Advertisment

ਫ਼ਿਲਮ ‘ਲੰਬੜਾਂ ਦਾ ਲਾਣਾ’ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਟ੍ਰੇਲਰ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੰਬੜਾਂ ਦਾ ਲਾਣਾ ਕਿਸੇ ਸਰਾਪ ਦੇ ਨਾਲ ਜੂਝ ਰਿਹਾ ਹੈ ਜਿਸ ਕਾਰਨ ਘਰ ‘ਚ ਵਿਆਹੁਣ ਯੋਗ ਮੁੰਡਾ ਹੁੰਦਾ ਹੈ। ਪਰ ਮੁੰਡੇ ਦੀ ਮਾਂ ਯਾਨੀ ਕਿ ਅਨੀਤਾ ਦੇਵਗਨ ਕਹਿੰਦੀ ਹੈ ਕਿ ਉਹ ਉਦੋਂ ਤੱਕ ਆਪਣੇ ਮੁੰਡੇ ਦਾ ਵਿਆਹ ਨਹੀਂ ਕਰੇਗੀ, ਜਦੋਂ ਤੱਕ ਉਨ੍ਹਾਂ ਦੇ ਪਰਿਵਾਰ ਵਿੱਚੋਂ ਸਰਾਪ ਦਾ ਸਾਇਆ ਖਤਮ ਨਹੀਂ ਹੋ ਜਾਂਦਾ ।

New Update
Anita Devgan.jpg
Listen to this article
0.75x 1x 1.5x
00:00 / 00:00
Advertisment

ਪੰਜਾਬੀ ਫ਼ਿਲਮ ‘ਲੰਬੜਾਂ ਦਾ ਲਾਣਾ’ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਫ਼ਿਲਮ ਦੇ ਟ੍ਰੇਲਰ ‘ਚ ਅਨੀਤਾ ਦੇਵਗਨ,(Anita Devgan) ਬੱਬਲ ਰਾਏ, ਯਾਸਿਰ ਹੁਸੈਨ ਸਣੇ ਕਈ ਕਲਾਕਾਰ ਨਜ਼ਰ ਆ ਰਹੇ ਹਨ । ਫ਼ਿਲਮ ਦੇ ਢਾਈ ਕੁ ਮਿੰਟ ਦੇ ਟ੍ਰੇਲਰ ‘ਚ ਅਨੀਤਾ ਦੇਵਗਨ ਅਤੇ ਬੱਬਲ ਰਾਏ ਦਾ ਮਸਤ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਇਸ ਟ੍ਰੇਲਰ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੰਬੜਾਂ ਦਾ ਲਾਣਾ ਕਿਸੇ ਸਰਾਪ ਦੇ ਨਾਲ ਜੂਝ ਰਿਹਾ ਹੈ ਜਿਸ ਕਾਰਨ ਘਰ ‘ਚ ਵਿਆਹੁਣ ਯੋਗ ਮੁੰਡਾ ਹੁੰਦਾ ਹੈ। 

Advertisment

Anita devgan (2).jpg

ਹੋਰ ਪੜ੍ਹੋ : ਅਨੀਤਾ ਦੇਵਗਨ ਨੇ ਪਤੀ ਹਰਦੀਪ ਗਿੱਲ ਦੇ ਜਨਮ ਦਿਨ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ

ਪਰ ਮੁੰਡੇ ਦੀ ਮਾਂ ਯਾਨੀ ਕਿ ਅਨੀਤਾ ਦੇਵਗਨ ਕਹਿੰਦੀ ਹੈ ਕਿ ਉਹ ਉਦੋਂ ਤੱਕ ਆਪਣੇ ਮੁੰਡੇ ਦਾ ਵਿਆਹ ਨਹੀਂ ਕਰੇਗੀ, ਜਦੋਂ ਤੱਕ ਉਨ੍ਹਾਂ ਦੇ ਪਰਿਵਾਰ ਵਿੱਚੋਂ ਸਰਾਪ ਦਾ ਸਾਇਆ ਖਤਮ ਨਹੀਂ ਹੋ ਜਾਂਦਾ । ਇਸ ਤੋਂ ਬਾਅਦ ਪਰਿਵਾਰ ‘ਚ ਇਸ ਸਰਾਪ ਨੂੰ ਖਤਮ ਕਰਨ ਦੇ ਲਈ ਕਈ ਜੁਗਤਾਂ ਬਣਾਈਆਂ ਜਾਂਦੀਆਂ ਹਨ ।

Advertisment

Anita Devgan and babbal Rai.jpg

 ਕਦੇ ਸਿਆਣਿਆਂ ਦਾ ਸਹਾਰਾ ਲਿਆ ਜਾਂਦਾ ਹੈ ਅਤੇ ਕਦੇ ਕੋਈ ਉਪਾਅ ਕੀਤਾ ਜਾਂਦਾ ਹੈ। ਫ਼ਿਲਮ ਡਰਾਉਣ ਦੇ ਨਾਲ-ਨਾਲ ਹਸਾਏਗੀ ਵੀ।ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

Babbal Rai.jpg

Advertisment

26  ਜਨਵਰੀ 2024 ਨੂੰ ਹੋਵੇਗੀ ਰਿਲੀਜ਼ 


ਫ਼ਿਲਮ ‘ਲੰਬੜਾਂ ਦਾ ਲਾਣਾ’ 26 ਜਨਵਰੀ ਨੂੰ ਰਿਲੀਜ਼ ਹੋਵੇਗੀ ਅਤੇ ਇਸ ਫ਼ਿਲਮ ਦਾ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ । ਫ਼ਿਲਮ ‘ਚ ਸਰਦਾਰ ਸੋਹੀ, ਨਿਰਮਲ ਰਿਸ਼ੀ, ਹਾਰਬੀ ਸੰਘਾ, ਸੁਖਵਿੰਦਰ ਚਾਹਲ,ਰਤਨ ਔਲਖ, ਮਲਕੀਤ ਰੌਣੀ ਸਣੇ ਕਈ ਕਲਾਕਾਰ ਨਜ਼ਰ ਆਉਣਗੇ । ਫ਼ਿਲਮ ਦੀ ਕਹਾਣੀ ਅਤੇ ਡਾਇਰੈਕਸ਼ਨ ਤਾਜ ਦੇ ਵੱਲੋਂ ਕੀਤੀ ਗਈ ਹੈ। 

Advertisment

Stay updated with the latest news headlines.

Follow us:
Advertisment
Advertisment
Latest Stories
Advertisment