ਮਹਿਮਾਨਾਂ ਨੂੰ ਖੁਦ ਖਾਣਾ ਪਰੋਸਦੇ ਨਜ਼ਰ ਆਏ ਅਨੰਤ ਅੰਬਾਨੀ ਅਤੇ ਰਾਧਿਕਾ, ਵੀਡੀਓ ਹੋ ਰਹੇ ਵਾਇਰਲ
ਅਨੰਤ ਅੰਬਾਨੀ (Anant Ambani) ਅਤੇ ਰਾਧਿਕਾ (Radhika Merchant) ਦੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਚੁੱਕੇ ਹਨ । ਪ੍ਰੀ-ਵੈਡਿੰਗ ਦੇ ਲਈ ਮਹਿਮਾਨ ਪਹੁੰਚ ਚੁੱਕੇ ਹਨ । ਰਾਧਿਕਾ ਅਤੇ ਅਨੰਤ ਅੰਬਾਨੀ ਮਹਿਮਾਨਾਂ ਨੂੰ ਖੁਦ ਭੋਜਨ ਵੰਡਦੇ ਹੋਏ ਨਜ਼ਰ ਆਏ । ਜਿਸ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਇਸ ਤੋਂ ਇਲਾਵਾ ਲਾੜੇ ਦੇ ਪਿਤਾ ਮੁਕੇਸ਼ ਅੰਬਾਨੀ ਵੀ ਖਾਣਾ ਵਰਤਾਉਂਦੇ ਹੋਏ ਨਜ਼ਰ ਆਏ ।
/ptc-punjabi/media/media_files/GlsHgblfP9WH4uwGelDP.jpg)
ਹੋਰ ਪੜ੍ਹੋ : ਬੰਟੀ ਬੈਂਸ ‘ਤੇ ਹਮਲਾ ਕਰਨ ਵਾਲਾ ਗ੍ਰਿਫਤਾਰ, ਪੁਲਿਸ ਐਨਕਾਊਂਟਰ ਦੌਰਾਨ ਮੁਲਜ਼ਮ ਨੂੰ ਲੱਗੀ ਗੋਲੀ
ਅੰਬਾਨੀ ਪਰਿਵਾਰ ਦੀ ਸਾਦਗੀ ਦੀ ਤਾਰੀਫ
ਲ਼ੋਕ ਵੀ ਅੰਬਾਨੀ ਪਰਿਵਾਰ ਦੀ ਸਾਦਗੀ ਦੀ ਤਾਰੀਫ ਕਰਦੇ ਹੋਏ ਨਜ਼ਰ ਆਏ । ਅੰਬਾਨੀ ਪਰਿਵਾਰ ਦੇ ਇਸ ਰਵੱਈਏ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ।ਸੋਸ਼ਲ ਮੀਡੀਆ ਤੇ ਪਰਿਵਾਰ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ । ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਿਆਰ ਮਿਲ ਰਿਹਾ ਹੈ।ਰਿਲਾਇੰਸ ਟਾਊਨਸ਼ਿਪ ਦੇ ਕੋਲ ਜਾਮਨਗਰ ‘ਚ ਸਥਿਤ ਜੋਗਵਡ ਪਿੰਡ ‘ਚ ਮੁਕੇਸ਼ ਅਤੇ ਅਨੰਤ ਅੰਬਾਨੀ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਨੇ ਪਿੰਡ ਵਾਲਿਆਂ ਨੂੰ ਗੁਜਰਾਤੀ ਖਾਣਾ ਪਰੋਸਿਆ ।
View this post on Instagram
ਅੰਨ ਸੇਵਾ ਦੇ ਤਹਿਤ 51 ਹਜ਼ਾਰ ਦੇ ਕਰੀਬ ਸਥਾਨਕ ਨਿਵਾਸੀਆਂ ਨੂੰ ਭੋਜਨ ਪਰੋਸਿਆ ਜਾਵੇਗਾ। ਜੋ ਅਗਲੇ ਕਈ ਦਿਨਾਂ ਤੱਕ ਜਾਰੀ ਰਹੇਗਾ।ਮੁਕੇਸ਼ ਅੰਬਾਨੀ ਦੇ ਲੱਡੂ ਵੰਡਣ ਵਾਲੇ ਵੀਡੀਓ ਨੂੰ ਵੀ ਸੋਸ਼ਲ ਮੀਡੀਆ ‘ਤੇ ਖੂਬ ਪਿਆਰ ਮਿਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜੋੜੀ ਮੁੰਬਈ ‘ਚ ੧੨ ਜੁਲਾਈ ਨੂੰ ਵਿਆਹ ਦੇ ਬੰਧਨ ‘ਚ ਬੱਝੇਗੀ ।
/ptc-punjabi/media/media_files/MNUHNeyZZRqjvCfhRHTu.jpg)
ਵਿਆਹ ‘ਚ ਕਰਨਗੇ ਕਈ ਸਿਤਾਰੇ ਪਰਫਾਰਮ
ਦੱਸ ਦਈਏ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਦੇ ਵਿਆਹ ‘ਚ ਦਿਲਜੀਤ ਦੋਸਾਂਝ, ਰਿਹਾਨਾ, ਬੀ ਪਰਾਕ ਸਣੇ ਕਈ ਸਿਤਾਰੇ ਪਰਫਾਰਮ ਕਰਨਗੇ । ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ, ਆਲੀਆ ਭੱਟ, ਸ਼ਿਲਪਾ ਸ਼ੈੱਟੀ ਸਣੇ ਕਈ ਸਿਤਾਰੇ ਪਰਫਾਰਮ ਕਰਦੇ ਨਜ਼ਰ ਆਉਣਗੇ ।
View this post on Instagram
ਬੀਤੇ ਦਿਨੀਂ ਸ਼ਿਲਪਾ ਸ਼ੈੱਟੀ ਅਤੇ ਬੀ ਪ੍ਰਾਕ ਤਾਂ ਪੁੁੱਜ ਗਏ ਸਨ ਅਤੇ ਰਿਹਾਨਾ ਨੂੰ ਵੀ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਸੀ । ਇਸ ਤੋਂ ਇਲਾਵਾ ਇੰਡਸਟਰੀ ਦੇ ਹੋਰ ਕਈ ਸਿਤਾਰੇ ਵੀ ਵਿਆਹ ‘ਚ ਸ਼ਾਮਿਲ ਹੋਣਗੇ । ਦੱਸਿਆ ਜਾ ਰਿਹਾ ਹੈ ਕਿ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਵੀ ਪ੍ਰੀ-ਵੈਡਿੰਗ ‘ਚ ਸ਼ਾਮਿਲ ਹੋਣ ਦੇ ਲਈ ਪਹੁੰਚ ਚੁੱਕੇ ਹਨ ।
View this post on Instagram