ਜੱਸੀ ਗਿੱਲ ਤੋਂ ਬਾਅਦ ਹੁਣ ਸਿੰਗਾ ਦੀ ਅਵਾਜ਼ 'ਚ ਰਿਲੀਜ਼ ਹੋਵੇਗਾ ਦੇਸੀ ਕਰਿਉ ਦੀ ਐਲਬਮ ਦਾ ਦੂਜਾ ਗੀਤ

Written by  Aaseen Khan   |  October 25th 2019 12:52 PM  |  Updated: October 25th 2019 01:04 PM

ਜੱਸੀ ਗਿੱਲ ਤੋਂ ਬਾਅਦ ਹੁਣ ਸਿੰਗਾ ਦੀ ਅਵਾਜ਼ 'ਚ ਰਿਲੀਜ਼ ਹੋਵੇਗਾ ਦੇਸੀ ਕਰਿਉ ਦੀ ਐਲਬਮ ਦਾ ਦੂਜਾ ਗੀਤ

ਦੇਸੀ ਕਰਿਉ ਦੀ ਜੋੜੀ ਗੋਲਡੀ ਅਤੇ ਸਤਵੀਰ ਯਾਨੀ ਸੱਤਾ ਜਿੰਨ੍ਹਾਂ ਦੀ ਬੀਟ 'ਤੇ ਹਰ ਕੋਈ ਨੱਚਣ ਲਈ ਮਜਬੂਰ ਹੋ ਜਾਂਦਾ ਹੈ। ਦੇਸੀ ਕਰਿਉ ਦੀ ਡੈਬਿਊ ਮਿਊਜ਼ਿਕ ਐਲਬਮ ਜਿਸ 'ਚ ਵੱਖ ਵੱਖ ਕਲਾਕਾਰਾਂ ਦੇ ਗਾਣੇ ਰਿਲੀਜ਼ ਹੋ ਰਹੇ ਹਨ। ਐਲਬਮ ਦਾ ਪਹਿਲਾ ਗੀਤ ਕਰਨ ਔਜਲਾ ਅਤੇ ਜੱਸੀ ਗਿੱਲ ਦੀ ਅਵਾਜ਼ 'ਚ ਕਾਫੀ ਮਕਬੂਲ ਹੋਇਆ। ਹੁਣ ਵੌਲਿਊਮ 1 ਦਾ ਦੂਜਾ ਗੀਤ ਗਾਇਕ ਸਿੰਗਾ ਦੀ ਅਵਾਜ਼ 'ਚ ਰਿਲੀਜ਼ ਹੋਣ ਜਾ ਰਿਹਾ ਹੈ।

 

View this post on Instagram

 

YAAR JATT DE ?? RELEASING ON 31.OCT.2019 @desi_crew @singga_official @sukhsanghera @speedrecords @being.digitall

A post shared by Desi Crew (@desi_crew) on

 ਹੋਰ ਵੇਖੋ : ਅਕਸ਼ੇ ਕੁਮਾਰ ਨੇ 'ਲਕਸ਼ਮੀ ਬੰਬ' ਦੇ ਕਿਰਦਾਰ ਦੀ ਪਹਿਲੀ ਝਲਕ ਕੀਤੀ ਸਾਂਝੀ, ਸਾੜੀ 'ਚ ਆਏ ਨਜ਼ਰ

ਗਾਣੇ ਦਾ ਨਾਮ ਹੈ 'ਯਾਰ ਜੱਟ ਦੇ' ਜਿਸ ਨੂੰ ਲਿਖਿਆ ਅਤੇ ਗਾਇਆ ਸਿੰਗਾ ਨੇ ਹੈ ਅਤੇ ਸੰਗੀਤ ਦੇਸੀ ਕਰਿਉ ਦਾ ਹੈ। ਗਾਣੇ ਦਾ ਵੀਡੀਓ ਨਾਮੀ ਵੀਡੀਓ ਅਤੇ ਫ਼ਿਲਮ ਨਿਰਦੇਸ਼ਕ ਸੁੱਖ ਸੰਘੇੜਾ ਨੇ ਤਿਆਰ ਕੀਤਾ ਹੈ। ਇਹ ਗੀਤ 31 ਅਕਤੂਬਰ ਨੂੰ ਦਰਸ਼ਕਾਂ ਦੇ ਰੂ-ਬ-ਰੁ ਹੋਣ ਜਾ ਰਿਹਾ ਹੈ। ਗਾਣੇ ਦੇ ਪੋਸਟਰ 'ਚ ਗਾਇਕ ਸਿੰਗਾ ਯਾਦ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਹੁਣ ਦੇਖਣਾ ਹੋਵੇਗਾ ਗਾਣਾ ਕਿੰਨ੍ਹਾਂ ਕੁ ਜ਼ਬਰਦਸਤ ਹੋਣ ਵਾਲਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network