ਅਨੀਤਾ ਦੇਵਗਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰਾ ਦੀ ਜ਼ਿੰਦਗੀ ਤੇ ਕਰੀਅਰ ਨਾਲ ਜੁੜੀਆਂ ਖ਼ਾਸ ਗੱਲਾਂ
ਅਦਾਕਾਰਾ ਅਨੀਤਾ ਦੇਵਗਨ (Anita Devgan) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਫੈਨਸ ਵੀ ਅਦਾਕਾਰਾ ਨੂੰ ਵਧਾਈ ਦੇ ਰਹੇ ਹਨ । ਅੱਜ ਅਦਾਕਾਰਾ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਤੇ ਕਰੀਅਰ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ ।
ਦੂਰਦਰਸ਼ਨ ਤੋਂ ਕੀਤੀ ਸ਼ੁਰੂਆਤ
ਅਨੀਤਾ ਦੇਵਗਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ ‘ਪੜ੍ਹ ਕੇ ਜਮਾਤਾਂ ਚਾਰ ਪੰਚਣੀ ਪਿੰਡ ਦੀ ਬਣੀ’ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਨੇਕਾਂ ਹੀ ਟੀਵੀ ਸੀਰੀਅਲਸ ‘ਚ ਕੰਮ ਕੀਤਾ । ਜਿਸ ਤੋਂ ਬਾਅਦ ਫ਼ਿਲਮਾਂ ‘ਚ ਉਨ੍ਹਾਂ ਦੀ ਐਂਟਰੀ ਹੋਈ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਕਾਮਯਾਬੀ ਦਾ ਸਿਲਸਿਲਾ ਚੱਲਦਾ ਰਿਹਾ ਜੋ ਅੱਜ ਤੱਕ ਜਾਰੀ ਹੈ।
/ptc-punjabi/media/post_attachments/453e2fe9cd15120590ad83d56e09fea77653307845fc9ca5615b44401963fd9e.webp)
ਉਨ੍ਹਾਂ ਨੇ ਹੁਣ ਤੱਕ ਜੱਟ ਐਂਡ ਜੂਲੀਅਟ, ਰੋਂਦੇ ਸਾਰੇ ਵਿਆਹ ਪਿੱਛੋਂ, ਰੱਬ ਦਾ ਰੇਡੀਓ, ਅੰਗਰੇਜ, ਬੱਬੂਕਾਟ, ਗੋਲਕ ਬੁਗਨੀ ਬੈਂਕ ‘ਤੇ ਬਟੂਆ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ । ਹਰ ਫ਼ਿਲਮ ‘ਚ ਉਨ੍ਹਾਂ ਨੇ ਵੱਖਰੀ ਤਰ੍ਹਾਂ ਦੇ ਕਿਰਦਾਰ ਨਿਭਾਏ । ਅਨੀਤਾ ਦੇਵਗਨ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ । ਜਿਸ ਦੇ ਲਈ ਉਨ੍ਹਾਂ ਨੂੰ ਕਈ ਸਨਮਾਨ ਵੀ ਮਿਲ ਚੁੱਕੇ ਹਨ ।
/ptc-punjabi/media/post_attachments/bc29ae094b1a94a0d80c274af23fee46910e35eec2b45d3b13a6a941bcbbce08.webp)
ਪਤੀ ਹਰਦੀਪ ਗਿੱਲ ਵੀ ਵਧੀਆ ਅਦਾਕਾਰ
ਅਨੀਤਾ ਦੇਵਗਨ ਦੇ ਪਤੀ ਹਰਦੀਪ ਗਿੱਲ ਵੀ ਵਧੀਆ ਅਦਾਕਾਰ ਹਨ ਅਤੇ ਦੋਵਾਂ ਨੇ ਇੱਕਠਿਆਂ ਵੀ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਦੋਵਾਂ ਦੀ ਮੁਲਾਕਾਤ ਵੀ ਇੱਕਠਿਆਂ ਕੰਮ ਕਰਨ ਦੇ ਦੌਰਾਨ ਹੀ ਹੋਈ ਸੀ । ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ।ਉਨ੍ਹਾਂ ਦਾ ਇੱਕ ਬੇਟਾ ਵੀ ਹੈ, ਜੋ ਆਪਣੇ ਮਾਪਿਆਂ ਦੇ ਪਾਏ ਪੂਰਨਿਆਂ ‘ਤੇ ਚੱਲਦਾ ਹੋਇਆ ਅਦਾਕਾਰੀ ਦੇ ਗੁਰ ਸਿੱਖ ਰਿਹਾ ਹੈ ਅਤੇ ਅਦਾਕਾਰੀ ਦੇ ਖੇਤਰ ‘ਚ ਕੰਮ ਵੀ ਕਰ ਰਿਹਾ ਹੈ।
/ptc-punjabi/media/post_banners/6f55fbd1930fc3fd3bafac1e7a8bce21c9d6f98cdf72361de9b2caa1ca8e8282.webp)
ਬਾਗਵਾਨੀ ਦਾ ਸ਼ੌਂਕ
ਅਨੀਤਾ ਦੇਵਗਨ ਅੰਮ੍ਰਿਤਸਰ ‘ਚ ਰਹਿੰਦੇ ਹਨ । ਉਨ੍ਹਾਂ ਨੂੰ ਬਾਗਵਾਨੀ ਦਾ ਬਹੁਤ ਸ਼ੌਂਕ ਹੈ ਅਤੇ ਹਰਦੀਪ ਗਿੱਲ ਦੇ ਨਾਲ ਉਹ ਆਪਣੇ ਕਿਚਨ ਗਾਰਡਨ ‘ਚ ਅਕਸਰ ਕਈ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਫਲ ਉਗਾਉਂਦੇ ਨਜ਼ਰ ਆਉਂਦੇ ਹਨ ।
View this post on Instagram