ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਈ ਫ਼ਿਲਮ ‘ਲੰਬੜਾਂ ਦਾ ਲਾਣਾ’ ਦੀ ਸਟਾਰ ਕਾਸਟ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਈ ਫ਼ਿਲਮ ‘ਲੰਬੜਾਂ ਦਾ ਲਾਣਾ’ ਦੀ ਸਟਾਰ ਕਾਸਟ
ਫ਼ਿਲਮ ‘ਲੰਬੜਾਂ ਦਾ ਲਾਣਾ’ (Lambran Da Laana) ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ‘ਚ ਨਤਮਸਤਕ ਹੋਣ ਦੇ ਲਈ ਪਹੁੰਚੀ । ਜਿਸ ਦੀਆਂ ਤਸਵੀਰਾਂ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾ ਰਹੀ ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਅਨੀਤਾ ਦੇਵਗਨ (Anita Devgan)ਵੀ ਨਜ਼ਰ ਆ ਰਹੇ ਹਨ । ਫ਼ਿਲਮ ਦੀ ਸਟਾਰ ਕਾਸਟ ਨੇ ਜਿੱਥੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ, ਉੱਥੇ ਹੀ ਫ਼ਿਲਮ ਦੀ ਕਾਮਯਾਬੀ ਦੇ ਲਈ ਵੀ ਅਰਦਾਸ ਕੀਤੀ।ਇਹ ਫ਼ਿਲਮ 26 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।
/ptc-punjabi/media/media_files/PrdEAyufjYqvSzJY0vca.jpg)
ਹੋਰ ਪੜ੍ਹੋ : ਦੇਸੀ ਕਰਿਊ ਦੇ ਸੱਤਾ ਉਰਫ਼ ਸਤਪਾਲ ਮੱਲੀ ਦਾ ਹੋਇਆ ਵਿਆਹ, ਜੌਰਡਨ ਸੰਧੂ, ਜੈਜ਼ੀ ਬੀ, ਜੱਸੀ ਗਿੱਲ ਸਣੇ ਕਈ ਗਾਇਕਾਂ ਨੇ ਕੀਤੀ ਸ਼ਿਰਕਤ
‘ਲੰਬੜਾਂ ਦਾ ਲਾਣਾ’ ਮਨੋਰੰਜਨ ਨਾਲ ਭਰਪੂਰ
‘ਲੰਬੜਾਂ ਦਾ ਲਾਣਾ’ ਫ਼ਿਲਮ ਮਨੋਰੰਜਨ ਅਤੇ ਕਾਮੇਡੀ ਦੇ ਨਾਲ ਭਰਪੂਰ ਪਰਿਵਾਰਕ ਫ਼ਿਲਮ ਹੈ। ਜਿਸ ‘ਚ ਰੋਮਾਂਸ ਦੇ ਨਾਲ-ਨਾਲ ਕਾਮੇਡੀ ਵੀ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਵੇਗੀ। ਇਸ ਫ਼ਿਲਮ ਦੀਆਂ ਮੁੱਖ ਭੂਮਿਕਾਵਾਂ ‘ਚ ਸਾਰਾ ਗੁਰਪਾਲ ਅਤੇ ਬੱਬਲ ਰਾਏ (Babbal Rai) ਨਜ਼ਰ ਆਉਣਗੇ । ਇਸ ਤੋਂ ਇਲਾਵਾ ਨਿਰਮਲ ਰਿਸ਼ੀ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ ਅਤੇ ਹਾਰਬੀ ਸੰਘਾ ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਫ਼ਿਲਮ ਦਾ ਦਰਸ਼ਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਨੀਤਾ ਦੇਵਗਨ ਤੇ ਨਿਰਮਲ ਰਿਸ਼ੀ ਇੱਕਠੀਆਂ ਫ਼ਿਲਮ ‘ਰੱਬ ਦਾ ਰੇਡੀਓ’ ‘ਚ ਨਜ਼ਰ ਆਈਆਂ ਸਨ ।
/ptc-punjabi/media/media_files/oKyYsRcivzzKeR6gTJwH.jpg)
ਦੱਸ ਦਈਏ ਕਿ ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੇਂ ਨਵੇਂ ਵਿਸ਼ਿਆਂ ‘ਤੇ ਫ਼ਿਲਮਾਂ ਬਣ ਰਹੀਆਂ ਹਨ ।ਕੁਝ ਸਮਾਂ ਪਹਿਲਾਂ ਫ਼ਿਲਮ ‘ਕਲੀ ਜੋਟਾ’ ਵੀ ਆਈ ਸੀ ।ਜਿਸ ‘ਚ ਸਮਾਜ ‘ਚ ਔਰਤਾਂ ਦੇ ਨਾਲ ਹੁੰਦੀ ਜ਼ਿਆਦਤੀ ਨੂੰ ਵਿਖਾਇਆ ਗਿਆ ਸੀ ।ਇਸ ਤੋਂ ਇਲਾਵਾ ਹਾਲ ਹੀ ‘ਚ ਮਲਕੀਤ ਰੌਣੀ,ਰਾਣਾ ਰਣਬੀਰ ‘ਤੇ ਹੋਰ ਕਈ ਸਿਤਾਰਿਆਂ ਦੇ ਨਾਲ ਸੱਜੀ ‘ਮਨਸੂਬਾ’ ਫ਼ਿਲਮ ਵੀ ਨਿਵੇਕਲੇ ਵਿਸ਼ੇ ‘ਤੇ ਬਣੀ ਹੈ।
ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੀ ਪੰਜਾਬੀ ਅਦਾਕਾਰਾ Sara Gurpal ਤੇ Anita Devgan ਸਣੇ ਨਵੀਂ ਪੰਜਾਬੀ ਫ਼ਿਲਮ 'Lambran Da Laana'...
Posted by PTC Punjabi on Tuesday, January 23, 2024
ਇਨ੍ਹਾਂ ਵੱਖਰੇ ਤਰ੍ਹਾਂ ਦੇ ਵਿਸ਼ਿਆਂ ‘ਤੇ ਬਣੀਆਂ ਫ਼ਿਲਮਾਂ ਦਰਸ਼ਕਾਂ ਨੂੰ ਖੂਬ ਪਸੰਦ ਵੀ ਆਉਂਦੀਆਂ ਹਨ । ਹੁਣ ਵੇਖਣਾ ਇਹ ਹੋਵੇਗਾ ਕਿ ਅਨੀਤਾ ਦੇਵਗਨ, ਬੱਬਲ ਰਾਏ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ ਸਣੇ ਕਈ ਸਿਤਾਰਿਆਂ ਨਾਲ ਸੱਜੀ ਇਹ ਫ਼ਿਲਮ ਬਾਕਸ ਆਫਿਸ ‘ਤੇ ਕੀ ਕਮਾਲ ਪਾਉਂਦੀ ਹੈ।ਫ਼ਿਲਹਾਲ ਤਾਂ ਫ਼ਿਲਮ ਦੀ ਪੂਰੀ ਸਟਾਰ ਕਾਸਟ ਫ਼ਿਲਮ ਦੀ ਪ੍ਰਮੋਸ਼ਨ ਜ਼ੋਰਾਂ ਸ਼ੋਰਾਂ ਦੇ ਨਾਲ ਕਰ ਰਹੀ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
