ਅਨੰਤ ਅੰਬਾਨੀ ਦੇ ਪ੍ਰੀ-ਵੈਡਿੰਗ ਜਸ਼ਨ ਦੇ ਲਈ ਜਾਮਨਗਰ ਪਹੁੰਚੇ ਬੀ ਪਰਾਕ, ਸ਼ਿਲਪਾ ਸ਼ੈੱਟੀ ਸਣੇ ਕਈ ਸਿਤਾਰੇ
ਅਨੰਤ ਅੰਬਾਨੀ ਦੇ ਪ੍ਰੀ-ਵੈਡਿੰਗ ਜਸ਼ਨ ਦੇ ਲਈ ਜਾਮਨਗਰ ਪਹੁੰਚੇ ਬੀ ਪਰਾਕ, ਸ਼ਿਲਪਾ ਸ਼ੈੱਟੀ ਸਣੇ ਕਈ ਸਿਤਾਰੇ
ਅਕਸਰ ਕਿਹਾ ਜਾਂਦਾ ਹੈ ਕਿ ਮਾੜੇ ਦਾ ਨਿੰਦਣਾ ਕੀ… ਅਤੇ ਤਕੜੇ ਦਾ ਸਲਾਹੁਣਾ ਕੀ…ਇਨ੍ਹੀਂ ਦਿਨੀਂ ਦੇਸ਼ ਦੇ ਸਭ ਤੋਂ ਅਮੀਰ ਘਰਾਣੇ ਯਾਨੀ ਕਿ ਅੰਬਾਨੀ ਪਰਿਵਾਰ ‘ਚ ਜਸ਼ਨ ਦਾ ਮਹੌਲ ਹੈ।ਅੰਬਾਨੀ ਪਰਿਵਾਰ ‘ਚ ਮੁੜ ਤੋਂ ਸ਼ਹਿਨਾਈ ਗੂੰਜਣ ਵਾਲੀ ਹੈ। ਜਿਸ ਨੂੰ ਲੈ ਕੇ ਅੰਬਾਨੀ ਪਰਿਵਾਰ ‘ਚ ਜਸ਼ਨ ਦਾ ਮਾਹੌਲ ਹੈ । ਵਿਆਹ ਤੋਂ ਪਹਿਲਾਂ ਅੰਬਾਨੀ ਪਰਿਵਾਰ ਦੇ ਵੱਲੋਂ ਪ੍ਰੀ-ਵੈਡਿੰਗ ਦੇ ਜਸ਼ਨ ਮਨਾਏ ਜਾ ਰਹੇ ਹਨ । ਜਿਸ ‘ਚ ਪੰਜਾਬੀ ਅਤੇ ਬਾਲੀਵੁੱਡ ਇੰਸਡਸਟਰੀ ਦੇ ਕਈ ਸਿਤਾਰੇ ਪਹੁੰਚ ਰਹੇ ਹਨ ।
/ptc-punjabi/media/media_files/fKPEIVbHykOWLspf0Q8S.jpg)
ਹੋਰ ਪੜ੍ਹੋ : ਰਕੁਲਪ੍ਰੀਤ ਦੀ ਮਹਿੰਦੀ ਦਾ ਲਹਿੰਗਾ ਚੋਲੀ ਤਿਆਰ ਕਰਨ ‘ਚ ਲੱਗੇ ਸਨ 680 ਘੰਟੇ, ਵਿਆਹ ਦਾ ਜੋੜਾ ਕਈ ਮਹੀਨਿਆਂ ‘ਚ ਹੋਇਆ ਸੀ ਤਿਆਰ
ਬੀ ਪਰਾਕ ਵੀ ਪੁੱਜੇ ਜਾਮਨਗਰ
ਗਾਇਕ ਬੀ ਪਰਾਕ ਵੀ ਜਾਮਨਗਰ ‘ਚ ਪ੍ਰੀ-ਵੈਡਿੰਗ ਫੰਕਸ਼ਨ ਦੇ ਲਈ ਪਹੁੰਚ ਚੁੱਕੇ ਹਨ ।ਦੱਸਿਆ ਜਾ ਰਿਹਾ ਹੈ ਕਿ ਅਨੰਤ (Anant Ambani) ਅਤੇ ਰਾਧਿਕਾ (Radhika Merchant) ਦੇ ਪ੍ਰੀ-ਵੈਡਿੰਗ ਫੰਕਸ਼ਨ ਇੱਕ ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਹਨ । ਜਿਸ ਦਾ ਆਯੋਜਨ ਜਾਮਨਗਰ ‘ਚ ਕੀਤਾ ਜਾਵੇਗਾ।ਜਿਸ ‘ਚ ਕਈ ਗਾਇਕ ਪਰਫਾਰਮ ਕਰਨਗੇ । ਇਸ ਦੇ ਲਈ ਬੀ ਪਰਾਕ ਪਹੁੰਚ ਚੁੱਕੇ ਹਨ । ਇਸ ਤੋਂ ਇਲਾਵਾ ਸ਼ਿਲਪਾ ਸ਼ੈੱਟੀ ਵੀ ਪਹੁੰਚ ਚੁੱਕੇ ਹਨ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ।ਇੱਕ ਮਾਰਚ ਤੋਂ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਜਾਣਗੇ ।ਬੀ ਪਰਾਕ ਦੇ ਨਾਲ ਨਾਲ ਗਾਇਕ ਅਰਿਜੀਤ ਸਿੰਘ, ਹਾਲੀਵੁੱਡ ਗਾਇਕਾ ਰਿਹਾਨਾ ਅਤੇ ਦਿਲਜੀਤ ਦੋਸਾਂਝ ਵੀ ਇਸ ਸਮਾਗਮ ਦਾ ਹਿੱਸਾ ਹੋਣਗੇ ਅਤੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਪਰਫਾਰਮ ਕਰਨਗੇ ।
ਸ਼ਾਹਰੁਖ ਖ਼ਾਨ ਵੀ ਕਰਨਗੇ ਪਰਫਾਰਮ
ਅਨੰਤ ਅੰਬਾਨੀ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਸ਼ਾਹਰੁਖ ਖ਼ਾਨ, ਆਲੀਆ ਭੱਟ, ਰਣਬੀਰ ਕਪੂਰ ਸਣੇ ਕਈ ਹੋਰ ਸਿਤਾਰੇ ਵੀ ਪਰਫਾਰਮ ਕਰਨ ਜਾ ਰਹੇ ਹਨ ।ਡਾਂਸ ਦੇ ਰਿਹਰਸਲ ਦੇ ਲਈ ਇਹ ਸਿਤਾਰੇ ਬੀਤੇ ਦਿਨੀਂ ਜਾਮਨਗਰ ਵੀ ਪਹੁੰਚੇ ਸਨ ।
ਜੁਲਾਈ ਮਹੀਨੇ ‘ਚ ਵਿਆਹ ਹੋਵੇਗਾ ਵਿਆਹ
ਰਾਧਿਕਾ ਅਤੇ ਅਨੰਤ ਅੰਬਾਨੀ ਦਾ ਵਿਆਹ ਬਾਰਾਂ ਜੁਲਾਈ ਨੂੰ ਮੁੰਬਈ ‘ਚ ਹੋਵੇਗਾ । ਵਿਆਹ ਤੋਂ ਪਹਿਲਾਂ ਪਰਿਵਾਰ ਦੇ ਵੱਲੋਂ ਸ਼ਾਨਦਾਰ ਪ੍ਰੀ-ਵੈਡਿੰਗ ਫੰਕਸ਼ਨ ਹੋਵੇਗਾ। ਇਸ ਪ੍ਰੀ-ਵੈਡਿੰਗ ਫੰਕਸ਼ਨ ‘ਚ ਕਈ ਮਹਿਮਾਨ ਸ਼ਾਮਿਲ ਹੋਣਗੇ ।ਇਸ ਤੋਂ ਬਾਅਦ ਮੁੰਬਈ ‘ਚ ਵਿਆਹ ਹੋਵੇਗਾ । ਜਿਸ ‘ਚ ਦੇਸ਼ ਵਿਦੇਸ਼ ਤੋਂ ਵੀ ਮਹਿਮਾਨ ਸ਼ਾਮਿਲ ਹੋਣਗੇ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
