ਬੀ ਪ੍ਰਾਕ ਨੇ ਆਪਣੀ ਹੀ ਪਤਨੀ ਦੇ ਨਾਲ ਕਰਵਾਇਆ ਦੂਜਾ ਵਿਆਹ, ਵੇਖੋ ਤਸਵੀਰਾਂ

By  Shaminder December 22nd 2023 02:16 PM


ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਬੀ ਪ੍ਰਾਕ (B Praak) ਨੇ ਆਪਣੀ ਹੀ ਪਤਨੀ ਦੇ ਨਾਲ ਦੂਜੀ ਵਾਰ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੀ ਪਤਨੀ ਦੇ ਨਾਲ ਫੇਰੇ ਲੈਂਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਫੈਨਸ ਇਨ੍ਹਾਂ ਤਸਵੀਰਾਂ ਨੂੰ ਪਸੰਦ ਕਰ ਰਹੇ ਹਨ ਤੇ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ‘ਤੇ ਆਪੋ ਆਪਣਾ ਰਿਐਕਸ਼ਨ ਦਿੱਤਾ ਹੈ । ਗਾਇਕਾ ਨੀਤੀ ਮੋਹਨ ਨੇ ਇਨ੍ਹਾਂ ਤਸਵੀਰਾਂ ਨੂੰ ਲਾਈਕ ਕੀਤਾ ਹੈ ਅਤੇ ਨੁਪੂਰ ਸੈਨਨ ਨੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ। 

B praak 44.jpg

ਹੋਰ ਪੜ੍ਹੋ :  ਰਣਜੀਤ ਬਾਵਾ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦ


ਬੀ ਪ੍ਰਾਕ ਨੇ ਦਿੱਤੇ ਕਈ ਹਿੱਟ ਗੀਤ 
ਬੀ ਪ੍ਰਾਕ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਤੇਰੀ ਮਿੱਟੀ, ਮੈਂ ਕਿਸੀ ਔਰ ਕਾ ਹੂੰ ਫਿਲਹਾਲ, ਬਾਰਿਸ਼ ਕੀ ਜਾਏ, ਪਛਤਾਓਗੇ, ਕਯਾ ਲੋਗੇ ਤੁਮ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । 

B Praak


ਬੀ ਪਰਾਕ ਦੇ ਚਾਚਾ ਜੀ ਸਨ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ 
ਬੀ ਪ੍ਰਾਕ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਘਰੋਂ ਹੀ ਮਿਲੀ ਸੀ । ਕਿਉਂਕਿ ਉਨ੍ਹਾਂ ਦੇ ਚਾਚਾ ਜੀ ਸੁਰਿੰਦਰ ਬੱਚਨ ਵੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਮਿਊਜ਼ਿਕ ਡਾਇਰੈਕਟਰਾਂ ਚੋਂ ਇੱਕ ਸਨ ।ਜਿਸ ਤੋਂ ਉਨ੍ਹਾਂ ਨੇ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ਬੀ ਪ੍ਰਾਕ ਦਾ ਅਸਲ ਨਾਮ ਪ੍ਰਤੀਕ ਬੱਚਨ ਹੈ । ਪਰ ਇੰਡਸਟਰੀ ‘ਚ ਉਨ੍ਹਾਂ ਨੂੰ ਬੀ ਪ੍ਰਾਕ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਬੀ ਪ੍ਰਾਕ ਦੇ ਇੱਕ ਬੇਟਾ ਹੈ । ਜਿਸ ਦੇ ਨਾਲ ਉਹ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । 

View this post on Instagram

A post shared by B PRAAK (@bpraak)

Related Post