Movie review: ਐਮੀ ਵਿਰਕ ਸਟਾਰਰ ਫ਼ਿਲਮ 'ਅੰਨੀ ਦਿਆ ਮਜ਼ਾਕ ਏ' ਦਾ ਦਰਸ਼ਕਾਂ 'ਤੇ ਚੱਲਿਆ ਜਾਦੂ, ਫ਼ਿਲਮ ਵੇਖ ਹੱਸ -ਹੱਸ ਦੁਹਰੇ ਹੋਏ ਫੈਨਜ਼

ਐਮੀ ਵਿਰਕ ਅਤੇ ਪਰੀ ਪੰਧੇਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਅੰਨੀ ਦਿਆ ਮਜ਼ਾਕ ਏ' ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ਹਾਲ ਹੀ 'ਚ ਰਿਲੀਜ਼ ਹੋਈ ਇਸ ਫ਼ਿਲਮ ਨੂੰ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਇਹ ਫ਼ਿਲਮ ਦਰਸ਼ਕਾਂ ਨੂੰ ਹਾਸੇ ਦੀ ਫੂਲ ਡੋਜ਼ ਦੇ ਰਹੀ ਹੈ ਜਿਸ ਕਰਕੇ ਦਰਸ਼ਕਾਂ ਵੱਲੋਂ ਫ਼ਿਲਮ ਨੂੰ ਚੰਗਾ ਰਿਵਿਊ ਮਿਲ ਰਿਹਾ ਹੈ।

By  Pushp Raj April 24th 2023 06:27 PM -- Updated: April 24th 2023 06:29 PM

'Annhi Dea Mazaak Ae' Movie review: ਮਸ਼ਹੂਰ ਪੰਜਾਬੀ ਗਾਇਕ ਐਮੀ ਵਿਰਕ ਆਪਣੀ ਗਾਇਕੀ ਦੇ ਨਾਲ-ਨਾਲ ਹੁਣ ਅਦਾਕਾਰੀ ਦੇ ਖ਼ੇਤਰ ਵਿੱਚ ਵੀ ਕੰਮ ਕਰ ਰਹੇ ਹਨ। ਹਾਲ ਹੀ ਵਿੱਚ ਐਮੀ ਵਿਰਕ ਦੀ ਨਵੀਂ ਫ਼ਿਲਮ 'ਅੰਨੀ ਦਿਆ ਮਜ਼ਾਕ ਏ' ਰਿਲੀਜ਼ ਹੋ ਚੁੱਕੀ ਹੈ। ਇਹ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਨ ਵਿੱਚ ਸਫਲ ਹੋ ਸਕੀ ਹੈ ਜਾਂ ਨਹੀਂ ਆਓ ਜਾਣਦੇ ਹਾਂ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਦਿੱਤੇ ਗਏ ਮੂਵੀ ਰਿਵਿਊ ਰਾਹੀਂ। 


ਕੀ ਹੈ ਫ਼ਿਲਮ ਦੀ ਕਹਾਣੀ 

ਦੱਸ ਦਈਏ ਕਿ ਇਹ ਫ਼ਿਲਮ ਆਮਤੌਰ 'ਤੇ ਬੋਲੇ ਜਾਣ ਵਾਲੇ ਇੱਕ ਡਾਇਲਾਗ 'ਤੇ ਬਣੀ ਹੋਈ ਹੈ। ਇਹ ਡਾਇਲਾਗ ਪੰਜਾਬੀ ਇੰਡਸਟਰੀ ਵਿੱਚ ਮਸ਼ਹੂਰ ਅਤੇ ਵਿਆਪਕ ਤੌਰ 'ਤੇ ਵਰਤਿਆ ਜਾਣ ਵਾਲਾ ਡਾਇਲਾਗ ਹੈ ਅਤੇ ਇੱਥੋਂ ਤੱਕ ਕਿ ਅਸੀਂ ਇਸ ਨੂੰ ਮੀਮਜ਼ ਰਾਹੀਂ ਸੋਸ਼ਲ ਮੀਡੀਆ 'ਤੇ ਟ੍ਰੈਂਡਿੰਗ ਵਿੱਚ ਦੇਖਿਆ ਹੈ। 

View this post on Instagram

A post shared by PTC Punjabi (@ptcpunjabi)


ਇਨ੍ਹਾਂ ਪਾਕਿਸਤਾਨੀ ਕਾਲਾਕਾਰਾਂ ਨੇ ਵੀ ਕੀਤਾ ਫ਼ਿਲਮ 'ਚ ਕੰਮ 

ਐਮੀ ਵਿਰਕ ਦੇ ਨਾਲ ਨਾਸਿਰ ਚਿਨਯੋਤੀ ਅਤੇ ਇਫਤਿਖਾਰ ਠਾਕੁਰ ਦੇ ਸੁਮੇਲ ਕਾਰਨ ਇਹ ਇੱਕ ਦਿਲਚਸਪ ਤੇ ਹਾਸੇ ਨਾਲ ਭਰਪੂਰ ਫ਼ਿਲਮ ਸਾਬਿਤ ਹੋਈ ਹੈ। ਦੋਵੇਂ  ਪਾਕਿਸਤਾਨੀ ਅਭਿਨੇਤਾ ਆਪਣੀ ਕਾਮੇਡੀ ਟਾਈਮਿੰਗ ਲਈ ਪਹਿਲਾਂ ਹੀ ਮਸ਼ਹੂਰ ਹਨ ਅਤੇ ਉਨ੍ਹਾਂ ਨਾਲ  ਅਦਾਕਾਰ ਐਮੀ ਵਿਰਕ ਮਿਲ ਗਏ ਜਿਸ ਨਾਲ ਇਹ ਇੱਕ ਵਧੀਆ ਤਿਕੜੀ ਬਣ ਗਈ ਹੈ।  ਹਾਸਿਆਂ ਦੇ ਬਾਦਸ਼ਾਹਾਂ ਦੀ ਕੁਦਰਤੀ ਕਾਮੇਡੀ ਨੇ ਨਿਰਮਾਤਾਵਾਂ  ਅਤੇ ਉਹਨਾਂ ਦਰਸ਼ਕਾਂ ਨੂੰ ਹੱਸਣ ਵਾਲਾ ਇੱਕ ਹੋਰ ਮੌਕਾ ਦਿੱਤਾ ਹੈ।ਜ਼ਿਆਦਾਤਰ ਦਰਸ਼ਕਾਂ ਨੂੰ ਫ਼ਿਲਮ ਦਾ ਕਾਮੇਡੀ ਡਰਾਮਾ ਬੇਹੱਦ ਪਸੰਦ ਆਇਆ ਹੈ। 

ਕਾਮੇਡੀ ਡਰਾਮੇ ਨਾਲ ਵਿਖਾਈ ਗਈ ਰੋਮਾਂਟਿਕ ਸਟੋਰੀ 

 ਵਿਲੱਖਣ ਚੁਟਕਲੇ, ਮਜ਼ੇਦਾਰ ਡਾਇਲਾਗ, ਅਤੇ ਹਾਸੇ- ਮਜ਼ਾਕ ਨਾਲ ਭਰਪੂਰ ਇਹ ਫ਼ਿਲਮ ਦਰਸ਼ਕਾਂ ਦਾ ਚੰਗਾ ਮਨੋਰੰਜਨ ਕਰਨ ਵਿੱਚ ਕਾਮਯਾਬ ਰਹੀ ਹੈ। ਇਸ ਕਾਮੇਡੀ ਡਰਾਮੇ ਵਿੱਚ ਟਵਿਸਟ ਦਿੰਦੇ ਹੋਏ ਐਮੀ ਵਿਰਕ ਅਤੇ ਪਰੀ ਪੰਧੇਰ ਦੇ ਰੋਮਾਂਟਿਕ ਸਟੋਰੀ ਵੀ ਵਿਖਾਈ ਗਈ ਹੈ। 


ਹੋਰ ਪੜ੍ਹੋ: ਦਿਲੀਜਤ ਦੋਸਾਂਝ ਨੇ 'Coachella' ਆਪਣੀ ਪਰਫਾਰਮੈਂਸ ਦੇ ਨਾਲ-ਨਾਲ ਪੰਜਾਬੀ ਲੁੱਕ ਨਾਲ ਕਰਵਾਈ ਅੱਤ, ਵੇਖੋ ਗਾਇਕ ਦੀ ਮਨਮੋਹਕ ਤਸਵੀਰਾਂ


ਕਿੰਝ ਰਿਹਾ ਦਰਸ਼ਕਾਂ ਦਾ ਰਿਵਿਊ 

ਐਮੀ ਵਿਰਕ ਅਤੇ ਪਰੀ ਪੰਧੇਰ ਮੁੱਖ ਭੂਮਿਕਾ ਵਿੱਚ ਹਨ। ਸਟਾਰ ਕਾਸਟ ਵਿੱਚ ਨਾਸਿਰ ਚਿਨਯੋਤੀ, ਇਫਤਿਖਾਰ ਠਾਕੁਰ, ਨਿਰਮਲ ਰਿਸ਼ੀ, ਹਰਦੀਪ ਗਿੱਲ, ਅਮਰ ਨੂਰੀ, ਦੀਦਾਰ ਗਿੱਲ ਅਤੇ ਗੁਰਦੀਪ ਗਰੇਵਾਲ ਸ਼ਾਮਲ ਹਨ। ਫ਼ਿਲਮ ਰਾਕੇਸ਼ ਧਵਨ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਕਾਮੇਡੀ ਤੇ ਰੋਮਾਂਟਿਕ ਸਟੋਰੀ ਦੇ ਨਾਲ ਭਰਪੂਰ ਇਹ ਫ਼ਿਲਮ ਦਰਸ਼ਕਾਂ ਨੂੰ ਬਹੁਤ ਪਸੰਦ  ਆ ਰਹੀ ਹੈ।   


Related Post