ਅਮਰ ਨੂਰੀ ਆਪਣੇ ਜਨਮ ਦਿਨ ‘ਤੇ ਹੋਈ ਭਾਵੁਕ, ਗਾਇਕਾ ਨੂੰ ਯਾਦ ਆਏ ਪੁਰਾਣੇ ਦਿਨ, ਵੇਖੋ ਵੀਡੀਓ

ਅਮਰ ਨੂਰੀ ਸਰਦੂਲ ਸਿਕੰਦਰ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਈ । ਗਾਇਕਾ ਨੂੰ ਆਪਣੇ ਪੁਰਾਣੇ ਦਿਨ ਵੀ ਯਾਦ ਆ ਗਏ ਜਦੋਂ ਸਰਦੂਲ ਸਿਕੰਦਰ ਦੇ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਹੋਈ ਸੀ । ਅਮਰ ਨੂਰੀ ਦੇ ਬਰਥਡੇ ਨੂੰ ਸਪੈਸ਼ਲ ਬਨਾਉਣ ਦੇ ਲਈ ਸਰਦੂਲ ਸਿਕੰਦਰ ਹਮੇਸ਼ਾ ਹੀ ਉਨ੍ਹਾਂ ਨੂੰ ਕੋਈ ਨਾ ਕੋਈ ਸਰਪ੍ਰਾਈਜ਼ ਦਿੰਦੇ ਹੁੰਦੇ ਸਨ ।

By  Shaminder May 23rd 2023 05:20 PM -- Updated: May 23rd 2023 06:12 PM

ਅਮਰ ਨੂਰੀ (Amar Noori) ਦਾ ਅੱਜ ਜਨਮ ਦਿਨ (Birthday) ਹੈ । ਪ੍ਰਸ਼ੰਸਕ ਵੀ ਉਨ੍ਹਾਂ ਨੂੰ ਜਨਮਦਿਨ ‘ਤੇ ਵਧਾਈ ਦੇ ਰਹੇ ਹਨ । ਇਨ੍ਹੀਂ ਦਿਨੀਂ ਅਮਰ ਨੂਰੀ ਵਾਇਸ ਆਫ਼ ਪੰਜਾਬ ਛੋਟਾ ਚੈਂਪ-9 ‘ਚ ਬਤੌਰ ਜੱਜ ਨਜ਼ਰ ਆ ਰਹੇ ਹਨ । ਉਹ ਆਪਣੇ ਜਨਮ ਦਿਨ ‘ਤੇ ਵੀ ਵਾਇਸ ਆਫ਼ ਪੰਜਾਬ ਦੇ ਸੈੱਟ ‘ਤੇ ਮੌਜੂਦ ਸਨ ।  ਇਸੇ ਦੌਰਾਨ ਪੀਟੀਸੀ ਦੀ ਟੀਮ ਦੇ ਵੱਲੋਂ ਉਨ੍ਹਾਂ ਦਾ ਜਨਮ ਦਿਨ ਮਨਾਇਆ ਗਿਆ । ਜਿਸ ਨੂੰ ਵੇਖ ਕੇ ਅਮਰ ਨੂਰੀ ਭਾਵੁਕ ਹੋ ਗਏ । ਕਿਉਂਕਿ ਸਰਦੂਲ ਸਿਕੰਦਰ ਦੇ ਦਿਹਾਂਤ ਤੋਂ ਬਾਅਦ ਗਾਇਕਾ ਨੇ ਆਪਣਾ ਜਨਮ ਦਿਨ ਪਹਿਲੀ ਵਾਰ ਮਨਾਇਆ ਹੈ।


View this post on Instagram

A post shared by PTC Punjabi (@ptcpunjabi)


ਹੋਰ ਪੜ੍ਹੋ  : ਗਾਇਕ ਨਿੰਜਾ ਨੇ ਲੇਹ ਲੱਦਾਖ ਸਥਿਤ ਗੁਰਦੁਆਰਾ ਪੱਥਰ ਸਾਹਿਬ ‘ਚ ਟੇਕਿਆ ਮੱਥਾ, ਅਦਾਕਾਰ ਗੈਵੀ ਚਾਹਲ ਵੀ ਆਏ ਨਜ਼ਰ

ਸਰਦੂਲ ਸਿਕੰਦਰ ਨੂੰ ਯਾਦ ਕਰਕੇ ਭਾਵੁਕ ਹੋਈ ਅਮਰ ਨੂਰੀ 

ਅਮਰ ਨੂਰੀ ਸਰਦੂਲ ਸਿਕੰਦਰ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਈ । ਗਾਇਕਾ ਨੂੰ ਆਪਣੇ ਪੁਰਾਣੇ ਦਿਨ ਵੀ ਯਾਦ ਆ ਗਏ ਜਦੋਂ ਸਰਦੂਲ ਸਿਕੰਦਰ ਦੇ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਹੋਈ ਸੀ । ਅਮਰ ਨੂਰੀ ਦੇ ਬਰਥਡੇ ਨੂੰ ਸਪੈਸ਼ਲ ਬਨਾਉਣ ਦੇ ਲਈ ਸਰਦੂਲ ਸਿਕੰਦਰ ਹਮੇਸ਼ਾ ਹੀ ਉਨ੍ਹਾਂ ਨੂੰ ਕੋਈ ਨਾ ਕੋਈ ਸਰਪ੍ਰਾਈਜ਼ ਦਿੰਦੇ ਹੁੰਦੇ ਸਨ ।


ਅਮਰ ਨੂਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਕਦੇ ਵੀ ਨਹੀਂ ਲੱਗਿਆ ਕਿ ਸਰਦੂਲ ਸਿਕੰਦਰ ਕਿਤੇ ਗਏ ਹਨ । ਉਹ ਹਮੇਸ਼ਾ ਹੀ ਉਨ੍ਹਾਂ ਦੇ ਨਾਲ ਹਨ ਅਤੇ ਸਰਦੂਲ ਸਿਕੰਦਰ ਨੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਅਤੇ ਸੰਗੀਤ ਦੇ ਨਾਲ ਉਨ੍ਹਾਂ ਦਾ ਖ਼ਾਸ ਮੋਹ ਸੀ ।ਉਹ ਆਪਣੇ ਸੰਗੀਤ ਦੇ ਨਾਲ ਸਾਡੇ ਸਭ ‘ਚ ਰਚਮਿਚ ਗਏ ਹਨ ।




Related Post