ਦੇਸੀ ਕਰਿਊ ਦੇ ਸੱਤਾ ਉਰਫ਼ ਸਤਪਾਲ ਮੱਲੀ ਦਾ ਹੋਇਆ ਵਿਆਹ, ਜੌਰਡਨ ਸੰਧੂ, ਜੈਜ਼ੀ ਬੀ, ਜੱਸੀ ਗਿੱਲ ਸਣੇ ਕਈ ਗਾਇਕਾਂ ਨੇ ਕੀਤੀ ਸ਼ਿਰਕਤ
ਦੇਸੀ ਕਰਿਊ ਦੇ ਸੱਤਾ ਉਰਫ਼ ਸਤਪਾਲ ਮੱਲੀ ਦਾ ਹੋਇਆ ਵਿਆਹ, ਜੌਰਡਨ ਸੰਧੂ, ਜੈਜ਼ੀ ਬੀ, ਜੱਸੀ ਗਿੱਲ ਸਣੇ ਕਈ ਗਾਇਕਾਂ ਨੇ ਕੀਤੀ ਸ਼ਿਰਕਤ
ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਬਾਲੀਵੁੱਡ ਇੰਡਸਟਰੀ ‘ਚ ਜਿੱਥੇ ਕਈ ਜੋੜੀਆਂ ਵਿਆਹ ਦੇ ਬੰਧਨ ‘ਚ ਬੱਝ ਰਹੀਆਂ ਹਨ । ਉੱਥੇ ਹੀ ਪਾਲੀਵੁੱਡ ਇੰਡਸਟਰੀ ਦੇ ਕਈ ਗਾਇਕ ਅਤੇ ਅਦਾਕਾਰ ਵੀ ਵਿਆਹ ਦੇ ਬੰਧਨ ‘ਚ ਬੱਝ ਰਹੇ ਹਨ । ਬੀਤੇ ਦਿਨੀਂ ਮਾਡਲ ਅਤੇ ਅਦਾਕਾਰਾ ਸਰੁਸ਼ਟੀ ਮਾਨ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਉੱਥੇ ਹੀ ਹੁਣ ਪੰਜਾਬੀ ਇੰਡਸਟਰੀ ਦਾ ਇੱਕ ਹੋਰ ਸਿਤਾਰਾ ਵਿਆਹ ਦੇ ਬੰਧਨ ‘ਚ ਬੱਝ ਗਿਆ ਹੈ। ਜੀ ਹਾਂ ਦੇਸੀ ਕਰਿਊ ਦੇ ਮੈਂਬਰ ਸੱਤਾ ਉਰਫ਼ ਸਤਪਾਲ ਮੱਲੀ (Satpal Malhi Satta) ਦਾ ਵਿਆਹ (Wedding Pics) ਹੋ ਗਿਆ ਹੈ ।
/ptc-punjabi/media/media_files/uNjnwwJpIglx9tkPwWty.jpg)
ਹੋਰ ਪੜ੍ਹੋ : ਨੀਰੂ ਬਾਜਵਾ ਦੀਆਂ ਜੁੜਵਾ ਧੀਆਂ ਆਲੀਆ ਤੇ ਅਕੀਰਾ ਦਾ ਅੱਜ ਹੈ ਜਨਮ ਦਿਨ, ਵੇਖੋ ਸੈਲੀਬ੍ਰੇਸ਼ਨ ਦੀਆਂ ਖੂਬਸੂਰਤ ਤਸਵੀਰਾਂ
ਉਨ੍ਹਾਂ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । ਸਤਪਾਲ ਮੱਲੀ ਦੇ ਵਿਆਹ ਦੇ ਕਈ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੱਤੇ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਹੈ। ਜਿਸ ‘ਚ ਜੈਜ਼ੀ ਬੀ, ਜੱਸੀ ਗਿੱਲ, ਜੌਰਡਨ ਸੰਧੂ ਸਣੇ ਕਈ ਕਲਾਕਾਰ ਪਹੁੰਚੇ ਹੋਏ ਹਨ ।
/ptc-punjabi/media/media_files/7e5mtNda1bZTw7Cnx1BS.jpg)
ਜੌਰਡਨ ਸੰਧੂ ਨੇ ਆਪਣੇ ਗੀਤਾਂ ਦੇ ਨਾਲ ਖੂਬ ਰੌਣਕਾਂ ਲਗਾਈਆਂ ਹਨ ।ਸਤਪਾਲ ਮੱਲੀ ਨੂੰ ਉਨ੍ਹਾਂ ਦੇ ਵਿਆਹ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਨਾਲ ਨਾਲ ਫੈਨਸ ਵੀ ਵਧਾਈਆਂ ਦੇ ਰਹੇ ਹਨ ।
/ptc-punjabi/media/media_files/f2teipF0C0km80a649YW.jpg)
ਸੱਤਾ ਅਤੇ ਗੋਲਡੀ ਦੀ ਜੋੜੀ ਮਸ਼ਹੂਰ
ਗੋਲਡੀ ਅਤੇ ਸੱਤਾ (Goldy And Satta) ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਜੋੜੀਆਂ ਚੋਂ ਇੱਕ ਹਨ ।ਜਿਨ੍ਹਾਂ ਨੇ ਆਪਣੀ ਮਿਊਜ਼ਿਕ ਕੰਪਨੀ ਖੋਲ੍ਹੀ ਅਤੇ ਹੁਣ ਤੱਕ ਇਹ ਜੋੜੀ ਪਾਲੀਵੁੱਡ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ। ਦੋਵਾਂ ਦੇ ਮੁਲਾਕਾਤ ੨੦੦੩ ‘ਚ ਖੰਨਾ ‘ਚ ਸੁੱਖ ਦਰਸ਼ਨ ਸਟੂਡੀਓ ‘ਚ ਹੋਈ ਸੀ ।ਕਿਉਂਕਿ ਸਤਪਾਲ ਉਸ ਵੇਲੇ ਸੁੱਖ ਦਰਸ਼ਨ ਸਟੂਡੀਓ ‘ਚ ਟ੍ਰੇਨਿੰਗ ਲੈ ਰਿਹਾ ਸੀ । ਜਿੱਥੇ ਗੋਲਡੀ ਗਾਇਕ ਦੇ ਤੌਰ ‘ਤੇ ਸਿਖਲਾਈ ਲੈ ਰਿਹਾ ਸੀ। ਦੋਵਾਂ ਨੇ ਆਪਣਾ ਸਟੂਡੀਓ ਖੋਲ੍ਹਣ ਦਾ ਫੈਸਲਾ ਕੀਤਾ ।ਦੋਵਾਂ ਨੇ ਆਪਣਾ ਸਟੂਡੀਓ ਬਣਾਇਆ ਅਤੇ ਦੇਸੀ ਕਰਿਊ (Desi Crew)ਨਾਂਅ ਦੀ ਮਿਊਜ਼ਿਕ ਕੰਪਨੀ ਬਣਾਈ । ਅੱਜ ਇਸੇ ਲੇਬਲ ਦੇ ਹੇਠ ਰੋਜ਼ਾਨਾ ਅਨੇਕਾਂ ਗੀਤ ਰਿਲੀਜ਼ ਹੋ ਰਹੇ ਹਨ ਤੇ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਇਨ੍ਹਾਂ ਦੇ ਵੱਲੋਂ ਤਿਆਰ ਕੀਤੇ ਗਏ ਗੀਤਾਂ ਨੂੰ ਮਿਲਦਾ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
