ਬੀ ਪ੍ਰਾਕ ਬਣਾ ਰਹੇ ਨਵਾਂ ਘਰ, ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | May 13, 2021

ਘਰ ਬਨਾਉਣ ਲਈ ਇਨਸਾਨ ਪਤਾ ਨਹੀਂ ਕਿੰਨੇ ਕੁ ਸੁਫ਼ਨੇ ਵੇਖਦਾ ਹੈ ਅਤੇ ਜਦੋਂ ਇਹ ਸੁਫ਼ਨਾ ਸਾਕਾਰ ਹੁੰਦਾ ਹੈ ਤਾਂ ਇਨਸਾਨ ਖੁਸ਼ੀ ‘ਚ ਫੁੱਲਿਆ ਨਹੀਂ ਸਮਾਉਂਦਾ । ਅਜਿਹਾ ਹੀ ਕੁਝ ਵੇਖਣ ਨੂੰ ਮਿਲ ਰਿਹਾ ਹੈ ਬੀ ਪ੍ਰਾਕ ਦੇ ਨਾਲ । ਜੋ ਸੁਫਨਿਆਂ ਦਾ ਮਹਿਲ ਬਣਾ ਰਹੇ ਹਨ । ਜਿਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

Akshay and B Praak Image Source: Instagram
ਹੋਰ ਪੜ੍ਹੋ : ਅਦਾਕਾਰ ਬਨਿੰਦਰ ਜੀਤ ਸਿੰਘ ਬਨੀ ਦੇ ਜਨਮ ਦਿਨ ’ਤੇ ਪ੍ਰਸ਼ੰਸਕ ਦੇ ਰਹੇ ਹਨ ਵਧਾਈਆਂ 
B praak With Family Image Source: Instagram
  ਬੀ ਪ੍ਰਾਕ ਨੇ ਆਪਣੇ ਇਸ ਬਣ ਰਹੇ ਨਵੇਂ ਘਰ ਨੂੰ ਲੈ ਕੇ ਕਿਹਾ ਕਿ ਜਦੋਂ ਤੁਸੀਂ ਪੈਦਾ ਗਰੀਬ ਹੁੰਦੇ ਹੋ ਪਰ ਫੇਰ ਵੀ ਤੁਸੀਂ ਆਪਣੇ ਸੁਪਨਿਆਂ ਨੂੰ ਪੂਰੇ ਕਰਨ ਦੀ ਕਾਬਲੀਅਤ ਰੱਖਦੇ ਤਾਂ ਸੱਚ ਦੱਸਾਂ ਉਸਦੀ ਕੋਈ ਕੀਮਤ ਨਹੀਂ ਹੁੰਦੀ। ਬੀ ਪ੍ਰਾਕ ਦੇ ਇਸ ਨਵੇਂ ਘਰ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ।
b praak Image Source: Instagram
ਬੀ ਪ੍ਰਾਕ ਦਾ ਇਹ ਬਿਆਨ ਕਾਫੀ ਇਮੋਸ਼ਨਲ ਵੀ ਹੈ ਕਿਉਂਕਿ ਬੀ ਪ੍ਰਾਕ ਨੂੰ ਇਹ ਮੁਕਾਮ ਏਨੀ ਆਸਾਨੀ ਨਾਲ ਹਾਸਿਲ ਨਹੀਂ ਹੋਇਆ। ਬੀ ਪ੍ਰਾਕ ਨੇ ਆਪਣੇ ਕਰੀਅਰ ਦੇ ਵਿਚ ਬਹੁਤ ਸੰਘਰਸ਼ ਕੀਤਾ ਹੈ।
 
View this post on Instagram
 

A post shared by B PRAAK(HIS HIGHNESS) (@bpraak)

ਕਈ ਸਾਰੇ ਫਲਾਪ ਗੀਤ ਦੇਣ ਤੋਂ ਬਾਅਦ ਵੀ ਬੀ ਪ੍ਰਾਕ ਨੇ ਹਿੰਮਤ ਨਹੀਂ ਹਾਰੀ ਤੇ ਕੰਮ ਕਰਦੇ ਗਏ। ਅੱਜ ਹਰ ਇਕ ਦੀ ਜ਼ੁਬਾਨ 'ਤੇ ਬੀ ਪ੍ਰਾਕ ਦੇ ਗੀਤ ਹਨ ਤੇ ਬੌਲੀਵੁੱਡ ਦੇ ਸਿਤਾਰੇ ਵੀ ਬੀ ਪ੍ਰਾਕ ਦੇ ਗੀਤਾਂ ਵਿਚ ਫ਼ੀਚਰ ਹੋਣਾ ਚਾਹੁੰਦੇ ਹਨ।  

0 Comments
0

You may also like