਾਡਲ ਵੀ ਕਈ ਪੰਜਾਬੀ ਗੀਤਾਂ ‘ਚ ਨਜ਼ਰ ਆ ਚੁੱਕੀ ਹੈ । 

Sargun-Gippy

  ਰਵੀ ਦੁਬੇ ਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ 

ਰਵੀ ਦੁਬੇ ਵੀ ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਨ । ਉਨ੍ਹਾਂ ਨੇ ਕਈ ਟੀਵੀ ਸੀਰੀਅਲ ‘ਚ ਕੰਮ ਕੀਤਾ ਹੈ। ਰਵੀ ਦੁਬੇ ਅਤੇ ਸਰਗੁਨ ਦੀ ਮੁਲਾਕਾਤ ਵੀ ਇੱਕ ਸ਼ੋਅ ਦੀ ਆਡੀਸ਼ਨ ਦੇ ਦੌਰਾਨ ਹੋਈ ਸੀ । ਦੋਵਾਂ ਨੇ ਕਰੋਲ ਬਾਗ ਸੀਰੀਅਲ ‘ਚ ਕੰਮ ਵੀ ਕੀਤਾ ਸੀ । ਇਸ ਸੀਰੀਅਲ ਤੋਂ ਬਾਅਦ ਹੀ ਦੋਨੋਂ ਇੱਕ ਦੂਜੇ ਦੇ ਨਜ਼ਦੀਕ ਆਏ ਸਨ ।ਜਿਸ ਤੋਂ ਬਾਅਦ ਜਲਦ ਹੀ ਦੋਵਾਂ ਨੇ ਵਿਆਹ ਕਰਵਾ ਲਿਆ ਸੀ । ਦੱਸ ਦਈਏ ਕਿ ਇਸ ਜੋੜੀ ਨੇ ਬਤੌਰ ਪ੍ਰੋਡਿਊਸਰ ਫ਼ਿਲਮ ‘ਜੱਟ ਨੂੂੰ ਚੁੜੇਲ ਟੱਕਰੀ’ ਦੇ ਰਾਹੀਂ ਪ੍ਰੋਡਕਸ਼ਨ ਦੇ ਖੇਤਰ ‘ਚ ਪੈਰ ਰੱਖਿਆ ਹੈ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network